ਪਟਨਾ ਭਗਦੜ ਕਾਂਡ : ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ 'ਤੇ ਉੱਠੇ ਸਵਾਲ
Posted on:- 04-10-2014
ਪਟਨਾ : ਸ਼ੁੱਕਰਵਾਰ ਦੀ ਸ਼ਾਮ 6.30 ਵਜੇ ਬਿਹਾਰ ਦੀ ਰਾਜਧਾਨੀ ਪਟਨਾ ਦੇ ਗਾਂਧੀ ਮੈਦਾਨ ਵਿੱਚ ਮਚੀ ਭਗਦੜ ਨਾਲ ਮਰਨ ਵਾਲਿਆਂ ਦੀ ਗਿਣਤੀ 33 ਹੋ ਗਈ ਹੈ।
ਸ਼ਨੀਵਾਰ
ਨੂੰ ਭਾਜਪਾ ਨੇਤਾ ਰਵੀ ਸ਼ੰਕਰ ਪ੍ਰਸ਼ਾਦ, ਮੰਗਲ ਪਾਂਡੇ ਦੀ ਅਗਵਾਈ ਵਿੱਚ ਕਈ ਨੇਤਾਵਾਂ ਨੇ
ਮਰਨ ਵਾਲਿਆਂ ਦੀ ਯਾਦ ਵਿੱਚ ਕੈਂਡਲ ਮਾਰਚ ਕੱÎਢਿਆ। ਬਹੁਤ ਸਾਰੇ ਲੋਕ ਅਜੇ ਵੀ ਲਾਪਤਾ
ਦੱਸੇ ਜਾਂਦੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਵੀ ਸ਼ੱਕ ਹੈ।
ਇੱਕ ਮੀਡੀਆ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਘਟਨਾ ਤੋਂ ਬਾਅਦ ਜਦੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ
ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮੈਨੂੰ ਹਾਦਸੇ
ਬਾਰੇ ਕੁਝ ਪਤਾ ਨਹੀਂ। ਜਦਕਿ ਜਿਸ ਮੈਦਾਨ ਵਿੱਚ ਇਹ ਘਟਨਾ ਵਾਪਰੀ, ਉਥੇ ਸੀਐਮ ਪਹੁੰਚੇ
ਸਨ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਆਪਣੇ ਪਿੰਡ ਚਲੇ ਗਏ। ਪੁਲਿਸ ਦਾ ਪੂਰਾ
ਅਮਲਾ ਵੀਆਈਪੀ ਮੂਵਮੈਂਟ ਨੂੰ ਕੰਟਰੋਲ ਕਰਨ ਵਿੱਚ ਲੱਗ ਗਿਆ ਤੇ ਆਮ ਲੋਕਾਂ ਨੂੰ ਕੰਟਰੋਲ
ਕਰਨ ਵੱਲ ਕਿਸੇ ਦਾ ਧਿਆਨ ਨਹੀਂ ਸੀ।
ਪੁਲਿਸ ਦਾ ਕਹਿਣਾ ਹੈ ਕਿ ਗਾਂਧੀ ਮੈਦਾਨ ਦੇ
ਸਾਰੇ ਗੇਟ ਖੁੱਲ੍ਹੇ ਸਨ, ਜਦਕਿ ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ ਦੋ ਹੀ ਗੇਟ ਖੋਲ੍ਹੇ ਗਏ
ਸਨ। ਰਾਜ ਸਰਕਾਰ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 3-3 ਲੱਖ ਰੁਪਏ ਅਤੇ ਕੇਂਦਰ ਵੱਲੋਂ
2-2 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀਆਂ ਨੂੰ
50-50 ਹਜ਼ਾਰ ਰੁਪਏ ਦਿੱਤੇ ਜਾਣਗੇ।
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਇਸ ਘਟਨਾ 'ਤੇ ਦੁਖ ਪ੍ਰਗਟ ਕੀਤਾ ਹੈ।
ਆਰਜੇਡੀ
ਮੁਖੀ ਲਾਲੂ ਪ੍ਰਸਾਦ ਯਾਦਵ ਨੇ ਭਗਦੜ ਦੇ ਲਈ ਪ੍ਰਸ਼ਾਸਨਿਕ ਲਾਪ੍ਰਵਾਹੀ ਨੂੰ ਜ਼ਿੰਮੇਵਾਰ
ਦੱਸਦੇ ਹੋਏ ਉਸ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਮੁੱਖ ਮੰਤਰੀ ਨਿਤਿਸ਼
ਕੁਮਾਰ ਨੇ ਵੀ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ। ਪਟਨਾ ਦੇ ਭਾਜਪਾ ਸਾਂਸਦ ਸ਼ਤਰੂਘਨ
ਸਿਨਹਾ ਨੇ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ।