ਮੋਹਨ ਭਾਗਵਤ ਦੇ ਭਾਸ਼ਣ ਦੇ ਦੂਰਦਰਸ਼ਨ ਤੋਂ ਸਿੱਧੇ ਪ੍ਰਸਾਰਨ ਦੀ ਵਿਰੋਧੀ ਪਾਰਟੀਆਂ ਵੱਲੋਂ ਨਿੰਦਾ
Posted on:- 03-10-2014
ਨਾਗਪੁਰ : ਦੂਰਦਰਸ਼ਨ
ਦੁਆਰਾ ਅੱਜ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਦੇ ਭਾਸ਼ਣ ਨੂੰ
ਨਾਗਪੁਰ ਤੋਂ ਨਾਲੋਂ–ਨਾਲ ਸਿੱਧਾ ਪ੍ਰਸਾਰਤ ਕਰਨ 'ਤੇ ਭਾਰੀ ਵਿਵਾਦ ਖੜ੍ਹਾ ਹੋ ਗਿਆ ਹੈ।
ਕਾਂਗਰਸ ਅਤੇ ਖੱਬੀਆਂ ਪਾਰਟੀਆਂ ਨੇ ਇਸ ਨੂੰ ਦੂਰਦਰਸ਼ਨ ਦੀ 'ਦੂਰਵਰਤੋਂ' ਦੱਸਿਆ ਹੈ, ਜਦੋਂ
ਕਿ ਭਾਰਤੀ ਜਨਤਾ ਪਾਰਟੀ ਨੇ ਇਸ ਦਾ ਪੱਖ ਪੂਰਿਆ ਹੈ।
ਭਾਜਪਾ ਦੇ ਬੁਲਾਰੇ ਨੇ ਕਿਹਾ ਕਿ
ਆਰਐਸਐਸ ਇਕ ਕੌਮਵਾਦੀ ਜਥੇਬੰਦੀ ਹੈ, ਜੋ ਦੇਸ਼ ਦੇ ਹਿੱਤਾਂ ਨੂੰ ਸਭ ਤੋਂ ਉਪ ਰੱਖਦੀ ਹੈ।
ਦੂਜੇ
ਪਾਸੇ ਮੋਹਨ ਭਗਵਾਤ ਦੇ ਭਾਸ਼ਣ ਨੂੰ ਸਿੱਧਾ ਪ੍ਰਸਾਰਤ ਕਰਨ ਦੇ ਡੀਡੀ ਦੂਰਦਰਸ਼ਨ ਦੇ ਫੈਸਲੇ
ਦਾ ਸਿਆਸੀ ਪਾਰਟੀਆਂ ਨੇ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਨਰਿੰਦਰ ਮੋਦੀ ਦੀ ਸਰਕਾਰ
ਦੂਰਦਰਸ਼ਨ ਦੀ ਦੁਰਵਰਤੋਂ ਕਰ ਰਹੀ ਹੈ। ਕਾਂਗਰਸ ਦੇ ਬੁਲਾਰੇ ਸੰਦੀਪ ਦੀਕਸ਼ਤ ਨੇ ਕਿਹਾ ਹੈ
ਕਿ ਇਹ ਇਕ ਬਹੁਤ ਹੀ ਖ਼ਤਰਨਾਕ ਰਵਾਇਤ ਹੈ 'ਕਿਉਂਕਿ ਆਰਐਸਐਸ ਇਕ ਵਿਵਾਦ ਮਈ ਧਾਰਮਿਕ ਤੇ
ਸਿਆਸੀ ਸੰਗਠਨ ਹੈ। ਕਾਂਗਰਸ ਦੇ ਹੀ ਰਸੀਦ ਅਲਵੀ ਦਾ ਕਹਿਣਾ ਹੈ, ''ਕਿ ਮੀਡੀਆ ਉਪਰ ਭਾਜਪਾ
ਦਾ ਪ੍ਰਭਾਵ ਬਹੁਤ ਚਿੰਤਾਜਨਕ ਹੈ। ਦੁਰਦਰਸ਼ਨ ਲੋਕਾਂ ਦੇ ਪੈਸੇ ਨਾਲ ਚਲਾਇਆ ਜਾ ਰਿਹਾ ਹੈ,
ਸੋ ਸਰਕਾਰ ਆਰਐਸਐਸ ਦੇ ਮੁਖੀ ਦੇ ਭਾਸ਼ਣ ਦਾ ਸਿੱਧਾ ਪ੍ਰਸ਼ਾਰਨ ਕਿਵੇਂ ਕਰ ਸਕਦੀ ਹੈ।
ਖੱਬੀਆਂ ਪਾਰਟੀਆਂ ਨੇ ਵੀ ਇਸ ਦੀ ਰੱਜ ਕੇ ਨਿੰਦਾ ਕੀਤੀ ਹੈ।
ਸੀਪੀਆਈ (ਐਮ) ਦੀ
ਪੋਲਿਓ ਬਿਊਰੋ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਆਰਐਸਐਸ ਨੇ ਇਸ ਮੌਕੇ ਨੂੰ ਆਪਣੇ
ਹਿੰਦੂਤਵ ਦੀ ਵਿਚਾਰਧਾਰਾਂ ਨੂੰ ਫੈਲਾਉਣ ਲਈ ਵਰਤਿਆ ਹੈ। ਇਕ ਕੌਮੀ ਜਨਤਕ ਅਦਾਰੇ ਦਾ
ਆਰਐਸਐਸ ਜਿਹੀ ਜਥੇਬੰਦੀ ਦੇ ਮੁੱਖੀ ਦੀ ਤਕਰੀਰ ਨੂੰ ਪ੍ਰਸਾਰਤ ਕਰਨ ਦਾ ਕੋਈ ਕੰਮ ਨਹੀਂ।
ਦੁਸਹਿਰੇ ਮੌਕੇ ਭਗਵਤ ਦੀ ਤਕਰੀਰ ਦੇ ਸਿੱਧੇ ਪ੍ਰਸਾਰਨ ਦੀ ਨਿੰਦਾ ਕਰਦਿਆਂ ਸੀਪੀਆਈ (ਐਮ)
ਨੇ ਕਿਹਾ ਹੈ ਕਿ ਪ੍ਰਸਾਰਨ ਤੋਂ ਪਤਾ ਚੱਲਦਾ ਹੈ ਕਿ ਮੋਦੀ ਸਰਕਾਰ ਦੂਰਦਰਸ਼ਨ ਦੀ ਦੁਰਵਰਤੋਂ
ਕਰ ਰਹੀ ਹੈ।
ਸੀਪੀਆਈ ਨੇ ਵੀ ਮੋਹਨ ਭਾਗਵਤ ਦੇ ਭਾਸ਼ਣ ਦੇ ਦੂਰਦਰਸ਼ਨ ਤੋਂ ਸਿੱਧੇ
ਪ੍ਰਸਾਰਨ ਦੀ ਨਿੰਦਾ ਕੀਤੀ ਹੈ ਕਿ ਉਹ ਭਗਵੇ ਪ੍ਰਚਾਰ ਲਈ ਦੂਰਦਰਸ਼ਨ ਨੂੰ ਵਰਤ ਰਹੀ ਹੈ।
ਸੀਪੀਆਈ ਦੇ ਕੌਮੀ ਸਕੱਤਰ ਡੀ ਰਾਜਾ ਨੇ ਕਿਹਾ ਕਿ ਸਰਕਾਰ, ਖਾਸਕਰ ਸੂਚਨਾ ਤੇ ਪ੍ਰਸਾਰਨ
ਮੰਤਰਾਲੇ ਨੂੰ ਭਾਰਤ ਦੇ ਲੋਕਾਂ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਉਸ ਨੇ ਦੂਰਦਰਸ਼ਨ
ਨੂੰ ਆਰਐਸਐਸ ਦਾ ਧੁਤੂ ਕਿਉਂ ਬਣਾਇਆ ਹੈ। ਇਤਿਹਾਸਕਾਰ ਅਤੇ ਟਿੱਪਣੀਕਾਰ ਰਾਮਚੰਦਰਾ ਗੁਹਾ
ਨੇ ਕਿਹਾ ਹੈ ਕਿ ''ਨੰਗੇ ਚਿੱਟੇ ਰਾਜ ਕੀ ਬਹੁਮਤਵਾਦ'' ਦਾ ਜ਼ਰੂਰ ਹੀ ਵਿਰੋਧ ਕਰਨਾ
ਚਾਹੀਦਾ ਹੈ। ਸ੍ਰੀ ਗੁਹਾ ਨੇ ਕਿਹਾ ਕਿ ਇਹ ਰਾਜ ਦੀ ਮਸ਼ੀਨਰੀ ਦੀ ਖਤਰਨਾਕ ਦੁਰਵਰਤੋਂ ਹੈ
ਆਰਐਸਐਸ ਇਕ ਕੱਟੜਪੰਥੀ ਹਿੰਦੂ ਸੰਗਠਨ ਹੈ। ਹੁਣ ਤਾਂ ਪਾਦਰੀ ਅਤੇ ਇਮਾਮ ਵੀ ਦੂਰਦਰਸ਼ਨ ਨੂੰ
ਕਹਿਣਗੇ ਕਿ ਉਹ ਉਨ੍ਹਾਂ ਦੀਆਂ ਤਕਰੀਰਾਂ ਪ੍ਰਸਾਰਤ ਕਰੇ।''
ਡੀਡੀ ਦੂਰਦਰਸ਼ਨ 'ਤੇ
ਪ੍ਰਸਾਰਤ ਆਪਣੇ ਦੁਸਹਿਰੇ ਮੌਕੇ ਸੰਬੋਧਨ ਵਿਚ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਪਿਛਲੇ 4
ਮਹੀਨਿਆਂ ਦੀਆਂ ਪ੍ਰਾਪਤੀਆਂ ਵਿਚ ਕੌਮੀ ਸੁਰੱਖਿਆ, ਆਰਥ ਵਿਵਸਥਾ ਅਤੇ ਕੌਮਾਂਤਰੀ ਸਬੰਧਾਂ
ਨਾਲ ਜੁੜੇ ਵਿਸ਼ਿਆਂ 'ਤੇ ਕੀਤੀਆਂ ਗਈਆਂ ਪਹਿਲਾਂ ਲਈ ਮੋਦੀ ਸਰਕਾਰ ਦੀ ਸਰਹਾਨਾ ਕੀਤੀ।
ਆਰਐਸਐਸ ਦੇ 89ਵੇਂ ਸਥਾਪਨਾ ਦਿਵਸ ਮੌਕੇ ਇੱਥੇ ਰੇਸਮ ਬਾਗ ਮੈਦਾਨ ਵਿਚ ਦੁਸਹਿਰੇ ਮੌਕੇ
ਸੰਘ ਕਾਰਕੁੰਨਾਂ ਨੂੰ ਆਪਣੇ ਵਿਜਯਦਸ਼ਮੀਂ ਸੰਬੋਧਨ ਵਿਚ ਸ੍ਰੀ ਭਾਗਵਤ ਨੇ ਕਿਹਾ ਕਿ
ਸਾਕਾਰਤਮਕ ਸੰਕੇਤ ਮਿਲ ਰਹੇ ਹਨ, ਜਿਸ ਨਾਲ ਲੋਕਾਂ ਨੂੰ ਇਹ ਉਮੀਦ ਜਾਗੀ ਹੈ ਕਿ ਭਾਰਤ
ਕੌਮਾਂਤਰੀ ਮੰਚ ਉਤੇ ਮਜ਼ਬੂਤ ਹੋ ਕੇ ਉਭਰ ਰਿਹਾ ਹੈ। ਭਾਗਵਤ ਨੇ ਕਿਹਾ ਕਿ ਲੋਕਾਂ ਨੂੰ
ਸਰਕਾਰ ਨੂੰ ਥੋੜਾ ਹੋਰ ਸਮਾਂ ਦੇਣਾ ਚਾਹੀਦਾ ਹੈ ਤਾਂ ਕਿ ਉਹ ਆਪਣੀਆਂ ਨੀਤੀਆਂ ਨੂੰ ਤੇਜ਼ੀ
ਨਾਲ ਲਾਗੂ ਕਰ ਸਕੇ। ਸ੍ਰੀ ਭਾਗਵਤ ਨੇ ਲੋਕਾਂ ਨੂੰ ਕਿਹਾ ਕਿ ਚੀਨ ਦੀਆਂ ਬਣੀਆਂ ਚੀਜ਼ਾਂ ਨਾ
ਲਓ। ਉਨ੍ਹਾਂ ਕਿਹਾ ਕਿ ਸਰਕਾਰ ਠੀਕ ਕੰਮ ਕਰ ਰਹੀ ਹੈ ਪਰ ਅਸੀਂ ਜੇਕਰ ਚੀਨ ਦੀਆਂ ਚੀਜ਼ਾਂ
ਲਿਆਉਂਦੇ ਰਹੇ ਤਾਂ ਮੁਕਾਬਲਾ ਕਿਵੇਂ ਕਰਾਂਗੇ।