ਅਮਨਦੀਪ ਸਿੰਘ ਰੋਸ਼ਾ ਨੂੰ ਲਿਬਰਲ ਪਾਰਟੀ ਵੱਲੋਂ ਮਿਲੀ ਟਿਕਟ
Posted on:- 03-10-2014
ਮੈਲਬੋਰਨ : ਆਸਟਰੇਲੀਆ
ਵਿੱਚ ਭਾਰਤੀਆਂ ਦੇ ਵਧਦੇ ਪ੍ਰਭਾਵ ਨੂੰ ਮੱਦੇਨਜ਼ਰ ਰੱਖਦਿਆਂ ਹੁਕਰਮਾਨ ਲਿਬਰਲ ਪਾਰਟੀ
ਵਲੋਂ ਪੰਜਾਬੀ ਨੌਜਵਾਨ ਅਮਨਦੀਪ ਸਿੰਘ ਰੋਸ਼ਾ ਨੂੰ ਸੈਨੇਟ ਦੇ ਉੱਪਰੀ ਸਦਨ ਦੀ ਟਿਕਟ ਦਿੱਤੀ
ਗਈ ਹੈ।ਨਵੰਬਰ ਮਹੀਨੇ ਹੋਣ ਵਾਲੀਆਂ ਸੂਬੇ ਦੀਆਂ ਸੰਸਦੀ ਚੋਣਾਂ ਦੌਰਾਨ ਸ. ਰੋਸ਼ਾ
ਮੈਲਬੋਰਨ ਦੇ ਉੱਤਰੀ-ਦੱਖਣੀ ਇਲਾਕਿਆਂ ਤੋਂ ਆਪਣੀ ਕਿਸਮਤ ਅਜ਼ਮਾਉਣਗੇ। ਪੰਜਾਬ ਦੇ ਜ਼ਿਲਾ
ਸੰਗਰੂਰ ਨਾਲ ਸੰਬੰਧਿਤ ਸ. ਰੋਸ਼ਾ ਤਕਰੀਬਨ ਦਸ ਸਾਲ ਪਹਿਲਾਂ ਆਸਟਰੇਲੀਆ ਆਏ ਸਨ ਤੇ ਉਹ
ਲੰਬੇ ਸਮੇਂ ਤੋਂ ਅਕਾਊਟਿੰਗ ਦੇ ਖੇਤਰ ਨਾਲ ਜੁੜੇ ਹੋਏ ਹਨ। ਅਕਾਲੀ ਦਲ ਆਸਟਰੇਲੀਆ ਦੇ
ਮੁੱਖ ਸਕੱਤਰ ਵਜ਼ੋ ਸੇਵਾ ਨਿਭਾ ਰਹੇ ਸ. ਰੋਸ਼ਾ ਵਿਦਿਆਰਥੀਆਂ ਤੇ ਪ੍ਰਵਾਸੀ ਭਾਰਤੀਆਂ ਦੇ
ਮਸਲਿਆਂ ਨੂੰ ਸੁਲਝਾਉਣ ਵਿੱਚ ਯਤਨਸ਼ੀਲ ਰਹੇ ਹਨ ਤੇ ਖੁਨਦਾਨ ਕੈਂਪਾਂ ਅਤੇ ਹੋਰ ਸਮਾਜ ਭਲਾਈ
ਦੇ ਕੰਮਾਂ ਵਿੱਚ ਬਣਦਾ ਯੋਗਦਾਨ ਪਾ ਰਹੇ ਹਨ।
ਉਹਨਾਂ ਨੂੰ ਟਿਕਟ ਮਿਲਣ ਤੇ ਲਿਬਰਲ
ਆਗੂ ਗੋਲਡੀ ਬਰਾੜ, ਅਕਾਲੀ ਦਲ ਆਸਟਰੇਲੀਆ ਦੇ ਨੁੰਮਾਇੰਦਿਆਂ ਹਰਕਮਲ ਸਿੰਘ ਬਾਠ ਤੇ
ਵਿਕਰਮਜੀਤ ਵੜੈਚ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਸ ਰੋਸ਼ਾ ਨੇ ਵਿਕਟੋਰੀਆ ਸੂਬੇ ਦੇ
ਪ੍ਰੀਮੀਅਰ ਡੈਨਿਸ ਨੇਪਥਾਈਨ ਤੇ ਯੋਜਨਾ ਮੰਤਰੀ ਮੈਥਿਊ ਗਾਏ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ
ਤੇ ਸਮੁੱਚੇ ਭਾਈਚਾਰੇ ਵਲੋਂ ਸਮੂਹ ਲਿਬਰਲ ਉਮੀਦਵਾਰਾਂ ਦੀ ਪੂਰਨ ਹਿਮਾਇਤ ਦੀ ਆਸ ਪ੍ਰਗਟ
ਕੀਤੀ ਹੈ। ਯਾਦ ਰਹੇ ਕਿ ਲਿਬਰਲ ਪਾਰਟੀ ਪਹਿਲਾਂ ਹੀ ਪੰਜਾਬੀ ਉਮੀਦਵਾਰਾਂ ਫੁੱਲਵਿੰਦਰ
ਸਿੰਘ ਗਰੇਵਾਲ ਅਤੇ ਅਮਿਤਾ ਗਿੱਲ ਨੂੰ ਟਿਕਟਾਂ ਦੇ ਕੇ ਚੋਣ ਮੈਦਾਨ ਵਿੱਚ ਉਤਾਰ ਚੁੱਕੀ
ਹੈ।