ਮੋਦੀ ਨੇ ਝਾੜੂ ਲਗਾ ਕੇ ਕੀਤੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ
Posted on:- 02-10-2014
ਨਵੀਂ ਦਿੱਲੀ : ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ 'ਸਾਫ਼ ਭਾਰਤ ਮੁਹਿੰਮ'
ਦੀ ਸ਼ੁਰੂਆਤ ਕਰਦਿਆਂ ਦੇਸ਼ ਵਾਸੀਆਂ ਨੂੰ ਭਾਰਤ ਨੂੰ ਸਾਫ਼ ਰੱਖਣ ਦੇ ਲਈ ਸਹੁੰ ਚੁਕਾਈ ਅਤੇ
ਨਾਲ ਹੀ ਕਿਹਾ ਕਿ ਹਰ ਨਾਗਰਿਕ ਨਾ ਤਾਂ ਗੰਦਗੀ ਪਾਏਗਾ ਅਤੇ ਨਾ ਹੀ ਕਿਸੇ ਨੂੰ ਪਾਉਣ
ਦੇਵੇਗਾ ਅਤੇ ਖ਼ੁਦ ਹਰ ਸਾਲ 100 ਘੰਟੇ ਦੀ ਮੁਹਿੰਮ ਚਲਾਏਗਾ।
ਮੋਦੀ ਨੇ ਕੇਂਦਰੀ
ਸ਼ਹਿਰੀ ਵਿਕਾਸ ਮੰਤਰੀ ਐਮ ਵੈਕਈਆ ਨਾਇਡੂ, ਕੇਂਦਰੀ ਵਿਕਾਸ ਮੰਤਰੀ ਨਿਤਿਨ ਗਡਕਰੀ ਅਤੇ
ਫ਼ਿਲਮ ਅਦਾਕਾਰ ਅਮੀਰ ਖ਼ਾਨ ਦੀ ਹਾਜ਼ਰੀ ਵਿੱਚ ਰਾਜਪਥ ਸਥਿਤ ਮੰਚ ਤੋਂ ਅੱਜ ਸਵੇਰੇ ਲੋਕਾਂ
ਨੂੰ ਸਹੁੰ ਚੁਕਾਈ। ਸਹੁੰ ਚੁਕਾਉਣ ਤੋਂ ਪਹਿਲਾਂ ਮੋਦੀ ਨੇ ਰਾਸ਼ਟਰਪਤੀ ਮਹਾਤਮਾ ਗਾਂਧੀ ਅਤੇ
ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਯਾਦ ਕਰਦੇ ਹੋਏ ਸਫ਼ਾਈ ਅਤੇ ਦੇਸ਼ ਦੇ
ਵਿਕਾਸ ਵਿੱਚ ਉਨ੍ਹਾਂ ਦੇ ਪਾਏ ਯੋਗਦਾਨ ਨੂੰ ਯਾਦ ਕੀਤਾ।
ਉਨ੍ਹਾਂ ਕਿਹਾ ਕਿ ਮਹਾਤਮਾ
ਗਾਂਧੀ ਨੇ ਜਿਸ ਭਾਰਤ ਦਾ ਸੁਪਨਾ ਦੇਖਿਆ ਸੀ, ਉਸ ਵਿੱਚ ਸਿਰਫ਼ ਰਾਜਨੀਤਿਕ ਆਜ਼ਾਦੀ ਹੀ ਨਹੀਂ
ਸੀ, ਸਗੋਂ ਸਵੱਛ ਤੇ ਵਿਕਸਤ ਦੇਸ਼ ਦੀ ਕਲਪਨਾ ਵੀ ਕੀਤੀ ਗਈ ਸੀ।