ਪੈਟਰੋਲ 65 ਪੈਸੇ ਪ੍ਰਤੀ ਲਿਟਰ ਸਸਤਾ, ਡੀਜ਼ਲ 'ਤੇ ਫੈਸਲਾ ਜਲਦ
Posted on:- 30-09-2014
ਨਵੀਂ ਦਿੱਲੀ : ਮਹਿੰਗਾਈ
ਤੋਂ ਪ੍ਰੇਸ਼ਾਨ ਲੋਕਾਂ ਲਈ ਇਕ ਰਾਹਤ ਵਾਲੀ ਖ਼ਬਰ ਹੈ ਕਿ ਮੰਗਲਵਾਰ ਦੇਰ ਰਾਤ ਤੋਂ ਪੈਟਰੋਲ
ਦੀ ਕੀਮਤ 65 ਪੈਸੇ ਪ੍ਰਤੀ ਲੀਟਰ ਘਟੇਗੀ। ਨਵੀਆਂ ਕੀਮਤਾਂ ਮੰਗਲਵਾਰ ਅੱਧੀ ਰਾਤ ਤੋਂ ਲਾਗੂ
ਹੋਣਗੀਆਂ। ਡੀਜ਼ਲ ਦੀ ਕੀਮਤ 'ਚ ਕਟੌਤੀ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ
ਬੁੱਧਵਾਰ ਨੂੰ ਅਮਰੀਕਾ ਤੋਂ ਵਾਪਸ ਆਉਣ 'ਤੇ ਹੋਵੇਗਾ। ਚੋਣ ਜ਼ਾਬਤਾ ਲੱਗਣ ਦੀ ਵਜ੍ਹਾ ਨਾਲ
ਹੋ ਸਕਦਾ ਹੈ ਕਿ ਡੀਜ਼ਲ ਦੀ ਕੀਮਤ 'ਤੇ ਕਟੌਤੀ 'ਤੇ ਕੈਬਨਿਟ 'ਚ ਫੈਸਲਾ ਹੋਵੇ। ਭਾਰਤੀ ਤੇਲ
ਕੰਪਨੀਆਂ ਜਿਹੜੇ ਬਾਜ਼ਾਰਾਂ ਤੋਂ ਕਰੂਡ ਖਰੀਦੀਆਂ ਹਨ, ਉਥੇ ਹਾਲੇ ਇਸ ਦੀ ਕੀਮਤ ਪਿਛਲੇ
ਇੱਕ ਪੰਦਰਵਾੜੇ ਤੋਂ 94-95 ਡਾਲਰ ਪ੍ਰਤੀ ਬੈਲਰ ਦੇ ਪੱਧਰ 'ਤੇ ਬਣੀ ਹੋਈ ਹੈ। ਕੌਮਾਂਤਰੀ
ਬਾਜ਼ਾਰ ਵਿੱਚ ਪੈਟਰੋਲ ਦੀਆਂ ਕੀਮਤਾਂ 'ਚ ਨਰਮੀ ਹੋਈ ਹੈ।