ਅਫ਼ਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਅਸ਼ਰਫ਼ ਗਨੀ ਅਹਿਮਦਜਈ ਨੇ ਚੁੱਕੀ ਸਹੁੰ
Posted on:- 30-09-2014
ਕਾਬੁਲ : ਅਫ਼ਗਾਨਿਸਤਾਨ
ਦੇ ਨਵੇਂ ਰਾਸ਼ਟਰਪਤੀ ਵਜੋਂ ਅੱਜ ਅਸ਼ਰਫ਼ ਗਨੀ ਅਹਿਮਦਜਈ ਨੇ ਸਹੁੰ ਚੁੱਕ ਲਈ ਹੈ। ਗਨੀ ਨੇ
ਹਮਿਦ ਕਰਜਈ ਦੀ ਥਾਂ ਲਈ ਹੈ। ਗਨੀ ਨੇ ਰਾਸ਼ਟਰਪਤੀ ਭਵਨ ਵਿਚ ਆਯੋਜਿਤ ਸਮਾਰੋਹ ਵਿਚ ਸਹੁੰ
ਚੁੱਕੀ।
ਗਨੀ ਨੇ ਚੋਣ ਨਤੀਜਿਆਂ ਨੂੰ ਲੈ ਕੇ ਕਰੀਬ ਤਿੰਨ ਮਹੀਨੇ ਤੱਕ ਚੱਲੇ ਵਿਵਾਦ
ਤੋਂ ਬਾਅਦ ਹਾਮਿਦ ਕਰਜਈ ਦੀ ਥਾਂ ਲਈ ਹੈ। ਗਨੀ ਅਤੇ ਉਨ੍ਹਾਂ ਦੇ ਵਿਰੋਧੀ
ਅਬਦੁੱਲਾ–ਅਬਦੁੱਲਾ ਦੋਵਾਂ ਨੇ 14 ਜੂਨ ਨੂੰ ਹੋਈਆਂ ਚੋਣਾਂ ਵਿਚ ਜਿੱਤ ਦਾ ਦਾਅਵਾ ਕੀਤਾ
ਸੀ, ਜਿਸ ਤੋਂ ਬਾਅਦ ਅਫ਼ਗਾਨਿਸਤਾਨ ਵਿਚ ਸਿਆਸੀ ਸੰਕਟ ਪੈਦਾ ਹੋ ਗਿਆ ਸੀ।
ਬਾਅਦ ਵਿਚ
ਹਾਲਾਂਕਿ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦੇ ਦਬਾਅ ਵਿਚ ਦੋਵੇਂ ਉਮੀਦਵਾਰ ਰਾਸ਼ਟਰੀ ਏਕਤਾ ਦੀ
ਸਰਕਾਰ ਬਣਾਉਣ ਲਈ ਸਹਿਮਤ ਹੋ ਗਏ। ਕਰੀਬ 80 ਲੱਖ ਵੋਟਾਂ ਦੀ ਦੁਬਾਰਾ ਹੋਈ ਗਿਣਤੀ ਤੋਂ
ਬਾਅਦ ਗਨੀ ਨੂੰ ਰਾਸ਼ਟਰਪਤੀ ਚੋਣਾਂ ਵਿਚ ਜੇਤੂ ਐਲਾਨਿਆ ਗਿਆ।
ਗਨੀ ਅਹਿਮਦਜਈ ਨੇ ਸਹੁੰ
ਚੁੱਕਣ ਤੋਂ ਕੁਝ ਹੀ ਦੇਰ ਬਾਅਦ ਚੋਣਾਂ ਵਿਚ ਆਪਣੇ ਵਿਰੋਧੀ ਰਹੇ ਅਬਦੁੱਲਾ–ਅਬਦੁੱਲਾ ਨੂੰ
ਮੁੱਖ ਕਾਰਜਕਾਰੀ ਵਜੋਂ ਸਹੁੰ ਚੁੱਕਾਈ। ਇਸ ਤਰ੍ਹਾਂ ਉਨ੍ਹਾਂ ਨੇ ਸੱਤਾ ਵਿਚ ਹਿੱਸੇਦਾਰੀ
ਕਰਨ ਅਤੇ ਚੋਣਾਂ ਵਿਚ ਪੈਦਾ ਹੋਏ ਤਣਾਅ ਨੂੰ ਖਤਮ ਕਰਨ ਲਈ ਕੀਤੇ ਗਏ ਆਪਣੇ ਰਣਨੀਤਿਕ
ਸੰਕਲਪ ਨੂੰ ਪੂਰਾ ਕੀਤਾ।
ਅਫ਼ਗਾਨਿਸਤਾਨ ਵਿਚ ਹੋਈਆਂ ਰਾਸ਼ਟਰਪਤੀ ਦੀਆਂ ਚੋਣਾਂ ਵਿਚ
ਤਣਾਅ ਕਾਰਨ ਦੇਸ਼ ਦੇ ਉਤਰੀ ਅਤੇ ਦੱਖਣੀ ਖੇਤਰ ਵਿਚ ਹਿੰਸਾ ਭੜਕਣ ਦਾ ਖ਼ਤਰਾ ਪੈਦਾ ਹੋ ਜਾਣ
ਤੋਂ ਬਾਅਦ ਇਹ ਸੰਕਲਪ ਲਿਆ ਗਿਆ ਸੀ। ਗੰਨੀ ਅਹਿਮਦਜਈ ਵਿਸ਼ਵ ਬੈਂਕ ਦੇ ਅਧਿਕਾਰੀ ਅਤੇ
ਅਫ਼ਗਾਨਿਸਤਾਨ ਦੇ ਵਿੱਤ ਮੰਤਰੀ ਰਹਿ ਚੁੱਕੇ ਹਨ। ਦੇਸ਼ ਦੇ ਦੋ ਉਪ ਰਾਸ਼ਟਰਪਤੀਆਂ ਅਤੇ ਫ਼ਿਰ
ਅਬਦੁੱਲਾ ਨੂੰ ਸਹੁੰ ਚੁਕਾਉਣ ਸਮੇਂ ਉਨ੍ਹਾਂ ਨੇ ਦੇਸ਼ ਦੇ ਦੱਖਣੀ ਖੇਤਰ ਵਿਚ ਮਸ਼ਹੂਰ ਕਾਲੇ
ਰੰਗ ਦੀ ਪੱਗ ਬੰਨੀ ਹੋਈ ਸੀ। ਪਹਿਲਾਂ ਸੰਬੋਧਨ ਕਰਦਿਆਂ ਸਾਬਕਾ ਵਿਦੇਸ਼ ਮੰਤਰੀ ਅਬਦੁੱਲਾ
ਨੇ ਕਰਜਈ ਨੂੰ ਉਨ੍ਹਾਂ ਵੱਲੋਂ ਨਿਭਾਈ ਸੇਵਾ ਲਈ ਅਤੇ ਦੇਸ਼ ਦੀ ਜਨਤਾ ਨੂੰ ਦਹਿਸ਼ਤਸਗਰਦਾਂ
ਦੀਆਂ ਧਮਕੀਆਂ ਦੇ ਬਾਵਜੂਦ ਲੱਖਾਂ ਦੀ ਗਿਣਤੀ ਵਿਚ ਵੋਟ ਪਾਉਣ ਲਈ ਧੰਨਵਾਦ ਕੀਤਾ।
ਅਬਦੁੱਲਾ
ਨੇ ਕਿਹਾ ਕਿ ਅਸੀਂ ਰਾਸ਼ਟਰੀ ਏਕਤਾ ਲਈ ਇਕ ਜੁੱਟ ਹਾਂ। ਗਨੀ ਅਹਿਮਦਜਈ ਨੇ ਕਰਜਈ ਨੂੰ
ਸ਼ਾਂਤੀਪੂਰਨ ਅਤੇ ਲੋਕਤੰਤਰਿਕ ਸੱਤਾ ਤਬਦੀਲੀ ਲਈ ਵਧਾਈ ਦਿੱਤੀ। ਫ਼ਿਰ ਉਨ੍ਹਾਂ ਨੇ ਰਾਸ਼ਟਰੀ
ਏਕਤਾ ਸਰਕਾਰ ਨੂੰ ਸਭਵ ਬਣਾਉਣ ਲਈ ਅਬਦੁੱਲਾ ਦਾ ਧੰਨਵਾਦ ਕੀਤਾ। ਗਨੀ ਅਹਿਮਦਜਈ ਨੇ ਕਿਹਾ
ਕਿ ਮੈਂ ਤੁਹਾਡੇ ਲੋਕਾਂ ਤੋਂ ਸ਼੍ਰੇਸ਼ਠ ਨਹੀਂ ਹੈ ਜੇਕਰ ਮੈਂ ਕੁਝ ਚੰਗਾ ਕਰਦਾ ਹਾਂ ਤਾਂ
ਮੈਨੂੰ ਆਪਣਾ ਸਹਿਯੋਗ ਦਿਓ ਅਤੇ ਜੇਕਰ ਮੈਂ ਗ਼ਲਤੀ ਕਰਦਾ ਹਾਂ ਤਾਂ ਮੈਨੂੰ ਠੀਕ ਰਾਹ ਉਤੇ
ਪਾਓ।