ਡੀਆਰਡੀਓ ਦੇ ਦੋ ਸਾਇੰਸਦਾਨ ਮਦਰਾਸ ਹਾਈ ਕੋਰਟ ਨੇ ਜੇਲ੍ਹ ਭੇਜੇ
Posted on:- 25-09-2014
ਚੇਨਈ : ਮਦਰਾਸ
ਹਾਈ ਕੋਰਟ ਨੇ ਡੀਆਰਡੀਓ ਦੇ ਦੋ ਚੋਟੀ ਦੇ ਸਾਇੰਸਦਾਨਾਂ ਨੂੰ ਅਦਾਲਤ ਦੀ ਹੁਕਮ ਅਦੁਲੀ
ਕਰਨ ਦੇ ਦੋਸ਼ ਵਿੱਚ ਜੇਲ੍ਹ ਭੇਜ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਜੇਕਰ ਉਹ ਜੁਰਮਾਨਾ
ਨਹੀਂ ਭਰਨਗੇ ਤਾਂ ਉਨ੍ਹਾਂ ਨੂੰ ਹੋਰ ਸਜ਼ਾ ਵੀ ਕੱਟਣੀ ਪਵੇਗੀ।
ਬੀ ਕੇ ਸਰਸਵਤ ਸੈਂਟੇਫਿਕ
ਐਡਵਾਇਜ਼ਰ ਰੱਖਿਆ ਮੰਤਰੀ ਅਤੇ ਡਾਇਰੈਕਟਰ ਜਨਰਲ ਖੋਜਾਂ ਅਤੇ ਵਿਕਾਸ ਡੀਆਰਡੀਓ ਅਤੇ ਜੀ
ਮਲਕੋਨਡਿਆਹ ਡਾਇਰੈਕਟਰ ਡਿਫੈਂਸ ਮੇਤਾਲਰਜੀਕਲ ਰਿਸਰਚ ਲੈਬਾਰਟਰੀ ਹੈਦਰਾਬਾਦ ਨੇ ਪੁਲਿਸ
ਅੱਗੇ ਆਤਮ ਸਮਰਪਣ ਕਰਨਾ ਪਿਆ। ਸਰਕਾਰ ਨੇ ਉਨ੍ਹਾਂ ਖਿਲਾਫ਼ ਅਦਾਲਤ ਦੀ ਹੁਕਮ ਅਦੁਲੀ ਨੂੰ
ਲੈ ਕੇ ਯੋਗ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ। ਇਹ ਜਾਣਕਾਰੀ ਜਸਟਿਸ ਐਚ
ਰਾਜੇਸ਼ਵਰਨ ਅਤੇ ਜਸਟਿਸ ਪੀਐਨ ਪ੍ਰਕਾਸ ਨੇ ਦਿੱਤੀ। ਇਹ ਦੋਵੇਂ ਡੀਆਰਡੀਓ ਅਫ਼ਸਰ ਦਿਵਾਨੀ
ਮਾਣਹਾਨੀ ਵਿੱਚ ਦੋਸ਼ੀ ਪਾਏ ਗਏ ਸਨ। ਇਨ੍ਹਾਂ ਨੂੰ ਤਿੰਨ ਹਫਤਿਆਂ ਦੀ ਸਧਾਰਨ ਸਜ਼ਾ ਲਈ
ਜੇਲ੍ਹ ਭੇਜਿਆ ਗਿਆ ਹੈ ਅਤੇ ਹਰੇਕ ਨੂੰ ਦੋ ਹਜ਼ਾਰ ਰੁਪਏ ਜੁਰਮਾਨਾ ਭਰਨ ਲਈ ਵੀ ਕਿਹਾ ਗਿਆ
ਹੈ।