ਜ਼ਿਲ੍ਹਾ ਸੰਗਰੂਰ ਦੇ ਉਦਮੀ ਕਿਸਾਨਾਂ ਦੀ ਕਰੜੀ ਘਾਲਣਾ ਤੇ ਖੇਤੀ ਮਾਹਿਰਾਂ ਦੀ ਰਾਏ ਕਾਰਨ ਹੀ ਫਸਲਾਂ ਦਾ ਵੱਧ ਝਾੜ ਆਉਂਦਾ : ਡਾ. ਸੋਹੀ
Posted on:- 24-09-2014
ਸੰਗਰੂਰ/ਪ੍ਰਵੀਨ ਸਿੰਘ : ਜ਼ਿਲਾ੍ਹ
ਸੰਗਰੂਰ ਦੇ ਉਦਮੀ ਕਿਸਾਨਾਂ ਦੀ ਕਰੜੀ ਘਾਲਨਾ ਅਤੇ ਮਹਿਕਮਾਂ ਖੇਤੀਬਾੜੀ ਦੇ ਮਾਹਿਰਾਂ ਦੀ
ਰਾਏ ਨਾਲ ਸੁਧਰੇ ਬੀਜ ਤੇ ਅਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਹੀ ਕਿਸਾਨ ਵੱਧ ਉਪਜ ਤੇ
ਵੱਧ ਝਾੜ ਲੈਣ ਵਿੱਚ ਸਫਲ ਹੁੰਦਾ ਹੈ। ਜ਼ਿਲ੍ਹਾ ਸੰਗਰੂਰ ਦੇ ਕਿਸਾਨ ਖੇਤੀ ਮਾਹਿਰਾਂ ਦੀ
ਰਾਏ ਸਮੇਂ-ਸਮੇਂ ਸਿਰ ਲਗਾਏ ਜਾਂਦੇ ਕਿਸਾਨ ਕੈਂਪਾਂ ਵਿੱਚ ਪਹੁੰਚ ਕੇ ਲੈਂਦਾ ਹੈ ਤੇ ਲਾਭ
ਉਠਾਉਦਾ ਹੈ। ਇਹ ਵਿਚਾਰ ਜ਼ਿਲ੍ਹਾ ਸੰਗਰੂਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਜਿੰਦਰ ਸਿੰਘ
ਸੋਹੀ ਨੇ ਨਵੀਂ ਅਨਾਜ ਮੰਡੀ ਸੰਗਰੂਰ ਵਿੱਖੇ ਲਗਾਏ ਵਿਸ਼ਾਲ ਕਿਸਾਨ ਕੈਂਪ ਦੌਰਾਨ ਬੋਲਦਿਆਂ
ਕਹੇ।
ਇਸ ਕੈਂਪ ਵਿੱਚ ਜਿਥੇ 3000 ਹਜ਼ਾਰ ਦੇ ਕਰੀਬ ਕਿਸਾਨਾਂ ਨੇ ਭਾਗ ਲਿਆ ਉਥੇ ਖੇਤੀਬਾੜੀ
ਵਿਭਾਗ ਦੇ ਡਾਇਰੈਕਟਰ ਡਾ. ਮੰਗਲ ਸਿੰਘ ਵੀ ਮੌਜੂਦ ਸਨ। ਡਾ. ਰਾਜਿੰਦਰ ਸਿੰਘ ਸੋਹੀ ਨੇ
ਜਦੋਂ ਅੰਤੜੇ ਦੱਸੇ ਤਾਂ ਸਭ ਹੈਰਾਨ ਸਨ। ਡਾ. ਸੋਹੀ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ
ਕਿਸਾਨਾਂ ਨੇ ਕਣਕ ਤੇ ਝੋਨੇ ਦੀ ਪੈਦਾਵਾਰ ਤੇ ਵੱਧ ਝਾੜ ਲੈਣ ਵਿੱਚ ਪਹਿਲਾ ਸਥਾਨ ਹਾਸ਼ਲ
ਕੀਤਾ ਹੈ।
ਡਾ. ਸੋਹੀ ਨੇ ਦੱਸਿਆ ਕਿ 3.12 ਲੱਖ ਹੈਕਟੇਅਰ ਰਕਬੇ ਵਿੱਚ ਖੇਤੀ ਕੀਤੀ
ਜਾਂਦੀ ਹੈ ਤੇ ਸਾਰਾ ਰਕਬਾ ਹੀ ਸਿੰਚਾਈ ਦੇ ਯੋਗ ਹੈ ਤੇ ਫਸਲੀ ਘਣਤਾ 205 ਪ੍ਰਤੀਸ਼ਤ ਹੈ।
ਡਾ. ਸੋਹੀ ਨੇ ਦੱਸਿਆ ਕਿ ਚਾਵਲ ਉਤਪਾਦਨ ਵਿੱਚ 11.5 ਪ੍ਰਤੀਸਤ ਅਤੇ ਕਣਕ ਦੇ ਉਤਪਾਦਨ
ਵਿੱਚ 8. 9 ਪ੍ਰਤੀਸ਼ਤ ਯੋਗਦਾਨ ਪਾਇਆ ਹੈ। ਡਾ. ਸੋਹੀ ਨੇ ਦੱਸਿਆ ਕਿ ਕੌਮੀ ਅੰਨ ਸੁੱਖਿਆ
ਮਿਸ਼ਨ ਤਹਿਤ ਕਣਕ ਦੇ ਔਸਤ ਝਾੜ ਵਿੱਚ ਲਗਾਤਾਰ ਤੀਸਰੀ ਵਾਰ ਪੰਜਾਬ ਵਿੱਚੋਂ ਪਹਿਲਾ ਸਥਾਨ
ਹਾਸਲ ਕੀਤਾ ਹੈ। ਝੋਨੇ ਦੀ ਪੈਦਾਵਾਰ ਵਿੱਚ ਪੰਜਾਬ ਵਿੱਚੋਂ ਪਹਿਲਾ ਸਥਾਨ ਤੇ ਝਾੜ ਵਿੱਚ
ਦੂਜੀ ਵਾਰ ਪਹਿਲਾ ਸਥਾਨ ਹਾਸ਼ਲ ਕੀਤਾ ਹੈ।
ਇਸੇ ਤਰ੍ਹਾਂ ਨਰਮੇ ਵਿੱਚ ਦੂਜੀ ਵਾਰ
ਪਹਿਲਾ ਸਥਾਨ, ਮੂੰਗੀ ਦੇ ਝਾੜ ਵਿੱਚ ਪਹਿਲਾ ਸਥਾਨ, ਜੌ ਦੀ ਫਸਲ ਦੇ ਝਾੜ ਵਿੱਚੋਂ ਦੂਜਾ
ਸਥਾਨ ਹਾਸ਼ਲ ਕੀਤਾ ਹੈ । ਇਸੇ ਤਰ੍ਹਾਂ ਕੌਮੀ ਅੰਨ ਸੁਰੱਖਿਆ ਮਿਸ਼ਨ ਦੇ ਟੀਚਿਆਂ ਦੀ ਪੂਰਤੀ
ਵੀ ਸੌ ਫੀਸਦੀ ਰਹੀ, ਆਤਮਾ ਸਕੀਮ ਦੀਆਂ ਗਤੀਵਿਧੀਆਂ ਵਿੱਚ ਮੋਹਰੀ ਅਤੇ ਪ੍ਰੋਗਰੈਸਿਵ
ਪੰਜਾਬ ਸਮਿਟ ਦੌਰਾਨ 6727 ਕਿਸਾਨਾਂ ਦੀ ਸਮੂਲੀਅਤ ਕਰਵਾਕੇ ਪੰਜਾਬ ਵਿੱਚੋਂ ਪਹਿਲਾ ਸਥਾਨ
ਹਾਸ਼ਲ ਕੀਤਾ ਹੈ।
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਮੰਗਲ ਸਿੰਘ ਨੇ ਇਸ ਸਮੇਂ
ਬੋਸਦਿਆਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਕਿਸਾਨ ਖੇਤੀਬਾੜੀ ਵਿਭਾਗ ਤੇ ਖੇਤੀਬਾੜੀ
ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਦੀ ਰਾਏ ਨਾਲ ਤੇ ਨਵੀਆਂ ਤਕਨੀਕਾਂ ਤੇ ਸੰਦਾਂ ਦੀ ਵਰਤੋਂ
ਕਰਕੇ ਵੱਧ ਝਾੜ ਤੇ ਉਪਜ ਲੈ ਕੇ ਵਧਾਈ ਦੇ ਪਾਤਰ ਹਨ। ਉਹਨਾਂ ਜ਼ਿਲ੍ਹਾ ਖੇਤੀਬਾੜੀ ਅਫਸਰ,
ਸਮੂਹ ਸਟਾਫ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ, ਜਿਹੜੇ ਕਿਸਾਨਾਂ ਨੂੰ ਪੂਰਨ
ਸਹਿਯੋਗ ਦਿੰਦੇ ਹਨ ਤਾਂ ਹੀ ਇਹ ਪ੍ਰਾਪਤੀਆਂ ਕੀਤੀ ਜਾਂਦੀਆਂ ਹਨ। ਇਸ ਕੈਂਪ ਦਾ ਜ਼ਿਲ੍ਹੇ
ਭਰ ਦੇ ਕਿਸਾਨਾਂ ਨੇ ਭਰਵਾਂ ਲਾਭ ਲਿਆ।