ਜਬਰ-ਜਿਨਾਹ ਮਾਮਲਾ : ਪੰਚਾਇਤ ਦਾ ਫੁਰਮਾਨ, 2 ਲੱਖ ਰੁਪਏ ਲਓ, ਗਰਭਪਾਤ ਕਰਵਾਓ
Posted on:- 24-09-2014
ਪਟਨਾ : ਮੁਜ਼ੱਫ਼ਰਨਗਰ
ਜ਼ਿਲ੍ਹੇ ਦੇ ਕਾਂਟੀ ਇਲਾਕੇ 'ਚ ਇੱਕ ਪੰਚਾਇਤ ਨੇ ਜਬਰ-ਜਿਨਾਹ ਪੀੜਤ ਨਾਬਾਲਗ ਬੱਚੀ ਨੂੰ 2
ਲੱਖ ਰੁਪਏ ਲੈ ਕੇ ਗਰਭਪਾਤ ਕਰਵਾਉਣ ਲਈ ਫਰਮਾਨ ਜਾਰੀ ਕੀਤਾ ਹੈ। ਪੰਚਾਇਤ ਦਾ ਪੀੜਤਾ ਨੂੰ
ਫਰਮਾਨ ਹੈ ਕਿ ਦੋ ਲੱਖ ਰੁਪਏ ਲੈ ਕੇ ਗਰਭਪਾਤ ਕਰਵਾ ਲਓ।
ਇਹ ਫੈਸਲਾ 23 ਸਤੰਬਰ ਨੂੰ
ਪੰਚਾਂ ਨੇ ਸੁਣਾਇਆ। ਇਸ ਫੈਸਲੇ ਤੋਂ ਬਾਅਦ ਪੀੜਤਾ ਦੇ ਘਰ ਵਾਲੇ ਗੁੱਸੇ ਵਿੱਚ ਹਨ।
ਦੱਸਣਾ ਬਣਦਾ ਹੈ ਕਿ ਬੀਤੀ 25 ਮਈ ਨੂੰ ਪਿੰਡ ਦੀ ਇੱਕ 13 ਸਾਲਾ ਬੱਚੀ ਨਾਲ ਅਰੁਣ ਨਾਂ
ਦੇ ਨੌਜਵਾਨ ਨੇ ਜਬਰ ਜਿਨਾਹ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ
ਉਸ ਨੂੰ ਬਰਬਾਤ ਕਰ ਦਿੱਤਾ ਜਾਵੇਗਾ। ਪੀੜਤ ਪਰਿਵਾਰ ਨੇ ਪੁਲਿਸ ਕੋਲ ਪਹੁੰਚ ਕੀਤੀ, ਪਰ
ਮਾਮਲਾ ਦਰਜ ਨਹੀਂ ਕੀਤਾ ਗਿਆ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਕੋਈ ਸ਼ਿਕਾਇਤ
ਨਹੀਂ ਮਿਲੀ। ਇਸ ਤੋਂ ਬਾਅਦ ਪੰਚਾਇਤ ਨੇ ਦੋ ਲੱਖ ਰੁਪਏ ਲੈ ਕੇ ਗਰਭਪਾਤ ਕਰਵਾਉਣ ਦਾ
ਫਰਮਾਨ ਜਾਰੀ ਕਰ ਦਿੱਤਾ। ਇਸੇ ਦਰਮਿਆਨ ਮਾਮਲੇ ਦੇ ਚਰਚਾ 'ਚ ਆਉਣ ਤੋਂ ਬਾਅਦ ਪੁਲਿਸ ਨੇ
ਸ਼ਿਕਾਇਤ ਦਰਜ ਕਰ ਲਈ ਹੈ।