ਆਸਾ ਰਾਮ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਜ਼ਮਾਨਤ
Posted on:- 23-09-2014
ਨਵੀਂ ਦਿੱਲੀ : ਸੁਪਰੀਮ
ਕੋਰਟ ਨੇ ਜਬਰ-ਜਿਨਾਹ ਦੇ ਮਾਮਲੇ 'ਚ ਫਸੇ ਬਾਪੂ ਆਸਾ ਰਾਮ ਨੂੰ ਅੱਜ ਜ਼ਮਾਨਤ ਦੇਣ ਤੋਂ
ਇਨਕਾਰ ਕਰ ਦਿੱਤਾ ਹੈ। ਆਸਾ ਰਾਮ ਨੇ ਖ਼ਰਾਬ ਸਿਹਤ ਦੀ ਵਜ੍ਹਾ ਕਾਰਨ ਸਰਬਉੱਚ ਅਦਾਲਤ 'ਚ
ਅੰਤ੍ਰਿਮ ਜ਼ਮਾਨਤ ਲਈ ਅਪੀਲ ਕੀਤੀ ਸੀ। ਹੁਣ ਉਨ੍ਹਾਂ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 15
ਅਕਤੂਬਰ ਨੂੰ ਹੋਵੇਗੀ। ਇਸੇ ਦਰਮਿਆਨ ਸੁਪਰੀਮ ਕੋਰਟ ਨੇ ਰਾਜਸਥਾਨ ਪੁਲਿਸ ਨੂੰ ਉਨ੍ਹਾਂ
5-6 ਗਵਾਹਾਂ ਦੇ ਨਾਂ ਦੇਣ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਦੀ ਗਵਾਹੀ ਹੋਣੀ ਹੈ। ਜਸਟਿਸ
ਟੀਐਸ ਠਾਕੁਰ ਅਤੇ ਜਸਟਿਸ ਆਰ ਭਾਨੂਮਤੀ ਦੇ ਬੈਂਚ ਨੇ ਆਸਾ ਰਾਮ ਦੇ ਵਕੀਲ ਤੋਂ ਪੁੱਛਿਆ ਕਿ
ਉਨ੍ਹਾਂ ਦੇ ਮੁਵੱਕਿਲ ਨੂੰ ਜਿਸ ਹਸਪਤਾਲ 'ਚ ਸਰਜਰੀ ਕਰਵਾਉਣੀ ਹੈ, ਉਸ ਬਾਰੇ ਜਾਣਕਾਰੀ
ਅਗਲੀ ਸੁਣਵਾਈ ਤੱਕ ਸੌਂਪੀ ਜਾਵੇ। ਦੱਸਣਾ ਬਣਦਾ ਹੈ ਕਿ ਆਸਾ ਰਾਮ ਦੇ ਵਕੀਲ ਨੇ ਮੈਡੀਕਲ
ਦੇ ਅਧਾਰ 'ਤੇ ਉਨ੍ਹਾਂ ਦੇ ਮੁਵੱਕਿਲ ਨੂੰ ਜ਼ਮਾਨਤ ਦੇਣ ਦੀ ਅਪੀਲ ਕੀਤੀ ਸੀ ਪਰ ਬੈਂਚ ਨੇ
ਕਿਹਾ ਕਿ ਆਸਾ ਰਾਮ ਦੀ ਸਿਹਤ ਸਬੰਧੀ ਜਾਂਚ ਲਈ ਬਣਾਈ ਗਈ ਕਮੇਟੀ ਦੀ ਰਿਪੋਰਟ ਤੋਂ ਅਜਿਹਾ
ਪਤਾ ਨਹੀਂ ਚਲਦਾ ਕਿ ਆਸਾ ਰਾਮ ਨੂੰ ਤੁਰੰਤ ਸਰਜਰੀ ਦੀ ਲੋੜ ਹੈ।