Thu, 03 July 2025
Your Visitor Number :-   7842707
SuhisaverSuhisaver Suhisaver

ਏਸ਼ੀਆਈ ਖੇਡਾਂ : ਭਾਰਤ ਨੇ ਹਾਕੀ 'ਚ ਓਮਾਨ ਨੂੰ 7-0 ਨਾਲ ਹਰਾਇਆ

Posted on:- 23-09-2014

ਈਚਾੱਨ : ਈਚਾੱਨ ਏਸ਼ੀਆਈ ਖੇਡਾਂ 'ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਓਮਾਨ ਨੂੰ 7-0 ਨਾਲ ਹਰਾ ਦਿੱਤਾ। ਹਾਕੀ 'ਚ ਭਾਰਤ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਆਪਣੇ ਪਹਿਲੇ ਮੈਚ 'ਚ ਭਾਰਤ ਨੇ ਸ੍ਰੀਲੰਕਾ ਨੂੰ 8-0 ਨਾਲ ਹਰਾਇਆ ਸੀ। ਭਾਰਤ ਦੀ ਜਿੱਤ ਦਾ ਅੰਤਰ ਅੱਜ ਹੋਰ ਵੱਧ ਹੁੰਦਾ ਪਰ ਟੀਮ ਨੇ ਪੈਨਲਟੀ ਕਾਰਨਰ 'ਤੇ ਗੋਲ ਕਰਨ ਦੇ ਕਈ ਮੌਕੇ ਗੁਆਏ। ਭਾਰਤ ਵੱਲੋਂ ਰੁਪਿੰਦਰਪਾਲ ਸਿੰਘ ਅਤੇ ਵੀ ਰਘੂਨਾਥ ਨੇ 2-2 ਅਤੇ ਅਕਾਸ਼ਦੀਪ, ਰਮਨਦੀਪ ਤੇ ਦਾਨਿਸ਼ ਮੁਜ਼ਤਬਾ ਨੇ 1-1 ਗੋਲ ਕੀਤਾ। ਜਿੱਤ ਦੇ ਬਾਵਜੂਦ ਭਾਰਤ ਨੂੰ ਉਦੋਂ ਝਟਕਾ ਲੱਗਾ, ਜਦੋਂ ਡਰੈਗ ਫਲਿਕਰ ਰੁਪਿੰਦਰਪਾਲ ਸਿੰਘ ਨੂੰ ਮੈਚ ਦੌਰਾਨ ਸੱਟ ਲੱਗ ਗਈ। ਹੁਣ ਪਾਕਿਸਤਾਨ ਖਿਲਾਫ਼ ਅਹਿਮ ਮੈਚ 'ਚ ਉਨ੍ਹਾਂ ਦੇ ਖੇਡਣ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ