ਕਾਲੇ ਧਨ ਦੇ ਖਿਲਾਫ਼ ਜਾਰੀ ਮੁਹਿੰਮ 'ਚ ਭਾਰਤ ਨੂੰ ਵੱਡੀ ਸਫਲਤਾ
Posted on:- 21-09-2014
ਆਸਟ੍ਰੇਲੀਆ :
ਆਰਥਿਕ ਰੂਪ ਨਾਲ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਸੰਗਠਨ ਜੀ 20 ਦੀ ਬੈਠਕ ਵਿਚ ਇਸ
ਵਾਰ ਆਰਥਿਕ ਮੋਰਚੇ 'ਤੇ ਭਾਰਤ ਨੂੰ ਕਾਲੇ ਧਨ ਦੇ ਖਿਲਾਫ ਜਾਰੀ ਆਪਣੀ ਮੁਹਿੰਮ ਵਿਚ ਵੱਡੀ
ਸਫਲਤਾ ਹਾਸਲ ਹੋਈ ਹੈ।
ਬੈਠਕ ਵਿਚ ਹਿੱਸਾ ਲੈਣ ਆਈ ਜੀ 20 ਦੇਸ਼ਾਂ ਦੇ ਵਿੱਤ ਮੰਤਰੀਆਂ
ਅਤੇ ਕੇਂਦਰੀ ਬੈਂਕਾਂ ਦੇ ਪ੍ਰਧਾਨਾਂ ਨੇ ਲੰਬੀ ਚੱਲੀ ਬਹਿਸ ਤੋਂ ਬਾਅਦ ਇਸ ਗੱਲ 'ਤੇ
ਸਹਿਮਤੀ ਜਤਾਈ ਕਿ ਉਹ ਇਕ-ਦੂਜੇ ਦੇ ਗੁਪਤ ਬੈਂਕ ਖਾਤਿਆਂ ਦੇ ਬਾਰੇ ਵਿਚ ਜਾਣਕਾਰੀ ਸਾਂਝੀ
ਕਰਨ ਅਤੇ ਦੋਹਰੇ ਟੈਕਸ ਸਮਝੌਤੇ ਦੀ ਆੜ ਵਿਚ ਸਰਹੱਦ ਪਾਰ ਪੈਸਾ ਜਾਣ ਤੋਂ ਰੋਕਣ ਦੇ ਲਈ
ਪੁਖਤਾ ਪ੍ਰਣਾਲੀ ਵਿਕਸਿਤ ਕੀਤੀ ਜਾਵੇਗੀ।
ਮੀਟਿੰਗ ਤੋਂ ਬਾਅਦ ਜਾਰੀ ਘੋਸ਼ਣਾ ਪੱਤਰ ਵਿਚ
ਮੈਂਬਰ ਦੇਸ਼ਾਂ ਨੇ ਇਸ ਦੇ ਲਈ ਸੰਕਲਪ ਲੈਂਦੇ ਹੋਏ ਕਿਹਾ ਕਿ ਆਰਥਿਕ ਵਿਕਾਸ ਦੇ ਲਈ ਬਿਹਤਰ
ਟੈਕਸ ਵਿਵਸਥਾ ਸਮੇਂ ਦੀ ਲੋੜ ਬਣ ਚੁੱਕੀ ਹੈ। ਇਸ ਦੇ ਲਈ ਅਸੀਂ ਸਾਰੇ ਮਿਲ ਕੇ ਚੋਰੀ ਅਤੇ
ਬੈਂਕ ਖਾਤਿਆਂ ਦੀ ਗੁਪਤ ਜਾਣਕਾਰੀ ਸਾਂਝੀ ਕਰਨ ਦੇ ਲਈ ਇਕ ਸਵੈਚਾਲਿਤ ਸੂਚਨਾ ਪ੍ਰਣਾਲੀ
ਵਿਕਸਿਤ ਕਰਨਗੇ।
ਇਸ ਸਾਲ 2015 ਵਿਚ ਅੰਤਮ ਰੂਪ ਵਿਚ ਦੇ ਦਿੱਤਾ ਜਾਵੇਗਾ, ਜਿਸ ਤੋਂ
ਬਾਅਦ ਸਾਲ 2017 ਦੇ ਅੰਤ ਤੱਕ ਗੁਪਤ ਬੈਂਕ ਖਾਤਿਆਂ ਦੇ ਮਾਮਲਿਆਂ ਦੀ ਜਾਣਕਾਰੀ ਹਾਸਲ
ਕਰਨਾ ਸੰਭਵ ਹੋ ਜਾਵੇਗਾ।