ਵਿਦੇਸ਼ ਮੰਤਰਾਲੇ ਨੇੜੇ ਧਮਾਕੇ 'ਚ ਦੋ ਪੁਲਿਸ ਮੁਲਾਜ਼ਮ ਹਲਾਕ
Posted on:- 21-09-2014
ਕਾਹਿਰਾ : ਮਿਸਰ ਦੀ
ਰਾਜਧਾਨੀ ਕਾਹਿਰਾ 'ਚ ਐਤਵਾਰ ਨੂੰ ਵਿਦੇਸ਼ ਮੰਤਰਾਲੇ ਨੇੜੇ ਹੋਏ ਬੰਬ ਧਮਾਕੇ 'ਚ ਦੋ ਪੁਲਿਸ
ਮੁਲਾਜ਼ਮਾਂ ਦੀ ਮੌਤ ਹੋ ਗਈ। ਮਿਸਰ ਦੀ ਸਰਕਾਰੀ ਨਿਊਜ਼ ਏਜੰਸੀ ਅਤੇ ਇਕ ਟੀ. ਵੀ. ਚੈਨਲ ਨੇ
ਇਸ ਖਬਰ ਦੀ ਜਾਣਕਾਰੀ ਦਿੱਤੀ। ਖਬਰਾਂ ਮੁਤਾਬਕ ਮਈ 15 ਪੁਲ ਦੇ ਹੇਠਾਂ ਬੁਲਾਕ ਅਬੁ ਈਲਾ
ਨੇੜੇ ਬਣੇ ਪੈਦਲ ਪਾਰ ਪਥ 'ਤੇ ਧਮਾਕਾ ਹੋਇਆ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ
ਅੱਤਵਾਦੀ ਸੰਗਠਨ ਅਲਕਾਇਦਾ ਦੇ ਧੜੇ ਇਸਲਾਮਿਕ ਸਟੇਟ ਅਤੇ ਫੌਜੀ ਸਥਿਤ ਮਿਸਰ ਦੇ ਸਭ ਤੋਂ
ਘਾਤਕ ਦਹਿਸ਼ਤਗਰਦ ਧੜੇ ਅੰਸਰ ਬੈਤ ਅਲ ਮਕਦਿਸ ਵਿਚਾਲੇ ਸਮਝੌਤਾ ਹੋਇਆ ਹੈ।
ਇਸ ਤੋਂ
ਪਹਿਲਾਂ ਇਕ ਮੌਕੇ 'ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਵਿਦੇਸ਼ ਮੰਤਰਾਲੇ
ਨੇੜੇ ਧੂੰਆਂ ਉਠਦਾ ਦਿਖਾਈ ਦੇ ਰਿਹਾ ਸੀ ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਸਾਇਰਨ ਦੀਆਂ
ਆਵਾਜ਼ਾਂ ਗੂੰਜ ਰਹੀਆਂ ਸਨ।