ਬਾਦਲ ਵੱਲੋਂ ਕਿਸੇ ਵੀ ਰੇਲ ਦਾ ਨਾਂ 'ਨਾਮਧਾਰੀ ਆਜ਼ਾਦੀ ਸੰਗਰਾਮ ਐਕਸਪ੍ਰੈਸ' ਰੱਖਣ ਦੀ ਅਪੀਲ
Posted on:- 21-09-2014
ਚੰਡੀਗੜ੍ਹ
: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਰੇਲਵੇ ਮੰਤਰੀ ਡੀ.ਵੀ. ਸਦਾਨੰਦ
ਗੌੜਾ ਦੇ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਕੌਮੀ ਆਜ਼ਾਦੀ ਸੰਘਰਸ਼ 'ਚ ਕੂਕਾ ਲਹਿਰ ਦੀ ਇਤਿਹਾਸਕ
ਮਹੱਤਤਾ ਦੇ ਮੱਦੇਨਜ਼ਰ ਕਿਸੇ ਵੀ ਰੇਲ ਦਾ ਨਾਂ 'ਨਾਮਧਾਰੀ ਆਜ਼ਾਦੀ ਸੰਗਰਾਮ ਐਕਸਪ੍ਰੈਸ'
ਰੱਖਣ ਦੀ ਅਪੀਲ ਕੀਤੀ ਹੈ। ਸ੍ਰੀ ਗੌੜਾ ਨੂੰ ਲਿਖੇ ਪੱਤਰ 'ਚ ਮੁੱਖ ਮੰਤਰੀ ਨੇ ਇਸ ਸਬੰਧ
'ਚ ਬਿਨਾਂ ਕਿਸੇ ਦੇਰੀ ਤੋਂ ਕਾਰਵਾਈ ਕਰਨ ਲਈ ਕਿਹਾ ਕਿਉਂ ਜੋ ਇਹ ਮਾਮਲਾ ਪਹਿਲਾਂ ਹੀ
ਬਹੁਤ ਸਮੇਂ ਤੋਂ ਲੰਬਿਤ ਹੈ। ਉਨ੍ਹਾਂ ਕਿਹਾ ਕਿ ਕੂਕਾ ਲਹਿਰ ਦੇ ਮਹਾਨ ਸ਼ਹੀਦਾਂ ਨੂੰ
ਸ਼ਰਧਾਂਜਲੀ ਵਜੋਂ ਕਿਸੇ ਵੀ ਰੇਲ ਦਾ ਨਾਂ 'ਨਾਮਧਾਰੀ ਆਜ਼ਾਦੀ ਸੰਗਰਾਮ ਐਕਸਪ੍ਰੈਸ' ਰੱਖਿਆ
ਜਾਵੇ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਕੂਕਾ ਲਹਿਰ ਨੂੰ ਆਜ਼ਾਦੀ ਅੰਦੋਲਨ ਦੇ ਇਕ
ਹਿੱਸੇ ਵਜੋਂ ਪਹਿਲਾਂ ਹੀ ਮਾਨਤਾ ਦਿੱਤੀ ਜਾ ਚੁੱਕੀ ਹੈ ਅਤੇ ਸਾਲ 2007 'ਚ ਕੂਕਾ ਲਹਿਰ
ਦੇ 150 ਵਰ੍ਹਿਆਂ ਮੌਕੇ ਯਾਦਗਾਰੀ ਸਮਾਗਮ ਕਰਵਾਏ ਗਏ ਸਨ।