300 ਸਾਲ ਬਾਅਦ ਬ੍ਰਿਟੇਨ ਤੋਂ ਅਲੱਗ ਹੋ ਸਕਦਾ ਹੈ ਸਕਾਟਲੈਂਡ
Posted on:- 17-09-2014
ਨਵੀਂ ਦਿੱਲੀ : ਵੀਰਵਾਰ
ਨੂੰ ਸਕਾਟਲੈਂਡ ਦੇ 42 ਲੱਖ ਲੋਕ ਫੈਸਲਾ ਕਰਨਗੇ ਕਿ ਇੰਗਲੈਂਡ ਦੇ ਨਾਲ 300 ਸਾਲ ਪੁਰਾਣਾ
ਸਬੰਧ ਬਰਕਰਾਰ ਰੱਖਿਆ ਜਾਵੇ ਜਾਂ ਇਸ ਨੂੰ ਖ਼ਤਮ ਕੀਤਾ ਜਾਵੇ। ਮਿਲੀਆਂ ਰਿਪੋਰਟਾਂ ਮੁਤਾਬਕ
ਸਕਾਟਲੈਂਡ ਅਲੱਗ ਹੋਣ ਦਾ ਫੈਸਲਾ ਕਰ ਚੁੱਕਾ ਹੈ ਅਤੇ ਅਫ਼ਵਾਹਾਂ ਹਨ ਕਿ ਕੀ ਇਹ ਬ੍ਰਿਟਿਸ਼
ਯੂਨੀਅਨ ਦੇ ਪ੍ਰਤੀਕ ਝੰਡੇ ਦਾ ਅੰਤ ਹੋਵੇਗਾ ਅਤੇ ਕੀ ਸਕਾਟਲੈਂਡ ਬਰਤਾਨੀਆ ਦੀ ਮਹਾਰਾਣੀ
ਅਤੇ ਕਰੰਸੀ ਪੌਂਡ ਨੂੰ ਮਾਨਤਾ ਦਿੰਦਾ ਰਹੇਗਾ? ਬੇਸ਼ੱਕ ਜਨਮਤ ਸੰਗ੍ਰਹਿ ਵਿੱਚ ਥਾਂ ਦਾ
ਬਹੁਮਤ ਹੁੰਦੇ ਹੀ ਸਕਾਟਲੈਂਡ ਅਲੱਗ ਹੋ ਜਾਵੇਗਾ, ਪਰ ਅਜੇ ਵੀ ਕੁਝ ਚੀਜ਼ਾਂ ਤੈਅ ਨਹੀਂ ਹਨ
ਕਿ ਨਵੇਂ ਦੇਸ਼ ਦੀ ਕਰੰਸੀ ਕੀ ਹੋਵੇਗੀ, ਸ਼ਾਸਕ ਕੌਣ ਹੋਣਗੇ, ਸੰਵਿਧਾਨ ਕੀ ਹੋਵੇਗਾ,
ਸਕਾਟਲੈਂਡ ਯੂਰਪੀ ਸੰਘ ਦਾ ਮੈਂਬਰ ਹੋਵੇਗਾ ਜਾਂ ਨਹੀਂ।
ਇਸ ਪੂਰੇ ਮਾਮਲੇ ਵਿੱਚ ਇੱਕ ਚੀਜ਼
ਅਜੇ ਤੱਕ ਸਾਫ਼ ਨਹੀਂ ਹੈ ਕਿ ਬਰਤਾਨੀਆ ਅਤੇ ਸਕਾਟਲੈਂਡ ਵਿੱਚ ਮੁੱਦਾ ਕੀਤਾ ਹੈ, ਭਾਸ਼ਾ ਦਾ
ਕੋਈ ਝਗੜਾ ਨਹੀਂ ਹੈ, ਸਕਾਟਲੈਂਡ ਦੀ ਆਪਣੀ ਸੰਸਦ ਹੈ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ
ਸਕਾਟਲੈਂਡ ਨੂੰ ਆਜ਼ਾਦ ਅਧਿਕਾਰ ਹਨ, ਜੇਕਰ ਇਸ ਰਾਹ 'ਤੇ ਵੇਲਜ਼ ਅਤੇ ਉੱਤਰੀ ਆਇਰਲੈਂਡ ਵੀ
ਚੱਲ ਪਏ ਤਾਂ ਉਹ ਬਰਤਾਨੀਆ ਜਿੱਥੇ ਕਦੇ ਸੂਰਜ ਡੁੱਬਦਾ ਨਹੀਂ ਸੀ, ਇੰਗਲੈਂਡ ਵਿੱਚ ਹੀ
ਸਿਮਟ ਕੇ ਰਹਿ ਜਾਵੇਗਾ। ਜਨਮਤ ਸੰਗ੍ਰਹਿ ਨੂੰ ਪੂਰੀ ਤਰ੍ਹਾਂ ਨਾਲ ਕਾਨੂੰਨੀ ਸ਼ਕਤੀ ਨਹੀਂ
ਹੈ, ਪਰ ਬ੍ਰਿਟਿਸ਼ ਸਰਕਾਰ ਨੇ ਸਕਾਟਲੈਂਡ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਉਹ
ਅਲੱਗ ਹੋਣ ਦੇ ਪੱਖ਼ ਵਿੱਚ ਵੋਟ ਦਿੰਦੇ ਹਨ ਤਾਂ ਉਹ ਇਸ ਨੂੰ ਆਜ਼ਾਦ ਕਰ ਦੇਣਗੇ।