ਕੇਂਦਰ ਦੀ ਐਨਡੀਏ ਸਰਕਾਰ ਦੇ ਝੋਨੇ ਸਬੰਧੀ ਫੈਸਲੇ ਕਾਰਨ ਕਸੂਤੇ ਫਸੇ ਪ੍ਰਕਾਸ਼ ਸਿੰਘ ਬਾਦਲ
Posted on:- 15-09-2014
ਸੰਗਰੂਰ/ਪ੍ਰਵੀਨ
ਸਿੰਘ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਪਿਛਲੇ ਆਪਣੇ ਸਿਆਸੀ ਜੀਵਨ ਦੌਰਾਨ
ਇੱਕ ਨੁਕਾਤੀ ਪ੍ਰੋਗਰਾਮ ਤੇ ਚਲਦੇ ਰਹੇ ਤੇ ਪੰਜਾਬ ਦੇ ਲੌਕਾਂ ਨੂੰ ਇਹ ਜਚਾਉਦੇ ਰਹੇ ਕਿ
ਕੇਂਦਰ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਤੇ ਖਾਸ ਤੌਰ ਤੇ ਕਿਸਾਨ ਵਿਰੋਦੀ
ਸਰਕਾਰ ਹੈ। ਉਹਨਾਂ ਇਹੋ ਰਾਜ ਹਰ ਥਾਂ ਅਲਾਪਦੇ ਰਹਿਣਾ ਕਿ ਕੇਂਦਰ ਦੀ ਸਰਕਾਰ ਸਾਡੀ ਗੱਲ
ਨਹੀਂ ਸੁਣਦੀ ਇੱਕ ਵਾਰ ਐਨ.ਡੀ.ਏ ਦੀ ਸਰਕਾਰ ਆਉਣ ਦਿਉ ਫੇਰ ਦੇਖਣ ਕਿ ਕੇਂਦਰ ਵਿੱਚੋਂ
ਪੰਜਾਬ ਨੂੰ ਵਿਕਾਸ ਲਈ ਕਿਵੇਂ ਧੜਾ –ਧੜ ਪੈਸੇ ਆਉਣੇ ਹਨ। ਪ੍ਰਕਾਸ ਸਿੰਘ ਬਾਦਲ ਦੀ ਇਹ
ਇੱਛਾ ਤਾਂ ਪੂਰੀ ਹੋ ਗਈ ਤੇ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ
ਬਣ ਗਈ ਤੇ ਸੁੱਖ ਨਾਲ ਸ੍ਰੋਮਣੀ ਅਕਾਲੀ ਦਲ ਵੀ ਉਸ ਵਿੱਚ ਭਾਗੀਦਾਰ ਬਣੀ ਹੈ। ਹੁਣ ਦੇਖਣਾ
ਇਹ ਹੈ ਕਿ ਪੰਜਾਬ ਵੱਲ ਕੇਂਦਰ ਵਿੱਚਲੀ ਪ੍ਰਕਾਸ ਸਿੰਗ ਬਾਦਲ ਦੀ ਆਪਣੀ ਸਰਕਾਰ ਪੰਜਾਬ ਤੇ
ਕਿਨੀ ਕੁ ਨਜਰੇ ਇਨਾਇਤ ਕਰਦੀ ਹੈ।
ਸ. ਪ੍ਰਕਾਸ ਸਿੰਘ ਬਾਦਲ ਨਾਲ ਜਦੋਂ ਦੀ ਉਹਨਾਂ ਦੀ
ਭਾਈਵਾਲ ਸਰਕਾਰ ਬਣੀ ਹੈ ਆਖਰ ਬੁਰੀ ਕਿਉ ਬਣ ਰਹੀ ਹੈ। ਸ਼ਭ ਤੋਂ ਪਹਿਲਾ ਝਟਕਾ ਤਾਂ
ਕੇਂਦਰੀ ਖਜਾਨਾ ਮੰਤਰੀ ਨੇ ਉਸ ਸਮੇਂ ਦਿਤਾ ਜਦੋਂ ਪੰਜਾਬ ਲਈ ਵਿਸੇਸ ਆਰਥਕ ਪੈਕੇਜ ਦੇਣ
ਦੀ ਗੱਲ ਤੋਂ ਜਵਾਬ ਮਿਲ ਗਿਆ। ਪ੍ਰਕਾਸ ਸਿੰਘ ਬਾਦਲ ਨੂੰ ਹੁਣ ਕੇਂਦਰ ਦੀ ਸਰਕਾਰ ਨੇ ਇੱਕ
ਵੱਡਾ ਝਟਕਾ ਮਾਰ ਦਿੱਤਾ ਜਿਸ ਦੀ ਆਂਚ ਕਿਸਾਨਾਂ, ਸੈਲਰ ਮਾਲਕਾਂ ਨੂੰ ਜਦੋਂ ਲੱਗੀ ਤਾਂ
ਪ੍ਰਕਾਸ ਸਿੰਘ ਦੀ ਹਾਲਤ ਅਜਿਹੀ ਹੋ ਜਾਣੀ ਹੈ ਕਿ ਉਹ ਕੇਂਦਰ ਵਿੱਚਲੇ ਸਬੰਧਾਂ ਨੂੰ ਨਾਂ
ਨਿਭਾ ਸਕਣੇ ਹਨ ਤੇ ਨਾਂ ਥੂਹ ਕੌੜੀ ਕਰਕੇ ਥੂਕ ਕਰਦੇ ਹਨ। ਕੇਂਦਰ ਸਰਕਾਰ ਨੇ ਚਾਵਲ ਦੀ
ਖਰੀਦ ਵਿੱਚ ਨਮੀ 15 ਪ੍ਰਤੀਸਤ ਤੋਂ ਘਟਾ ਕੇ 14 ਪ੍ਰਤੀਸਤ ਕਰ ਦਿੱਤੀ ਹੈ। ਇਸ ਨਾਲ ਸਭ
ਤੋਂ ਵੱਡਾ ਨੁਕਸਾਨ ਤਾਂ ਕਿਸਾਨ ਦਾ ਹੋਵੇਗਾ ਕਿਉਕਿ ਕੋਈ ਵੀ ਖਰੀਦ ਏਜੰਸੀ ਝੋਨਾ ਖਰੀਦਣ
ਸਮੇਂ ਇਹ ਵਿਚਾਰ ਕਰੇਗੀ ਕਿ ਮੌਸਮ ਦੀ ਖਰਾਬੀ ਕਾਰਨ ਝੋਨੇ ਵਿਚ ਨਮੀਂ ਵੈਸੇ ਹੀ ਵੱਧ
ਹੋਵੇਗੀ ਤੇ ਦੂਸਰੇ ਜਦੋਂ ਉਸ ਨੂੰ ਮਿਲਿੰਗ ਲਈ ਸੈਲਰ ਮਾਲਕ ਲਗਾਏਗਾ ਤਾਂ ਉਸ ਦਾ ਚਾਵਲ
ਸਹੀ ਨਹੀਂ ਨਿਕਲੇਗਾ।
ਇਸ ਤਰਾਂ੍ਹ ਇਹ ਕਿਸਾਨ ਤੇ ਸੈਲਰ ਮਾਲਕ ਦੋਵਾਂ ਲਈ ਘਾਟੇ ਦਾ
ਵਿਉਪਾਰ ਹੋਵੇਗਾ। ਇਸ ਦੇ ਨਾਲ ਹੀ ਕੇਂਦਰ ਦੀ ਸਰਕਾਰ ਨੇ ਮਿਲਰਜ ਲਈ ਚਾਵਲ ਕੱਢਣ ਦੇ ਸਮੇਂ
ਵਿੱਚ ਵੱਡੀ ਕਟਾਉਤੀ ਕਰ ਦਿੱਤੀ। ਇਸ ਦਾ ਵੀ ਨੁਕਸਾਨ ਮਿਲਰਜ ਨੂੰ ਹੋਵੇਗਾ। ਅਜਿਹੇ
ਹਾਲਾਤਾਂ ਵਿੱਚ ਪ੍ਰਕਾਸ ਸਿੰਘ ਬਾਦਲ ਪਾਸ ਹੁਣ ਕਾਂਗਰਸ ਨੂੰ ਗਾਲਾਂ ਕੱਢਣ ਲਈ ਵੀ ਕੁਝ
ਨਹੀਂ ਹੋਵੇਗਾ ਤੇ ਨਾਂ ਹੀ ਐਨਾ ਹੌਸਲਾ ਕਰ ਸਕਣਗੇ ਕਿ ਉਹ ਕੇਂਦਰ ਦੀ ਐਨ. ਡੀ. ਏ ਦੀ
ਸਰਕਾਰ ਨੂੰ ਅਲਵਿੰਦਾ ਹੀ ਕਹਿ ਸਕਣ। ਆਉਣ ਵਾਲੇ ਦਿਨ ਪੰਜਾਬ ਦੇ ਲੋਕਾਂ ਤੇ ਪੰਜਾਬ ਸਰਕਾਰ
ਦੇ ਹੀ ਹਿੱਤ ਵਿੱਚ ਰਹਿਣਗੇ।