21 ਸਤੰਬਰ ਨੂੰ ਕੈਲਗਰੀ ਵਿੱਚ ਰੀਲੀਜ਼ ਕੀਤੀ ਜਾਵੇਗੀ ਸਮਾਜ ਸੁਧਾਰਕ ਗੀਤਾਂ ਦੀ ਸੀਡੀ ‘ਦੁਨੀਆਂ’
Posted on:- 12-09-2014
- ਬਲਜਿੰਦਰ ਸੰਘਾ
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਭਾ ਦੇ ਸਕੱਤਰ ਬਲਵੀਰ ਗੋਰਾ ਦੇ ਲਿਖੇ ਅਤੇ ਸੋਹਣ ਫ਼ਰਿਆਦਕੋਟੀ ਦੇ ਗਾਏ ਖ਼ੂਬਸੂਰਤ ਸੂਫ਼ੀ ਟੱਚ ਵਾਲੇ ਗੀਤਾਂ ਦੀ ਸੀਡੀ 21 ਸਤੰਬਰ, 2014 ਦਿਨ ਐਤਵਾਰ ਨੂੰ ਕੈਲਗਰੀ ਦੇ ਕੋਸੋ ਹਾਲ ਵਿਚ ਠੀਕ ਦੋ ਵਜੇ ਆਪਣੀ ਮਹੀਨਾਵਾਰ ਮੀਟਿੰਗ ਵਿਚ ਰੀਲੀਜ਼ ਕੀਤੀ ਜਾਵੇਗੀ।
ਇਸ ਸੀਡੀ ਵਿਚ ਬਹੁਤ ਹੀ ਸੱਭਿਅਕ ਰੰਗਾਂ ਵਿਚ ਰੰਗੇ ਕੁੱਲ ਸੱਤ ਗੀਤ ਹਨ। ਪਹਿਲੇ ਗੀਤ ‘ਭਾਰਤ ਮਹਾਨ’ ਤੋਂ ਲੈਕੇ ਸੱਤਵੇਂ ਗੀਤ ‘ਵਕਤ’ ਤੱਕ ਹਰ ਗੀਤ ਵਿਚ ਕੋਈ ਨਾ ਕੋਈ ਸੁਨੇਹਾ ਹੈ। ਬਲਵੀਰ ਗੋਰਾ ਇਸ ਤੋਂ ਪਹਿਲਾ ਵੀ ਆਪਣੇ ਲਿਖੇ ਤੇ ਗਾਏ ਗੀਤਾਂ ਦੀਆਂ ਦੋ ਸੀਡੀਆਂ ‘ਖ਼ਰੀਆਂ-ਖ਼ਰੀਆਂ’ ਤੇ ‘ਸੋਲਾਂ ਆਨੇ’ ਅਤੇ ਇਕ ਗੀਤਾਂ ਦੀ ਕਿਤਾਬ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਇਸ ਤੋਂ ਇਲਾਵਾਂ ਹੋਰ ਗਾਇਕਾਂ ਨੇ ਵੀ ਉਸਦੇ ਗੀਤ ਗਾਏ ਹਨ। ਸੋਹਣ ਫ਼ਰਿਆਦਕੋਟੀ ਦੀ ਰਸੀਲੀ ਸੂਫ਼ੀਆਨਾ ਅਵਾਜ਼ ਵਿਚ ਗਾਏ ਇਹ ਗੀਤ ਵਾਤਾਵਰਣ ਤੋਂ ਲੈਕੇ ਮਨੁੱਖਤਾ ਦੀ ਹਰ ਦੁੱਖਦੀ ਰਗ ਤੇ ਹੱਥ ਰੱਖਦੇ ਹਨ।
ਬੇਸ਼ਕ ਸਾਰੇ ਗੀਤ ਆਪਣੇ ਵਿਸਿ਼ਆ ਕਾਰਨ ਤੇ ਅਵਾਜ਼ ਦੇ ਜਾਦੂ ਕਾਰਨ ਸਰੋਤਿਆਂ ਦਾ ਧਿਆਨ ਖਿੱਚਣਗੇ। ਪਰ ਬਿਲਕੁਲ ਹਟਵਾ ਤੇ ਵਾਤਾਵਰਣ ਬਾਰੇ ਪੰਛੀਆਂ ਦਾ ਮਾਨਵੀਕਰਨ ਕਰਕੇ ਬਣਾਇਆ ਗੀਤ ‘ਪੰਛੀ’ ਆਪਣੇ-ਆਪ ਵਿਚ ਵੱਖਰੀ ਕਿਸਮ ਦਾ ਗੀਤ ਹੈ ਜੋ ਮਨੁੱਖ ਦੁਆਰਾ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਦੇ ਪੰਛੀਆਂ ਅਤੇ ਜੀਵ-ਜੰਤੂਆਂ ਉੱਪਰ ਪੈਂਦੇ ਪ੍ਰਭਾਵ ਬਾਰੇ ਬੜਾ ਗੰਭੀਰ ਮੈਸੇਜ ਦਿੰਦਾ ਹੈ।
ਬਲਵੀਰ ਗੋਰਾ ਦਾ ਕਹਿਣਾ ਹੈ ਕਿ ਸੋਹਣ ਫਰਿਆਦਕੋਟੀ ਅਵਾਜ਼ ਵਿਚ ਅਤੇ ਰਾਜਿੰਦਰ ਰਾਏ ਦੇ ਸੰਗੀਤ ਨਾਲ ਸਿ਼ੰਗਾਰੀ ਇਸ ਸੀਡੀ ਨੂੰ ਹੈਪੀ ਕੁਲਾਰ ਅਤੇ ਕੁਲਾਰ ਇੰਟਰਟੇਨਰ ਨੇ ਬੜੀ ਮਿਹਨਤ ਨਾਲ ਤਿਆਰ ਕੀਤਾ ਹੈ ਅਤੇ ਪੇਸ਼ਕਸ਼ ਇਕਬਾਲ ਸਿੱਧੂ ਦੀ ਹੈ। ਉਹਨਾਂ ਸਭ ਕੈਲਗਰੀ ਦੇ ਸਾਹਿਤ ਅਤੇ ਸੰਗੀਤ ਪ੍ਰੇਮੀਆਂ ਨੂੰ 21 ਸਤੰਬਰ ਨੂੰ ਕੋਸੋ ਹਾਲ ਵਿਚ ਪਹੁੰਚਣ ਦੀ ਬੇਨਤੀ ਕੀਤੀ। ਇਸ ਪ੍ਰੋਗਾਰਮ ਬਾਰੇ ਹੋਰ ਜਾਣਕਾਰੀ ਲਈ ਸਭਾ ਦੇ ਜਨਰਲ ਸਕੱਤਰ ਸੁਖਪਾਲ ਪਰਮਾਰ ਨਾਲ 403-830-2374 ਜਾਂ ਪ੍ਰਧਾਨ ਹਰੀਪਾਲ ਨਾਲ 403-714-4816 ਤੇ ਸਪੰਰਕ ਕੀਤਾ ਜਾ ਸਕਦਾ ਹੈ।