ਪਾਕਿਸਤਾਨ 'ਚ ਹੜ੍ਹਾਂ ਦੌਰਾਨ 250 ਲੋਕ ਮਰੇ
Posted on:- 10-9-2014
ਇਸਲਾਮਾਬਾਦ : ਭਾਰਤ 'ਚ ਜਿੱਥੇ ਜੰਮੂ
ਕਸ਼ਮੀਰ ਵਿਖੇ ਆਏ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਉਥੇ ਹੀ ਪਾਕਿਸਤਾਨ ਵਿੱਚ ਵੀ ਭਿਆਨਕ
ਹੜ੍ਹ ਨਾਲ ਹਜ਼ਾਰਾਂ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ। ਪੰਜਾਬ ਸੂਬੇ ਅਤੇ ਪਾਕਿਸਤਾਨ
ਅਧਿਕਾਰਤ ਕਸ਼ਮੀਰ ਵਿੱਚ ਹੜ੍ਹ ਨਾਲ ਹੁਣ ਤੱਕ 250 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ
ਪ੍ਰਭਾਵਤ 10 ਲੱਖ ਲੋਕਾਂ ਨੂੰ ਦੱਖਣੀ ਸੂਬੇ ਸਿੰਧ ਤੋਂ ਸੁਰੱਖਿਅਤ ਥਾਵਾਂ 'ਤੇ
ਪਹੁੰਚਾਇਆ ਗਿਆ। ਪਾਕਿ ਪ੍ਰਸ਼ਾਸਨ ਅਨੁਸਾਰ ਮ੍ਰਿਤਕਾਂ ਵਿੱਚ ਜ਼ਿਆਦਾਤਰ ਲੋਕ ਪੰਜਾਬ ਸੂਬੇ
ਦੇ ਹਨ। ਰਾਹਤ ਕੰਮਾਂ ਵਿੱਚ ਲੱਗੇ ਇੱਕ ਬਚਾਅ ਅਧਿਕਾਰੀ ਰਿਜਵਾਨ ਨਸੀਰ ਨੇ ਦੱਸਿਆ ਕਿ
ਬੀਤੀ ਰਾਤ ਲਾਹੌਰ ਦੇ ਪੂਰਬੀ ਸ਼ਹਿਰ ਵਿੱਚ ਇੱਕ ਮਸਜ਼ਿਦ ਦੀ ਛੱਤ ਡਿੱਗਣ ਨਾਲ 24 ਲੋਕ
ਮੌਕੇ 'ਤੇ ਹੀ ਮਾਰੇ ਗਏ। ਕੌਮੀ ਆਫ਼ਤ ਪ੍ਰਬੰਧਨ ਅਥਾਰਟੀ ਅਨੁਸਾਰ ਪਾਕਿਸਤਾਨ ਵਿੱਚ ਹੜ੍ਹਾਂ
ਅਤੇ ਜ਼ਮੀਨ ਖਿਸਕਣ ਨਾਲ ਪੰਜਾਬ ਸੂਬੇ ਅਤੇ ਪਾਕਿਸਤਾਨ ਅਧਿਕਾਰਤ ਕਸ਼ਮੀਰ ਵਿੱਚ 250 ਲੋਕ
ਮਾਰੇ ਗਏ ਹਨ। ਪੰਜਾਬ ਸੂਬੇ ਦੇ ਮੁੱਖ ਮੰਤਰੀ ਸ਼ਾਹਵਾਜ ਸ਼ਰੀਫ਼ ਨੇ ਦੱਸਿਆ ਕਿ ਝਨਾਬ ਦਰਿਆ
ਦਾ ਦੱਖਣੀ ਸ਼ਹਿਰ ਝੰਗ ਤੋਂ ਰੁਖ਼ ਮੋੜਨ ਲਈ ਵਿਸਫੋਟ ਵੀ ਕੀਤੇ ਗਏ।