ਵਿਧਾਨ ਸਭਾ ਭੰਗ ਕਰਨ ਨੂੰ ਲੈ ਕੇ ਕੇਜਰੀਵਾਲ ਦਿੱਲੀ ਦੇ ਉਪ ਰਾਜਪਾਲ ਨੂੰ ਮਿਲੇ
Posted on:- 10-9-2014
ਨਵੀਂ
ਦਿੱਲੀ : ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਅੱਜ ਦਿੱਲੀ ਦੇ ਉਪ ਰਾਜਪਾਲ
ਨਜੀਬ ਜੰਗ ਨੂੰ ਮਿਲੇ ਅਤੇ ਅਪੀਲ ਕੀਤੀ ਕਿ ਉਹ ਇੱਥੇ ਸਰਕਾਰ ਬਣਾਉਣ ਲਈ ਭਾਰਤੀ ਜਨਤਾ
ਪਾਰਟੀ ਨੂੰ ਸੱਦਣ ਦੀ ਮਨਜ਼ੂਰੀ ਨੂੰ ਲੈ ਕੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਭੇਜੇ ਗਏ
ਪੱਤਰ ਵਿੱਚ ਸੋਧ ਕਰਨ। ਆਪ ਨੇ ਭਾਜਪਾ 'ਤੇ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਦਾ ਦੋਸ਼
ਲਾਉਂਦਿਆਂ ਵਿਧਾਨ ਸਭਾ ਭੰਗ ਕਰਨ ਦੀ ਵੀ ਮੰਗ ਕੀਤੀ। ਜੰਗ ਨਾਲ ਮੀਟਿੰਗ ਤੋਂ ਬਾਅਦ ਆਪ ਦੇ
ਆਗੂ ਮੁਨੀਸ਼ ਸਿਸੋਧੀਆ ਨੇ ਕਿਹਾ ਕਿ ਉਨ੍ਹਾਂ ਨੇ ਸਟਿੰਗ ਅਪਰੇਸ਼ਨ ਦੀ ਇੱਕ ਕਾਪੀ ਉਪ
ਰਾਜਪਾਲ ਨੂੰ ਸੌਂਪੀ ਹੈ, ਜਿਸ ਵਿੱਚ ਆਪ ਵਿਧਾਇਕ ਦਿਨੇਸ਼ ਮੋਹਨੀਆ ਨੂੰ ਸਦਨ ਤੋਂ ਅਸਤੀਫ਼ਾ
ਦੇਣ ਬਦਲੇ 4 ਕਰੋੜ ਰੁਪਏ ਦੀ ਰਿਸ਼ਵਤ ਦਾ ਲਾਲਚ ਦਿੱਤਾ ਗਿਆ ਹੈ।