ਮਹਾਰਾਸ਼ਟਰ 'ਚ ਟੁੱਟ ਸਕਦਾ ਹੈ ਕਾਂਗਰਸ-ਐਨਸੀਪੀ ਦਾ ਗੱਠਜੋੜ
Posted on:- 06-09-2014
ਮੁੰਬਈ : ਸੀਟਾਂ
ਦੀ ਵੰਡ ਨੂੰ ਲੈ ਕੇ ਸਹਿਮਤੀ ਨਾ ਬਣਨ ਕਾਰਨ ਮਹਾਰਾਸ਼ਟਰ ਵਿੱਚ ਕਾਂਗਰਸ ਤੇ ਐਨਸੀਪੀ ਦਾ
ਗੱਠਜੋੜ ਟੁੱਟ ਸਕਦਾ ਹੈ। ਮਹਾਰਾਸ਼ਟਰ ਦੇ ਸਥਾਨਕ ਐਨਸੀਪੀ ਨੇਤਾਵਾਂ ਦੇ ਮੁਤਾਬਕ ਇਸ ਵਿਧਾਨ
ਸਭਾ ਚੋਣਾਂ ਵਿੱਚ ਪਾਰਟੀ ਇਕੱਲੇ ਹੀ 288 ਸੀਟਾਂ 'ਤੇ ਚੋਣਾਂ ਲੜਨ ਦਾ ਮਨ ਬਣਾ ਰਹੀ ਹੈ।
ਗੱਠਜੋੜ ਨੂੰ ਲੈ ਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਐਨਸੀਪੀ ਦੇ ਸ਼ਰਦ ਪਵਾਰ
ਵਿਚਕਾਰ ਗੱਲਬਾਤ ਹੋਈ ਸੀ, ਪਰ ਗੱਲ ਨਹੀਂ ਬਣ ਸਕੀ।
ਐਨਸੀਪੀ ਮੁੰਬਈ ਵਿੱਚ ਆਪਣੀ ਚੋਣ
ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰ ਰਹੀ ਹੈ। ਐਨਸੀਪੀ ਦੇ ਇਸ ਪ੍ਰੋਗਰਾਮ ਵਿੱਚ ਕਾਂਗਰਸ ਦਾ
ਕੋਈ ਵੀ ਨੇਤਾ ਸ਼ਾਮਲ ਨਹੀਂ ਹੋਵੇਗਾ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਆਉਦ ਵਾਲੇ ਸਮੇਂ
ਵਿੱਚ ਕਾਂਗਰਸ ਐਨਸੀਪੀ ਤੋਂ ਅਲੱਗ ਹੋ ਸਕਦੀ ਹੈ। ਐਨਸੀਪੀ ਪ੍ਰਧਾਨ ਸ਼ਰਦ ਪਵਾਰ ਦੱਖਣੀ
ਮੁੰਬਈ ਤੋਂ ਅੱਜ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ
ਆਧਾਰ 'ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਐਨਸੀਪੀ ਰਾਜ ਦੀਆਂ 288 ਸੀਟਾਂ ਵਿੱਚੋਂ
ਅੱਧੀਆਂ 'ਤੇ ਚੋਣ ਲੜਨਾ ਚਾਹੁੰਦੀ ਹੈ।