ਸਦਾਸ਼ਿਵਮ ਨੇ ਕੇਰਲ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਿਆ
Posted on:- 05-09-2014
ਤ੍ਰਿਰੂਵਨੰਤਾਪੁਰਮ : ਭਾਰਤ
ਦੇ ਸਾਬਕਾ ਚੀਫ਼ ਜਸਟਿਸ ਪੀ ਸਦਾਸ਼ਿਵਮ ਨੇ ਅੱਜ ਕੇਰਲ ਦੇ ਰਾਜਪਾਲ ਵਜੋਂ ਸਹੁੰ ਚੁੱਕੀ।
ਸਦਾਸ਼ਿਵਮ ਰਾਜ ਦੇ 23ਵੇਂ ਰਾਜਪਾਲ ਬਣੇ ਹਨ। ਇਸ ਅਹੁਦੇ 'ਤੇ 65 ਸਾਲਾ ਸਦਾਸ਼ਿਵਮ ਦੀ
ਨਿਯੁਕਤੀ ਤੋਂ ਬਾਅਦ ਸਾਬਕਾ ਚੀਫ਼ ਜਸਟਿਸ ਨੂੰ ਰਾਜਪਾਲ ਦਾ ਜ਼ਿੰਮਾ ਸੌਂਪੇ ਜਾਣ ਨੂੰ ਲੈ ਕੇ
ਕਾਨੂੰਨੀ ਅਤੇ ਰਾਜਨੀਤਿਕ ਗਲਿਆਰਿਆਂ ਵਿੱਚ ਬਹਿਸ ਸ਼ੁਰੂ ਹੋ ਗਈ ਹੈ। ਸਦਾਸ਼ਿਵਮ ਭਾਰਤ ਦੇ
ਅਜਿਹੇ ਪਹਿਲੇ ਸਾਬਕਾ ਚੀਫ਼ ਜਸਟਿਸ ਹਨ, ਜਿਨ੍ਹਾਂ ਨੂੰ ਰਾਜਪਾਲ ਬਣਾਇਆ ਗਿਆ ਹੈ। ਕੇਂਦਰ
ਸਰਕਾਰ ਵਿੱਚ ਰਾਜਪਾਲ ਦੇ ਅਹੁਦੇ 'ਤੇ ਨਿਯੁਕਤ ਹੋਣ ਵਾਲੇ ਸਦਾਸ਼ਿਵਮ ਪਹਿਲੇ ਗੈਰ ਰਾਜਨੀਤਕ
ਵਿਅਕਤੀ ਵੀ ਹਨ।