ਦਿੱਲੀ 'ਚ ਭਾਜਪਾ ਵੱਲੋਂ ਸਰਕਾਰ ਬਣਾਉਣ ਸਬੰਧੀ ਤਿਆਰੀਆਂ ਸ਼ੁਰੂ
Posted on:- 05-09-2014
ਨਵੀਂ ਦਿੱਲੀ : ਦਿੱਲੀ
ਵਿੱਚ ਬਿਨਾਂ ਚੋਣਾਂ ਭਾਜਪਾ ਦੀ ਸਰਕਾਰ ਬਣਨ ਦਾ ਰਸਤਾ ਸਾਫ਼ ਹੁੰਦਾ ਜਾ ਰਿਹਾ ਹੈ। ਉਪ
ਰਾਜਪਾਲ ਨਜੀਬ ਜੰਗ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ
ਬਣਾਉਣ ਦਾ ਸੱਦਾ ਦਿੱਤੇ ਜਾਣ ਦੀ ਇਜਾਜ਼ਤ ਮੰਗੀ ਹੈ। ਆਮ ਆਦਮੀ ਪਾਰਟੀ ਨੇ ਇਸ ਨੂੰ
ਅਸੰਵਿਧਾਨਕ ਕਰਾਰ ਦਿੱਤਾ ਹੈ। ਜਦਕਿ ਕਾਂਗਰਸ ਦਾ ਕਹਿਣਾ ਹੈ ਕਿ ਜੰਗ ਭਾਜਪਾ ਦੇ ਦਬਾਅ
ਹੇਠ ਕੰਮ ਕਰ ਰਹੇ ਹਨ।
ਉੱਧਰ ਭਾਜਪਾ ਖੇਮੇ ਵਿੱਚ ਉਪ ਰਾਜਪਾਲ ਦੇ ਇਸ ਕਦਮ ਤੋਂ ਬਾਅਦ
ਸਰਕਾਰ ਬਣਾਉਣ ਸਬੰਧੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸੜਕ ਪਰਿਵਾਹਨ ਮੰਤਰੀ ਨਿਤਿਨ ਗਡਕਰੀ
ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਦਿੱਲੀ ਵਿੱਚ ਭਾਜਪਾ ਦੀ
ਸਰਕਾਰ ਬਣਾਉਣ ਸਬੰਧੀ ਸਥਿਤੀ ਬਾਰੇ ਦੱਸਿਆ। ਸਰਕਾਰ ਬਣਾਉਣ ਸਬੰਧੀ ਗ੍ਰਹਿ ਮੰਤਰੀ ਰਾਜਨਾਥ
ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਮੁੱਦੇ 'ਤੇ ਫੈਸਲਾ ਕਰੇਗੀ। ਗ੍ਰਹਿ ਮੰਤਰੀ
ਨੇ ਕਿਹਾ ਕਿ ਉਪ ਰਾਜਪਾਲ ਦੀ ਰਿਪੋਰਟ ਅਜੇ ਸਾਡੀ ਕੋਲ ਨਹੀਂ ਹੈ। ਗ੍ਰਹਿ ਮੰਤਰੀ ਨਾਲ
ਮੁਲਾਕਾਤ ਕਰਨ ਤੋਂ ਬਾਅਡ ਗਡਕਰੀ ਨੇ ਕਿਹਾ ਕਿ ਭਾਜਪਾ ਕਿਸੇ ਖਰੀਦ ਫਰੋਖਤ ਵਿੱਚ ਸ਼ਾਮਲ
ਨਹੀਂ ਹੋਵੇਗੀ। ਸੀਨੀਅਰ ਪਾਰਟੀ ਨੇਤਾਵਾਂ ਦਾ ਮੰਨਣਾ ਹੈ ਕਿ ਉਪ ਰਾਜਪਾਲ ਨੂੰ ਸਭ ਤੋਂ
ਵੱਡੀ ਪਾਰਟੀ ਨੂੰ ਸੱਦਾ ਦੇਣਾ ਚਾਹੀਦਾ ਹੈ।