ਹਰਿਆਣਾ ਚੋਣਾਂ 'ਚ ਦੂਹਰਾ ਰਾਜਨੀਤਕ ਧਰਮ ਨਿਭਾਉਣਗੇ ਪ੍ਰਕਾਸ਼ ਸਿੰਘ ਬਾਦਲ
Posted on:- 04-09-2014
ਫਤਿਹ ਪ੍ਰਭਾਕਰ/ਸੰਗਰੂਰ : ਪੰਜਾਬ
ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਇੱਕ ਅਜਿਹੇ ਹੰਢੇ ਵਰਤੇ ਰਾਜਨੀਤਿਕ ਆਗੂ ਹਨ
ਜਿਹੜੇ ਆਪਣੀ ਰਾਜਨੀਤਿਕ ਸੂਝ ਬੂਜ ਨਾਲ ਪੰਜਾਬ ਤੇ ਕੇਂਦਰ ਦੀ ਸਰਕਾਰ ਵਿੱਚ ਆਪਣੀ ਧਾਂਕ
ਬਣਾਈ ਬੈਠੇ ਹਨ । ਸ. ਪ੍ਰਕਾਸ ਸਿੰਘ ਬਾਦਲ ਨੇ ਹੁਣੇ- ਹੁਣੇ ਪਾਰਲੀਮੈਟ ਦੀਆਂ ਚੋਣਾਂ
ਵਿੱਚ ਆਪਣੀ ਸਾਂਝ ਭਾਰਤੀ ਜਨਤਾ ਪਾਰਟੀ ਨਾਲ ਹੀ ਪਾਈ ਰੱਖੀ। ਇਸ ਤੋਂ ਪਹਿਲਾਂ ਵੀ
ਸ਼੍ਰੋਮਣੀ ਅਕਾਲੀ ਦਲ ਦੀ ਸਾਂਝ ਭਾਰਤੀ ਜਨਤਾ ਪਾਰਟੀ ਨਾਲ ਹੀ ਚਲੀ ਆ ਰਹੀ ਸੀ ਤੇ ਪੰਜਾਬ
ਵਿੱਚ ਸਰਕਾਰ ਵੀ ਸਾਂਝੇ ਤੌਰ ਤੇ ਹੀ ਚਲਾਈ ਜਾ ਰਹੀ ਹੈ।
ਕੇਂਦਰ ਵਿਚਲੀ ਮੋਦੀ ਸਰਕਾਰ
ਵਿੱਚ ਵੀ ਸ੍ਰੋਮਣੀ ਅਕਾਲੀ ਦਲ ਨੂੰ ਵਜੀਰੀ ਮਿਲੀ ਹੋਈ ਹੈ। ਪਾਰਲੀਮੈਂਟ ਚੋਣਾਂ ਤੋਂ
ਪਹਿਲਾਂ ਸ੍ਰੀ ਬਾਦਲ ਹੀ ਇੱਕੋ-ਇੱਕ ਅਜਿਹੇ ਲੀਡਰ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ
ਨਰਿੰਦਰ ਮੋਦੀ ਨੂੰ ਦੇਸ ਦੇ ਪ੍ਰਧਾਨ ਮੰਤਰੀ ਵਜੋਂ ਵੀ ਮਾਨਤਾ ਦੇ ਦਿੱਤੀ ਸੀ।
ਪਾਰਲੀਮੈਂਟ
ਵਿੱਚ ਭਾਰਤੀ ਜਨਤਾ ਪਾਰਟੀ ਨੂੰ ਐਨੀਆਂ ਸੀਟਾਂ ਮਿਲ ਗਈਆਂ ਕਿ ਉਸ ਨੂੰ ਭਾਈ ਵਾਲ
ਪਾਰਟੀਆਂ ਦੇ ਸਹਿਯੋਗ ਦੀ ਜਰੂਰਤ ਹੀ ਨਾਂ ਰਹੀ, ਪਰ ਫੇਰ ਵੀ ਕੇਂਦਰੀ ਮੰਤਰੀ ਮੰਡਲ ਵਿੱਚ
ਸਥਾਨ ਹਾਸਲ ਕਰਨ ਵਿੱਚ ਪ੍ਰਕਾਸ਼ ਸਿੰਘ ਬਾਦਲ ਸਫਲ ਹੋ ਗਏ। ਇਸ ਤਰ੍ਹਾਂ ਕੇਂਦਰ ਤੇ ਪੰਜਾਬ
ਅੰਦਰ ਰਾਜਨੀਤਕ ਸਾਂਝ ਤਾਂ ਬਣੀ ਰਹੀ ਪਰ ਭਾਰਤੀ ਜਨਤਾ ਪਾਰਟੀ ਦੇ ਆਗੂ ਹੁਣ ਸ. ਪ੍ਰਕਾਸ
ਸਿੰਘ ਬਾਦਲ ਦਾ ਪਹਿਲਾਂ ਵਾਲਾ ਦਬਦਬਾ ਮੰਨਣ ਤੋਂ ਇਨਕਾਰੀ ਹੋਏ ਨਜਰ ਆਉਣ ਲੱਗੇ । ਪੰਜਾਬ
ਵਜਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਹੁਣ ਸ੍ਰੋਮਣੀ ਅਕਾਲੀ ਦਲ ਦੇ ਸਾਰੇ ਫੈਸਲੇ
ਮੰਨਣ ਲਈ ਤਿਆਰ ਨਹੀਂ ਹਨ। ਕਈ ਇੱਕ ਮੁੱਦਿਆਂ ਤੇ ਉਹ ਆਪਣੀ ਵੱਖਰੀ ਰਾਏ ਦਿੰਦੇ ਹਨ ।
ਭਾਰਤੀ ਜਨਤਾ ਪਾਰਟੀ ਦੇ ਆਗੂ ਪੰਜਾਬ ਵਿੱਚ ਮੋਦੀ ਲਹਿਰ ਕਾਇਮ ਨਾਂ ਕਰ ਸਕਣ ਲਈ ਵੀ
ਸ੍ਰੋਮਣੀ ਅਕਾਲੀ ਦਲ ਦੀ ਲੀਡਰਸਿਪ ਨੂੰ ਹੀ ਦੋਸੀ ਸਮਝਦੇ ਹਨ ਤੇ ਆਪਣੀ ਹਾਈ ਕਮਾਂਡ ਨੂੰ
ਰਿਪੋਰਟ ਵੀ ਭੇਜ ਚੁੱਕੇ ਹਨ । ਇਸ ਤਰ੍ਹਾਂ ਹੁਣ ਰਾਜਨੀਤਿਕ ਭਾਈਵਾਲਾਂ ਵਿਚਾਲੇ ਉਹ ਗੱਲ
ਨਹੀਂ ਰਹੀ ਲਗਦੀ।
ਗੁਆਂਢੀ ਸੂਬੇ ਹਰਿਆਣਾ ਵਿੱਚ ਅਸੈਬਲੀ ਚੋਣਾਂ ਭਾਰਤੀ ਜਨਤਾ ਪਾਰਟੀ
ਹਰ ਕੀਮਤ ਵਿੱਚ ਜਿਤਣਾ ਚਾਹੁੰਦੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਆਪਣੇ ਇੱਕ ਹੋਰ ਰਾਜਨੀਤਕ ਜੋਟੀਦਾਰ ਹਰਿਆਣਾ ਲੋਕ ਦਲ ਨਾਲ ਜਾਂਝ ਨਿਭਾਉਣ ਲਈ ਪ੍ਰਚਾਰ ਤੇ
ਨਿਕਲ ਪਏ ਹਨ। ਅਜਿਹੇ ਹਾਲਾਤਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਹੁਣ ਦੋ- ਦੋ ਜੋਟੀਦਾਰਾਂ
ਜਿਹੜੇ ਆਪਸ ਵਿੱਚ ਭਿੱੜ ਰਹੇ ਹਨ, ਕਿਵੇਂ ਨਿਭਾਉਣਗੇ। ਜਦੋਂ ਦੋ ਜੋਟੀਦਾਰ ਆਪਸ ਵਿੱਚ
ਭਿੱੜ ਰਹੇ ਹੋਣ ਤਾਂ ਤੀਸਰਾ ਜੋਟੀਦਾਰ ਜਿਹੜਾ ਦੋਵਾਂ ਨਾਲ ਲਿਹਾਜ਼ ਪੂਰਨੀ ਚਾਹੁੰਦਾ ਹੈ।
ਉਹ ਇਸ ਰਾਜਨੀਤਿਕ ਧਰਮ ਸੰਕਟ ਵਿੱਚੋਂ ਕਿਵੇਂ ਪਾਰ ਨਿਕਲਦਾ ਹੈ ਜਾਂ ਫੇਰ ਦੋਹਾਂ ਧਿਰਾਂ
ਤੋਂ ਮਾਰ ਖਾਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।