ਕਲਿਆਣ ਸਿੰਘ ਰਾਜਸਥਾਨ ਦੇ 20ਵੇਂ ਰਾਜਪਾਲ ਬਣੇ
Posted on:- 04-09-2014
ਜੈਪੁਰ : ਰਾਜਸਥਾਨ
ਦੇ 20ਵੇਂ ਰਾਜਪਾਲ ਦੇ ਰੂਪ ਵਿੱਚ ਸਹੁੰ ਚੁੱਕਣ ਤੋਂ ਬਾਅਦ ਕਲਿਆਣ ਸਿੰਘ ਨੇ ਪੱਤਰਕਾਰਾਂ
ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜਪਾਲ ਦਾ ਅਹੁਦਾ ਸੰਵਿਧਾਨਕ ਅਹੁਦਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਰਾਜਪਾਲ ਨੂੰ ਮਹਾਂਮਹਿਮ ਕਹਿਣ ਦੀ ਥਾਂ ਮਾਣਯੋਗ ਕਹਿਣ ਨੂੰ ਉਚਤ
ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਮਾਣਯੋਗ ਕੁਹਾਉਣਾ ਹੀ ਪਸੰਦ ਕਰਨਗੇ। ਕਿਉਂਕਿ ਮਹਾਂਮਹਿਮ
ਕਹਿਣ ਨਾਲ ਕੁਝ ਹੋਰ ਹੀ ਅਹਿਸਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਅਹੁਦੇ ਦੇ ਅਨੁਸਾਰ
ਹੀ ਕੰਮ ਕਰਾਂਗਾ ਅਤੇ ਕਦੇ ਵੀ ਲਕਸ਼ਮਣ ਰੇਖਾ ਦਾ ਉਲੰਘਣ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ
ਮੈਂ ਸਰਕਾਰ ਦੇ ਸਹਿਯੋਗ ਨਾਲ ਸੂਬੇ ਦੀ ਜਨਤਾ ਦੀ ਸੇਵਾ ਕਰਨ ਆਇਆ ਹਾਂ।