ਸਾਬਕਾ ਚੀਫ਼ ਜਸਟਿਸ ਸਦਾਸ਼ਿਵਮ ਕੇਰਲ ਦੇ ਰਾਜਪਾਲ ਨਿਯੁਕਤ
Posted on:- 03-09-2014
ਨਵੀਂ ਦਿੱਲੀ : ਵਿਰੋਧੀ
ਧਿਰ ਦੇ ਵਿਰੋਧ ਨੂੰ ਦਰਕਿਨਾਰ ਕਰਦਿਆਂ ਕੇਂਦਰ ਸਰਕਾਰ ਨੇ ਅੱਜ ਸਾਬਕਾ ਚੀਫ਼ ਜਸਟਿਸ
ਪਲਾਨੀਸਵਾਮੀ ਸਦਾਸ਼ਿਵਮ ਨੂੰ ਕੇਰਲ ਦਾ ਨਵਾਂ ਰਾਜਪਾਲ ਨਿਯੁਕਤ ਕਰ ਦਿੱਤਾ ਹੈ। 65 ਸਾਲਾ
ਸਦਾਸ਼ਿਵਮ ਪਹਿਲੇ ਗੈਰ ਸਿਆਸੀ ਵਿਅਕਤੀ ਹਨ, ਜਿਨ੍ਹਾਂ ਦੀ ਨਿਯੁਕਤੀ ਐਨਡੀਏ ਸਰਕਾਰ ਨੇ
ਰਾਜਪਾਲ ਦੇ ਅਹੁਦੇ 'ਤੇ ਕੀਤੀ ਹੈ। ਰਾਸ਼ਟਰਪਤੀ ਭਵਨ ਨੇ ਇੱਕ ਬਿਆਨ ਵਿੱਚ ਕਿਹਾ ਕਿ
ਰਾਸ਼ਟਰਪਤੀ ਨੇ ਕੇਰਲ ਦੇ ਰਾਜਪਾਲ ਦੇ ਅਹੁਦੇ ਤੋਂ ਸ਼ੀਲਾ ਦੀਕਸ਼ਤ ਦਾ ਅਸਤੀਫ਼ਾ ਸਵੀਕਾਰ ਕਰ
ਲਿਆ ਹੈ ਅਤੇ ਸਦਾਸ਼ਿਵਮ ਨੂੰ ਉਥੋਂ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ
ਨਿਯੁਕਤੀ ਉਨ੍ਹਾਂ ਦੇ ਕਾਰਜਭਾਰ ਸੰਭਾਲਣ ਦੀ ਤਰੀਖ਼ ਤੋਂ ਪ੍ਰਭਾਵੀ ਹੋਵੇਗੀ। ਜਿਕਰਯੋਗ ਹੈ
ਕਿ ਸ਼ੀਲਾ ਦੀਕਸ਼ਤ ਨੇ ਪਿਛਲੇ ਹਫ਼ਤੇ ਰਾਜਪਾਲ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਸਦਾਸ਼ਿਵਮ ਇਸੇ ਸਾਲ ਅਪ੍ਰੈਲ 'ਚ ਸੀਜੇਆਈ ਤੋਂ ਅਹੁਦੇ ਤੋਂ ਸੇਵਾਮੁਕਤ ਹੋਏ ਸਨ।