ਟਰੱਕ ਪਲਟਣ ਕਾਰਨ ਫੁੱਟਪਾਥ 'ਤੇ ਸੌਂ ਰਹੇ ਪਰਿਵਾਰ ਦੇ 10 ਲੋਕਾਂ ਦੀ ਮੌਤ
Posted on:- 03-09-2014
ਕਾਨਪੁਰ
: ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਦੇ ਰੇਲ ਬਾਜ਼ਾਰ ਇਲਾਕੇ 'ਚ ਇਕ ਟਰੱਕ ਦੇ ਪਲਟਣ ਨਾਲ
ਸੜਕ ਕਿਨਾਰੇ ਸੌਂ ਰਹੇ ਇਕ ਹੀ ਪਰਿਵਾਰ ਦੇ 10 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ
ਹੋ ਗਏ। ਮਰਨ ਵਾਲਿਆਂ 'ਚ ਤਿੰਨ ਔਰਤਾਂ ਅਤੇ 2 ਬੱਚੀਆਂ ਵੀ ਸ਼ਾਮਲ ਹਨ। ਟਰੱਕ ਡਰਾਈਵਰ
ਫਰਾਰ ਹੈ। ਐੱਸ. ਪੀ. ਸਿਟੀ ਪ੍ਰਭਾਕਰ ਚੌਧਰੀ ਨੇ ਦੱਸਿਆ ਕਿ ਰਾਤ 'ਚ ਨਸੀਰ (50) ਦਾ
ਪਰਿਵਾਰ ਸੜਕ ਕਿਨਾਰੇ ਸੌਂ ਰਿਹਾ ਸੀ। ਉਦੋਂ ਟੁੱਟੇ ਸੀਵਰ ਦੇ ਢੱਕਣ 'ਚ ਫੱਸ ਕੇ ਮੌਰੰਗ
ਭਰਿਆ ਇਕ ਟਰੱਕ ਸੁੱਤੇ ਹੋਏ ਪਰਿਵਾਰ 'ਤੇ ਜਾ ਡਿੱਗਿਆ। ਇਸ ਹਾਦਸੇ 'ਚ ਨਸੀਰ ਬੁਰੀ
ਤਰ੍ਹਾਂ ਜ਼ਖਮੀ ਹੋ ਗਿਆ, ਜਦੋਂ ਕਿ ਉਸ ਦੇ ਪਰਿਵਾਰ ਦੇ 10 ਲੋਕਾਂ ਦੀ ਮੌਤ ਹੋ ਗਈ। ਚੀਕ
ਪੁਕਾਰ ਦੀ ਆਵਾਜ਼ ਸੁਣ ਕੇ ਨੇੜੇ-ਤੇੜੇ ਦੇ ਲੋਕ ਦੌੜੇ। ਉਨ੍ਹਾਂ ਨੇ ਪੁਲਸ ਨੂੰ ਸੂਚਿਤ
ਕੀਤਾ। ਪੁਲਸ ਨੇ ਫਾਇਰ ਬ੍ਰਿਗੇਡ ਅਤੇ ਕ੍ਰੇਨ ਦੀ ਮਦਦ ਨਾਲ ਟਰੱਕ ਨੂੰ ਚੁੱਕਿਆ ਅਤੇ ਉਸ
ਦੇ ਹੇਠਾਂ ਦੱਬੇ ਲੋਕਾਂ ਨੂੰ ਕੱਢਿਆ। ਪੁਲਿਸ ਨੂੰ ਸਾਰਿਆਂ ਨੂੰ ਹਸਪਤਾਲ ਪਹੁੰਚਾਉਣ ਅਤੇ
ਟਰੱਕ ਨੂੰ ਹਟਾਉਣ 'ਚ ਰਾਤ ਦੇ 2 ਵੱਜ ਗਏ। ਘਟਨਾ ਤੋਂ ਇਲਾਕੇ 'ਚ ਕੋਹਰਾਮ ਮਚ ਗਿਆ। ਐੱਸ.
ਪੀ. ਨੇ ਦੱਸਿਆ ਕਿ ਮਰਨ ਵਾਲਿਆਂ 'ਚ ਬੇਬੀ (48), ਅਨੀਸ (40), ਚਾਂਦਬੀਬੀ (18),
ਅਫਸਾਨਾ (19), ਗੋਪੂ (19), ਸ਼ਰੀਫ (16), ਨਜੀਰ (12), ਨਸੀਮ (11), ਅਲੀਫਸਾ (5) ਅਤੇ
ਜਿਕਰਾ (5 ਮਹੀਨੇ) ਸ਼ਾਮਲ ਹੈ। ਜ਼ਖਮੀਆਂ 'ਚ ਨਫੀਸ (50) ਅਤੇ ਉਸ ਦੀ ਮਾਂ ਖਾਤੂ (80)
ਸ਼ਾਮਲ ਹੈ। ਦੋਹਾਂ ਜ਼ਖਮੀਆਂ ਨੂੰ ਹੈਲਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਇਕ
ਜ਼ਖਮੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ।
ਟਰੱਕ ਨੂੰ ਪੁਲਸ ਨੇ ਜ਼ਬਤ ਕਰ ਲਿਆ ਹੈ ਅਤੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।