ਮੰਗਲਯਾਨ ਨੇ ਕੀਤੇ ਪੁਲਾੜ 'ਚ 300 ਦਿਨ ਪੂਰੇ
      
      Posted on:- 02-09-2014
      
      
            
      
ਚੇਨਈ : ਇਹ
 ਭਾਰਤੀ ਵਿਗਿਆਨਕ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਵਾਲੀ ਖ਼ਬਰ ਹੈ ਕਿ ਲਾਲ ਗ੍ਰਹਿ ਦੀ ਆਪਣੀ 
ਪਹਿਲੀ ਯਾਤਰਾ ਵਿੱਚ ਮੰਗਲਯਾਨ ਨੇ ਪੁਲਾੜ ਵਿੱਚ ਆਪਣੇ 300 ਦਿਨਾਂ ਦੇ ਸਫ਼ਰ ਨੂੰ ਪੂਰਾ ਕਰ
 ਲਿਆ ਹੈ। ਉਹ ਮੰਗਲ ਗ੍ਰਹਿ 'ਤੇ ਪਹੁੰਚਣ ਤੋਂ ਸਿਰਫ਼ 23 ਦਿਨ ਦੂਰ ਹੈ। ਭਾਰਤੀ ਪੁਲਾੜ 
ਖੋਜ਼ ਸੰਗਠਨ (ਈਸਰੋ) ਨੇ ਆਪਣੇ ਮੈਕਰੋ ਬਲਾਗਿੰਗ ਸਾਇਟ 'ਤੇ ਕਿਹਾ ਕਿ ਪੁਲਾੜ ਵਿੱਚ 
ਮੰਗਲਯਾਨ ਦਾ 300 ਦਿਨ ਦਾ ਸਫ਼ਰ ਪੂਰਾ ਹੋ ਗਿਆ ਹੈ। ਮੰਗਲਯਾਨ ਨੂੰ ਮੰਗਲ ਗ੍ਰਹਿ ਤੱਕ 
ਪਹੁੰਚਣ ਵਿੱਚ ਸਿਰਫ਼ 23 ਦਿਨ ਹੋਰ ਲੱਗਣਗੇ। ਇਸਰੋ ਨੇ ਦੱਸਿਆ ਕਿ ਪੁਲਾੜ ਨੇ ਮੰਗਲ ਗ੍ਰਹਿ
 ਵੱਲ 62.2 ਕਰੋੜ ਕਿਲੋਮੀਟਰ ਦੀ ਯਾਤਰਾ ਕੀਤੀ ਹੈ। ਹੁਣ ਉਹ ਪ੍ਰਿਥਵੀ ਤੋਂ 20 ਕਰੋੜ 
ਕਿਲੋਮੀਟਰ ਦੂਰ ਹੈ ਅਤੇ 22.33 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਸਫ਼ਰ ਕਰ ਰਿਹਾ
 ਹੈ। ਇਸ ਦੇ 68 ਕਰੋੜ ਕਿਲੋਮੀਟਰ ਦੀ ਯਾਤਰਾ ਕਰਕੇ 24 ਸਤੰਬਰ ਤੱਕ ਮੰਗਲ ਗ੍ਰਹਿ 'ਤੇ 
ਪਹੁੰਚਣ ਦੀ ਸੰਭਾਵਨਾ ਹੈ।