ਹਰਿਆਣਾ ਦੀਆਂ ਚਾਰ ਖੰਡ ਮਿਲਾਂ ਦੀ ਕੌਮੀ ਪੁਰਸਕਾਰ ਲਈ ਚੋਣ
Posted on:- 01-09-2014
ਚੰਡੀਗੜ੍ਹ :
ਹਰਿਆਣਾ
ਦੀ ਚਾਰ ਸਹਿਕਾਰੀ ਖੰਡ ਮਿਲਾਂ ਸ਼ਾਹਬਾਦ, ਕਰਨਾਲ, ਅਸੰਧ ਤੇ ਪਾਣੀਪਤ ਦਾ ਪਿੜਾਈ ਮੌਸਮ
2013-14 ਦੌਰਾਨ ਵਧੀਆ ਪ੍ਰਦਰਸ਼ਨ ਲਈ ਕੌਮੀ ਪੱਧਰ ਦੇ ਪੁਰਸਕਾਰਾਂ ਲਈ ਚੋਣ ਹੋਈ ਹੈ।
ਸਹਿਕਾਰਤਾ ਮੰਤਰੀ ਸਤਪਾਲ ਸਾਂਗਵਾਨ ਨੇ ਅੱਜ ਇੱਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ
ਚਾਰ-ਚਾਰ ਖੰਡ ਮਿਲਾਂ ਨੂੰ ਕੌਮੀ ਪੁਰਸਕਾਰ ਲਈ ਚੋਣ ਹੋਣਾ ਸਿਹਰਾ ਰਾਜ ਸਰਕਾਰ ਖਾਸ ਕਰਕੇ
ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਕਿਸਾਨ ਦੋਸਤਾਨਾ ਨੀਤੀਆਂ ਨੂੰ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਖੰਡ ਮਿਲਾਂ ਨੂੰ ਕੌਮੀ ਪੱਧਰ ਦੇ ਪੁਰਸਕਾਰ ਮਿਲੇ
ਹਨ। ਉਨ੍ਹਾਂ ਨੇ ਇਸ ਲਈ ਮਿਲ ਪ੍ਰਬੰਧਕਾਂ ਦੇ ਨਾਲ ਸਾਰੇ ਕਰਮਚਾਰੀਆਂ ਨੂੰ ਵੀ ਵਧਾਈ
ਦਿੱਤੀ ਹੈ ਅਤੇ ਆਸ਼ ਪ੍ਰਗਟਾਈ ਕਿ ਭਵਿੱਖ ਵਿਚ ਵੀ ਰਾਜ ਦੀ ਖੰਡ ਮਿਲਾਂ ਵਧੀਆ ਪ੍ਰਦਰਸ਼ਂਨ
ਕਰਕੇ ਦੇਸ਼ ਵਿਚ ਹਰਿਆਣਾ ਦਾ ਨਾਂਅ ਰੋਸ਼ਨ ਕਰਨਗੀਆਂ।
ਜਿੰਨ੍ਹਾਂ ਮਿਲਾਂ ਦੀ ਚੋਣ ਕੌਮੀ
ਪੱਧਰ ਦੇ ਪੁਰਸਕਾਰ ਲਈ ਹੋਈ ਹੈ, ਉਨ੍ਹਾਂ ਵਿਚ ਸ਼ਾਹਬਾਦ ਨੂੰ ਤਕਨੀਕੀ ਮਾਹਿਰਤਾ ਦੇ ਖੇਤਰ
ਵਿਚ ਕੌਮੀ ਪੱਧਰ 'ਤੇ ਪਹਿਲਾ ਇਨਾਮ, ਕਰਨਾਲ ਦਾ ਗੰਨਾ ਵਿਕਾਸ ਦੇ ਖੇਤਰ ਵਿਚ ਕੌਮੀ ਪੱਧਰ
ਦਾ ਪਹਿਲਾ, ਪਾਣੀਪਤ ਨੂੰ ਗੰਨਾ ਵਿਕਾਸ ਲਈ ਦੂਜਾ ਇਨਾਮ ਅਤੇ ਮਾਲੀ ਸਮੱਰਥਾ ਵਿਚ ਹੈਫੇਡ
ਖੰਡ ਮਿਲ, ਅਸੰਧ ਨੂੰ ਤੀਜੇ ਐਵਾਰਡ ਲਈ ਚੋਣ ਹੋਈ ਹੈ। ਐਵਾਰਡ 15 ਸਤੰਬਰ ਨੂੰ ਨਵੀਂ
ਦਿੱਲੀ ਵਿਚ ਕੇਂਦਰੀ ਖੁਰਾਕ ਅਤੇ ਸਪਲਾਈ ਮੰਤਰੀ ਰਾਮ ਵਿਲਾਸ ਪਾਸਵਾਨ ਪ੍ਰਦਾਨ ਕਰਨਗੇ।