ਬ੍ਰਿਟੇਨ ਦੇ ਉੱਤਰੀ ਸ਼ਹਿਰ 'ਚ 1400 ਬੱਚਿਆਂ ਦਾ ਹੋਇਆ ਜਿਣਸੀ ਸ਼ੋਸ਼ਣ
Posted on:- 27-08-2014
ਲੰਡਨ :
ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬ੍ਰਿਟੇਨ ਦੇ ਉੱਤਰੀ ਸ਼ਹਿਰ ਵਿਚ ਕਰੀਬ 1400 ਬੱਚਿਆਂ
ਦਾ ਯੋਨ ਸ਼ੋਸ਼ਣ ਕੀਤਾ ਗਿਆ ਅਤੇ 16 ਸਾਲਾ ਦੌਰਾਨ ਕਈ ਬੱਚਿਆਂ ਨੂੰ ਕੁੱਟੇ ਜਾਣ, ਉਨ੍ਹਾਂ
ਨਾਲ ਬਲਾਤਕਾਰ ਅਤੇ ਉਨ੍ਹਾਂ ਦੀ ਤਸਕਰੀ ਨੂੰ ਰੋਕਣ ਵਿਚ ਅਧਿਕਾਰੀ ਸਮੂਹਕ ਤੌਰ 'ਤੇ ਅਸਫਲ
ਰਹੇ ਹਨ। ਇਨ੍ਹਾਂ ਛੋਟੇ ਬੱਚਿਆਂ ਦੀ ਉਮਰ 11 ਸਾਲ ਤੋਂ ਘੱਟ ਸੀ। ਅਲੈਕਿਸਸ ਜੇ ਨੇ ਸਾਲ
1997 ਤੋਂ 2013 ਦੇ ਦਰਮਿਆਨ ਉੱਤਰੀ ਇੰਗਲੈਂਡ ਦੇ ਰਾਦਰਹੈਮ ਸ਼ਹਿਰ ਵਿਚ ਰੋਂਗਟੇ ਖੜ੍ਹੇ
ਕਰਨ ਦੇਣ ਵਾਲੀਆਂ ਹਿੰਸਕ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਇਸ ਸ਼ਹਿਰ ਦੀ ਆਬਾਦੀ 25000 ਦੇ
ਕਰੀਬ ਹੈ। ਇਸ ਰਿਪੋਰਟ ਤੋਂ ਬਾਅਦ ਇਹ ਕਲਪਨਾ ਕਰ ਸਕਣਾ ਵੀ ਮੁਸ਼ਕਿਲ ਹੈ ਕਿ ਇੰਨੇਂ ਲੰਬੇਂ
ਸਮੇਂ ਤੱਕ ਇਨ੍ਹਾਂ ਮਾਮਲਿਆਂ ਵਿਚ ਕੁਝ ਵੀ ਨਹੀਂ ਕੀਤਾ ਗਿਆ। ਰਿਪੋਰਟ ਵਿਚ ਕੁਝ ਲੋਕਾਂ
ਵੱਲੋਂ ਖਾਸ ਤੌਰ 'ਤੇ ਬ੍ਰਿਟੇਨ ਦੇ ਪਾਕਿਸਤਾਨੀ ਭਾਈਚਾਰੇ ਵੱਲੋਂ ਬਲਾਤਕਾਰ ਕੀਤੇ ਜਾਣ ਦਾ
ਜ਼ਿਕਰ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਉੱਤਰੀ ਇੰਗਲੈਂਡ ਵਿਚ ਕਿਵੇਂ ਬੱਚਿਆਂ ਦੀ ਇਕ
ਸ਼ਹਿਰ ਤੋਂ ਦੂਜੇ ਸ਼ਹਿਰ ਤਸਕਰੀ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਅਗਵਾ ਕੀਤਾ ਜਾਂਦਾ ਹੈ
ਅਤੇ ਉਨ੍ਹਾਂ ਨੂੰ ਧਮਕਾਇਆ ਜਾਂਦਾ ਹੈ। ਜੇ ਨੇ ਕਿਹਾ ਕਿ ਅਜਿਹੇ ਵੀ ਉਦਾਹਰਣ ਹਨ ਜਦੋਂ
ਬੱਚਿਆਂ 'ਤੇ ਪੈਟਰੋਲ ਪਾ ਕੇ ਉਨ੍ਹਾਂ ਨੂੰ ਸਾੜਨ ਦੀ ਧਮਕੀ ਦਿੱਤੀ ਗਈ। ਬੰਦੂਕ ਦਿਖਾ ਕੇ
ਉਨ੍ਹਾਂ ਨੂੰ ਧਮਕਾਇਆ ਗਿਆ, ਹਿੰਸਕ ਬਲਾਤਕਾਰ ਨੂੰ ਉਨ੍ਹਾਂ ਦੇ ਸਾਹਮਣੇ ਅੰਜ਼ਾਮ ਦਿੱਤਾ
ਗਿਆ ਅਤੇ ਧਮਕੀ ਦਿੱਤੀ ਗਈ ਕਿ ਕਿਸੇ ਨੂੰ ਦੱਸਣ 'ਤੇ ਉਨ੍ਹਾਂ ਦੇ ਨਾਲ ਵੀ ਅਜਿਹਾ ਹੀ
ਕੀਤਾ ਜਾਵੇਗਾ।