ਭਾਜਪਾ ਵਿਧਾਇਕ ਸੰਗੀਤ ਸੋਮ ਨੂੰ ਜ਼ੈਡ ਸੁਰੱਖਿਆ 'ਤੇ ਵਿਵਾਦ
Posted on:- 26-08-2014
ਮੇਰਠ : ਦੰਗਿਆਂ
ਦੇ ਦੋਸ਼ੀ ਸਰਧਨਾ ਤੋਂ ਭਾਜਪਾ ਵਿਧਾਇਕ ਸੰਗੀਤ ਸੋਮ ਨੂੰ ਅੱਜ ਜ਼ੈਡ ਸੁਰੱਖਿਆ ਦੇ ਦਿੱਤੀ
ਗਈ ਹੈ। ਮੁਜ਼ੱਫ਼ਰਨਗਰ ਦੰਗਿਆਂ ਤੋਂ ਬਾਅਦ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵਾਲਾ
ਪੱਤਰ ਮਿਲਣ ਦੇ ਮਾਮਲੇ ਵਿੱਚ ਜਾਂਚ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਵਿਧਾਇਕ ਸੰਗੀਤ
ਸੋਮ ਨੂੰ ਜ਼ੈਡਸੁਰੱਖਿਆ ਦਿੱਤੇ ਜਾਣ 'ਤੇ ਇਸ 'ਤੇ ਸਿਆਸੀ ਪ੍ਰਤੀਕਿਰਿਆਵਾਂ ਆਉਣ ਲੱਗ ਪਈਆਂ
ਹਨ। ਕਾਂਗਰਸੀ ਆਗੂ ਮੁਨੀਸ਼ ਤਿਵਾੜੀ ਨੇ ਕਿਹਾ ਕਿ ਇਹ ਅਜੀਬ ਗੱਲ ਹੈ, ਕਿਉਂਕਿ ਦੰਗਾ
ਪੀੜਤ ਇੱਧਰ-ਉਧਰ ਭੜਕ ਰਹੇ ਹਨ ਅਤੇ ਦੰਗਿਆਂ ਦੇ ਦੋਸ਼ੀਆਂ ਨੂੰ ਜ਼ੈਡ ਸ਼੍ਰੇਣੀ ਦੀ ਸੁਰੱਖਿਆ
ਦਿੱਤੀ ਜਾ ਰਹੀ ਹੈ। ਕਾਂਗਰਸੀ ਆਗੂ ਰਾਸ਼ਿਦ ਅਲਵੀ ਨੇ ਵੀ ਇਸ ਦੀ ਆਲੋਚਨਾ ਕਰਦਿਆਂ ਸੋਮ
ਦੀ ਜ਼ੈਡ ਸੁਰੱਖਿਆ ਵਾਪਸ ਲੈਣ ਦੀ ਮੰਗ ਕੀਤੀ। ਸਪਾ ਨੇ ਕਿਹਾ ਕਿ ਇਸ ਫੈਸਲੇ ਨਾਲ ਸਾਬਤ ਹੋ
ਗਿਆ ਹੈ ਕਿ ਭਾਜਪਾ ਦੀ ਕਹਿਣੀ ਤੇ ਕਰਨੀ 'ਚ ਕਿੰਨਾ ਫ਼ਰਕ ਹੈ।