ਪਾਕਿਸਤਾਨ 'ਚ ਸਰਕਾਰ ਵਿਰੋਧੀ 400 ਪ੍ਰਦਰਸ਼ਨਕਾਰੀਆਂ 'ਤੇ ਕੇਸ ਦਰਜ
Posted on:- 24-08-2014
ਇਸਲਾਮਾਬਾਦ : ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਲਗਭਗ 400 ਪ੍ਰਦਰਸ਼ਨਕਾਰੀਆਂ 'ਤੇ
ਸਰਕਾਰ ਵਿਰੋਧੀ ਰੈਲੀਆਂ ਕੱਢਣ ਦੇ ਲਈ ਮਾਮਲੇ ਮਾਮਲੇ ਦਰਜ ਕਰ ਲਏ ਗਏ ਹਨ। ਮੀਡੀਆ
ਰਿਪੋਰਟਾਂ ਵਿਚ ਐਤਵਾਰ ਨੂੰ ਇਹ ਜਾਣਕਾਰੀ ਮਿਲੀ। ਪ੍ਰਦਰਸ਼ਨ ਦੌਰਾਨ ਕਾਰਜਕਰਤਾ ਸਰਕਾਰ ਦੇ
ਵਿਰੋਧ ਵਿਚ ਨਾਅਰੇ ਲਗਾ ਰਹੇ ਸਨ ਅਤੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਅਸਤੀਫੇ ਦੀ ਮੰਗ
ਕਰ ਰਹੇ ਸਨ। ਇਸ ਦੌਰਾਨ ਜਮਾਤ ਉਲੇਮਾ-ਏ-ਇਸਲਾਮ ਫਜ਼ਲ ਦੇ ਮੈਂਬਰਾਂ ਨੇ ਪੀ. ਟੀ. ਆਈ. ਦੇ
ਵਿਰੋਧ ਵਿਚ ਪ੍ਰੈੱਸ ਕਲੱਬ ਵਿਚ ਪ੍ਰਦਰਸ਼ਨ ਕੀਤਾ। ਉੱਧਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼
(ਪੀ. ਐੱਮ. ਐੱਲ. ਐੱਨ.) ਨੇ ਐਤਵਾਰ ਨੂੰ ਫੈਸਲਾਬਾਦ ਵਿਚ ਸਰਕਾਰ ਦੇ ਸਮਰਥਨ ਵਿਚ ਰੈਲੀ
ਕੱਢੀ। ਪਾਕਿਸਤਾਨ ਵਿਚ ਸਰਕਾਰ ਵਿਰੋਧੀ ਰੈਲੀ ਅਤੇ ਪ੍ਰਦਰਸ਼ਨ ਦੇ ਅਗਵਾਈ ਕਰਤਾ ਪੀ. ਟੀ.
ਆਈ. ਮੁਖੀ ਇਮਰਾਨ ਖਾਨ ਅਤੇ ਪਾਕਿਸਤਾਨ ਅਵਾਮੀ ਤਹਿਰੀਕ ਦੇ ਮੁਖੀ ਉਲ ਕਾਦਰੀ ਦੀ ਇਸ
ਘੋਸ਼ਣਾ ਤੋਂ ਬਾਅਦ ਧਰਨਾ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸ਼ਰੀਫ ਅਸਤੀਫਾ
ਨਹੀਂ ਦਿੰਦੇ, ਪਾਕਿਸਤਾਨ ਵਿਚ ਸਿਆਸੀ ਸੰਘਰਸ਼ ਜਾਰੀ ਹੈ।