ਕੇਂਦਰੀ ਮੰਤਰੀ ਤੋਮਰ ਨੂੰ ਕਾਲੇ ਝੰਡੇ ਦਿਖਾਏ
Posted on:- 23-08-2014
ਰਾਂਚੀ : ਝਾਰਖੰਡ ਦੀ
ਰਾਜਧਾਨੀ ਰਾਂਚੀ ਵਿੱਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਜੇਐਮਐਮ ਵਰਕਰਾਂ ਨੇ
ਅੱਜ ਕਾਲੇ ਝੰਡੇ ਦਿਖ਼ਾਏ। ਅੱਜ ਸਵੇਰੇ ਹੋਈ ਇਸ ਘਟਨਾ ਤੋਂ ਬਾਅਦ ਭਾਜਪਾ ਤੇ ਜੇਐਮਐਮ
ਵਰਕਰਾਂ ਵਿੱਚ ਝੜਪ ਹੋਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ।
ਜ਼ਿਕਰਯੋਗ ਹੈ ਕਿ ਰਾਂਚੀ ਵਿੱਚ
ਪਿਛਲੇ ਦਿਨੀਂ ਆਯੋਜਿਤ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਰਾਜ ਦੇ ਮੁੱਖ ਮੰਤਰੀ ਹੇਮੰਤ
ਸੋਰੇਨ ਦੀ ਕਈ ਲੋਕਾਂ ਨੇ ਕਈ ਵਾਰ ਹੂਟਿੰਗ ਕੀਤੀ ਸੀ।
ਹੇਮੰਤ ਸੋਰੇਨ ਨੂੰ ਗੋਬੈਕ
ਕਿਹਾ ਗਿਆ ਅਤੇ ਨਾਂਲ ਹੀ ਮੋਦੀ-ਮੋਦੀ ਦੇ ਨਾਅਰੇ ਵੀ ਲਗਾਏ ਸਨ। ਇਸ ਦੇ ਵਿਰੋਧ ਵਿੱਚ
ਜੇਐਮਐਮ ਦੇ ਵਰਕਰਾਂ ਵੱਲੋਂ ਜਗ੍ਹਾ-ਜਗ੍ਹਾ 'ਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ
ਅਤੇ ਜੇਐਮਐਮ ਨੇ ਕਿਹਾ ਸੀ ਕਿ ਪਾਰਟੀ ਕਿਸੇ ਵੀ ਕੇਂਦਰੀ ਮੰਤਰੀ ਨੂੰ ਝਾਰਖੰਡ ਵਿੱਚ ਦਾਖ਼ਲ
ਨਹੀਂ ਹੋਣ ਦੇਵੇਗੀ। ਇਸ ਤੋਂ ਪਹਿਲਾਂ ਹਰਿਆਣਾ ਵਿੱਚ ਅਜਿਹੀ ਘਟਨਾ ਵਾਪਰ ਚੁੱਕੀ ਸੀ।
ਹਰਿਆਣਾ ਦੇ ਕੈਂਥਲ ਵਿੱਚ ਨੈਸ਼ਨਲ ਹਾਈਵੇਅ ਦੇ ਉਦਘਾਟਨ ਪ੍ਰੋਗਰਾਮ ਵਿੱਚ ਜਦੋਂ ਭੁਪਿੰਦਰ
ਸਿੰਘ ਹੁੱਡਾ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਸੇ ਸਮੇਂ ਮੋਦੀ ਸਮਰਥਕਾਂ ਨੇ ਹੁੱਡਾ
ਦੀ ਹੂਟਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੋਦੀ-ਮੋਦੀ ਦੇ ਨਾਅਰੇ ਵੀ ਲਗਾਏ ਸਨ।
ਇਸ ਤੋਂ ਬਾਅਦ ਹੁੱਡਾ ਨੇ ਐਲਾਨ ਕੀਤਾ ਸੀ ਕਿ ਉਹ ਹੁਣ ਕਦੇ ਵੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕਿਸੇ ਪ੍ਰੋਗਰਾਮ ਵਿੱਚ ਨਹੀਂ ਜਾਣਗੇ।