ਹਿਮਾਚਲ : ਕਿਨੌਰ ਜ਼ਿਲ੍ਹੇ 'ਚ ਬੱਸ ਡੂੰਘੀ ਖੱਡ 'ਚ ਡਿੱਗੀ, 23 ਮੌਤਾਂ, 18 ਜ਼ਖ਼ਮੀ
      
      Posted on:- 21-8-2014
      
ਸ਼ਿਮਲਾ : ਹਿਮਾਚਲ
 ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਪਿੰਡ ਰੋਹਤਰੰਗ ਵਿੱਚ ਇੱਕ ਪ੍ਰਾਈਵੇਟ ਬੱਸ ਦੇ 400 
ਫੁੱਟ ਡੂੰਘੀ ਖੱਡ ਵਿੱਚ ਡਿੱਗ ਜਾਣ ਨਾਲ ਘੱਟੋ ਘੱਟ 23 ਲੋਕਾਂ ਦੀ ਮੌਤ ਹੋ ਗਈ। ਜਦਕਿ 18
 ਹੋਰ ਜ਼ਖ਼ਮੀ ਹੋ ਗਏ। 
ਕਿਨੌਰ ਦੇ ਡਿਪਟੀ ਕਮਿਸ਼ਨਰ ਡੀਡੀ ਸ਼ਰਮਾ ਨੇ ਦੱਸਿਆ ਕਿ 15 
ਲੋਕਾਂ ਦੀ ਮੌਤ ਘਟਨਾ ਸਥਾਨ 'ਤੇ ਹੋ ਗਈ, ਜਦਕਿ 3 ਹੋਰਨਾਂ ਨੇ ਹਸਪਤਾਲ ਲਿਜਾਉਣ ਸਮੇਂ ਦਮ
 ਤੋੜ ਦਿੱਤਾ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਬੱਸ 43 ਸਵਾਰੀਆਂ ਨੂੰ ਲੈ ਕੇ 
ਸਾਂਘਲਾ ਘਾਟੀ ਤੋਂ ਕਲਪਾ ਵੱਲ ਜਾ ਰਹੀ ਸੀ। ਗੰਭੀਰ ਜ਼ਖ਼ਮੀਆਂ ਨੂੰ ਆਈਜੀਐਮਸੀ ਹਸਪਤਾਲ 
ਸ਼ਿਮਲਾ ਵਿਖੇ ਦਾਖ਼ਲ ਕਰਵਾਇਆ ਗਿਆ।  ਬਾਕੀ ਜ਼ਖ਼ਮੀਆਂ ਨੂੰ ਖੱਡ ਵਿੱਚੋਂ ਕੱਢ ਕੇ ਸਥਾਨਕ 
ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਨੂੰ ਲਿਆਉਣ ਲਈ ਸੂਬੇ ਦੇ ਇੱਕ 
ਹੈਲੀਕਾਪਟਰ ਨੂੰ ਸਾਂਘਲਾ ਭੇਜਿਆ ਗਿਆ ਹੈ। ਮਰਨ ਵਾਲਿਆਂ ਵਿੱਚ ਬੱਸ ਦਾ ਡਰਾਇਵਰ ਅਤੇ 
ਕੰਡਕਟਰ ਵੀ ਸ਼ਾਮਲ ਹਨ। ਡੀਡੀ ਸ਼ਰਮਾ ਨੇ ਦੱਸਿਆ ਕਿ ਲਾਸ਼ਾਂ ਨੂੰ ਡੂੰਘੀ ਖੱਡ ਵਿੱਚੋਂ ਕੱਢ 
ਲਿਆ ਗਿਆ ਹੈ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ 
ਦਿੱਤੀਆਂ ਜਾਣਗੀਆਂ। 
ਜ਼ਿਆਦਾਤਰ ਪੀੜਤ ਸਾਂਘਲਾ ਦੇ ਨੇੜੇ ਤੇੜੇ ਰਹਿਣ ਵਾਲੇ ਹਨ। ਇੱਕ 
ਹੋਰ ਘਟਨਾ ਵਿੱਚ ਚੁਲਿੰਗ-ਤਾਪਰੀ ਮਾਰਗ ਤੋਂ ਜਾ ਰਹੇ ਇੱਕ ਵਾਹਨ 'ਤੇ ਚੁਲਿੰਗ ਨੇੜੇ 
ਮਿੱਟੀ ਦੀ ਢਿੱਗ ਡਿੱਗ ਜਾਣ ਨਾਲ ਦੋ ਲੋਕ  ਹੇਠਾਂ ਦੱਬ ਗਏ। ਇੱਕ ਲਾਸ਼ ਨੂੰ ਕੱਢ ਲਿਆ ਗਿਆ
 ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ।
ਮੁੱਖ ਮੰਤਰੀ ਬੀਰਭੱਦਰ ਸਿੰਘ ਨੇ ਇਸ ਦੁਰਘਟਨਾ 
'ਤੇ ਦੁੱਖ ਪ੍ਰਗਟ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਹਤ ਮੁਹੱਈਆ ਕਰਵਾਉਣ ਅਤੇ ਜ਼ਖ਼ਮੀਆਂ 
ਨੂੰ ਲੋੜੀਂਦੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਹੈ।