ਭ੍ਰਿਸ਼ਟਾਚਾਰ ਵਰਗੀ ਬਿਮਾਰੀ ਕੈਂਸਰ ਤੋਂ ਵੀ ਜ਼ਿਆਦਾ ਖਤਰਨਾਕ : ਮੋਦੀ
Posted on:- 19-8-2014
ਚੰਡੀਗੜ੍ਹ :
ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਰਗੀ ਬਿਮਾਰੀ ਕੈਂਸਰ ਤੋਂ ਵੀ ਜ਼ਿਆਦਾ
ਖਤਰਨਾਕ ਹੈ, ਜਿਸ ਨੇ ਰਾਸ਼ਟਰ ਦੇ ਜੀਵਨ ਨੂੰ ਤਬਾਹ ਕਰਕੇ ਰੱਖਿਆ ਹੈ, ਪ੍ਰੰਤੂ ਹੁਣ ਦੇਸ਼
ਅਰਸੇ ਤੋਂ ਸਹਿਣ ਕਰ ਰਿਹਾ ਇਨ੍ਹਾਂ ਬਿਮਾਰੀਆਂ ਨੂੰ ਝੱਲਣ ਦੇ ਲਈ ਤਿਆਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ।
ਪ੍ਰਧਾਨ
ਮੰਤਰੀ ਅੱਜ ਕੈਥਲ ਜ਼ਿਲ੍ਹੇ 'ਚ ਰਾਸ਼ਟਰੀ ਰਾਜਮਾਰਗ-152 ਦੇ 166 ਕਿਲੋਮੀਟਰ ਲੰਬੇ ਹਿੱਸੇ
ਨੂੰ ਚੌੜਾ ਅਤੇ ਮਜ਼ਬੂਤ ਕਰਨ ਦੇ ਕੰਮ ਦਾ ਰਿਮੋਟ ਰਾਹੀਂ ਨੀਂਹ ਪੱਥਰ ਰੱਖਣ ਤੋਂ ਬਾਅਦ
ਹਾਜ਼ਰ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ (ਭ੍ਰਿਸ਼ਟਾਚਾਰ) ਨੇ
ਦੇਸ਼ ਨੂੰ ਤਬਾਹ ਕਰ ਰੱਖਿਆ ਹੈ। ਉਨ੍ਹਾਂ ਇਕੱਠ ਨੂੰ ਹੱਥ ਚੁੱਕਣ ਦੀ ਅਪੀਲ ਕੀਤੀ ਕਿ
ਜੇਕਰ ਤੁਸੀ ਮੈਨੂੰ ਸਮਰਥਨ ਦਿਓ ਤਾਂ ਮੈਂ ਕਠੋਰ ਕਦਮ ਚੁੱਕਾ, ਇਸ 'ਤੇ ਮੌਜੂਦ ਇਕੱਠ ਨੇ
ਆਪਣੀ ਹਾਮੀ ਭਰੀ।
ਉਨ੍ਹਾਂ ਕਿਹਾ ਕਿ ਮੈਂ ਚੋਣਾਂ ਦੇ ਦਿਨਾਂ 'ਚ ਇਥੇ ਆਇਆ ਸੀ, ਮੈਂ
ਕਿਹਾ ਸੀ ਕਿ ਹਰਿਆਣਾ ਦਾ ਮੇਰੇ 'ਤੇ ਵਿਸ਼ੇਸ਼ ਅਧਿਕਾਰ ਹੈ ਅਤੇ ਅੱਜ ਮੈਂ ਪ੍ਰਧਾਨ ਸੇਵਕ ਦੇ
ਤੌਰ 'ਤੇ ਦੁਬਾਰਾ ਇਹ ਕਹਿੰਦਾ ਹਾਂ ਕਿ ਹਰਿਆਣੇ ਦਾ ਮੇਰੇ 'ਤੇ ਵਿਸ਼ੇਸ਼ ਅਧਿਕਾਰ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਦਾ ਕਿਸਾਨ ਦੇਸ਼ ਦੇ ਅੰਨ ਭੰਡਾਰ ਭਰਦਾ ਹੈ, ਪ੍ਰੰਤੂ ਫਿਰ ਵੀ
ਉਸਦੀ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਕਿਸਾਨ ਦੇਸ਼ ਦੇ ਅੰਨ ਭੰਡਾਰ ਭਰਦਾ ਹੈ,
ਪ੍ਰੰਤੂ ਫਿਰ ਵੀ ਉਸਦੀ ਜੇਬ ਖਾਲੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ
ਯੋਜਨਾ ਤਿਆਰ ਕਰ ਰਹੇ ਹਾਂ ਕਿ ਦੇਸ਼ 'ਚ ਅੰਨ ਦਾ ਭੰਡਾਰ ਵੀ ਭਰੇ ਅਤੇ ਕਿਸਾਨ ਦੀ ਜੇਬ ਵੀ
ਭਰੇ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਕਿਸਾਨ ਭਾਰਤ ਦੇ ਨਾਗਰਿਕਾਂ ਦਾ ਪੇਟ ਭਰਨ ਵਿਚ
ਪਿੱਛੇ ਨਹੀਂ ਹੈ ਅਤੇ ਦੇਸ਼ ਦੇ ਨਾਗਰਿਕਾਂ ਦਾ ਪੇਟ ਭਰਨ ਵਿਚ ਹਰਿਆਣਾ ਦੇ ਕਿਸਾਨਾਂ ਦਾ
ਵਿਸ਼ੇਸ਼ ਯੋਗਦਾਨ ਰਹਿੰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਜਿਸ
ਤਰ੍ਹਾਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਸ਼ੁਰੂ ਕਰਕੇ ਦੂਰ ਦੂਰ ਦੇ ਇਲਾਕਿਆਂ ਨੂੰ ਦੇਸ਼
ਨਾਲ ਜੋੜਨ ਦਾ ਕੰਮ ਕੀਤਾ ਉਸੇ ਤਰ੍ਹਾਂ ਉਨ੍ਹਾਂ ਦੀ ਕੇਂਦਰ ਸਰਕਾਰ ਪ੍ਰਧਾਨ ਮੰਤਰੀ
ਖੇਤੀਬਾੜੀ ਸਿੰਚਾਈ ਯੋਜਨਾ ਲਾਗੂ ਕਰੇਗੀ ਤਾਂ ਕਿ ਪਿੰਡ-ਪਿੰਡ ਵਿਚ ਸਿੰਚਾਈ ਲਈ ਪਾਣੀ
ਪਹੁੰਚੇ। ਉਨ੍ਹਾਂ ਕਿਹਾ ਕਿ ਕਿਸਾਨ ਮਿੱਟੀ 'ਚੋਂ ਸੋਨਾ ਪੈਦਾ ਕਰ ਸਕਦਾ ਹੈ ਅਤੇ ਦੇਸ਼ ਦਾ
ਭਾਗ (ਕਿਸਮਤ) ਬਦਲ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਅਤੇ ਨਿਰਮਾਣ ਦੇ ਲਈ
ਆਧੁਨਿਕਤਾ, ਖੇਤੀਬਾੜੀ ਆਧੁਨਿਕਤਾ ਦੇ ਨਾਲ ਨਾਲ ਕਿਸਾਨ ਪਸ਼ੂ ਪਾਲਣ ਦਾ ਕੰਮ ਵੀ ਕਰਨ,
ਕਿਉਂਕਿ ਜਦੋਂ ਕਦੇ ਕਿਸੇ ਇਕ ਸਾਲ ਵਿਚ ਖੇਤੀਬਾੜੀ ਘੱਟ ਹੋਵੇ ਤਾਂ ਉਹ ਆਪਣੇ ਪਸ਼ੂਪਾਲਣ
ਤੋਂ ਇਕ ਸਾਲ ਆਰਾਮ ਨਾਲ ਗੁਜਾਰਾ ਕਰ ਸਕਦੇ ਹਨ।
ਸ੍ਰੀ ਮੋਦੀ ਨੇ ਕਿਹਾ ਕਿ ਅੱਜ ਦੇਸ਼
ਦਾ ਕਿਸਾਨ, ਮਜ਼ਦੂਰ, ਟੈਕਸੀ ਚਾਲਕ, ਰਿਕਸ਼ਾ ਚਾਲਕ ਇਹ ਕਹਿੰਦਾ ਹੈ ਕਿ ਹੁਣ ਬਹੁਤ ਦਿਨ ਹੋ
ਗਏ, ਬਹੁਤ ਪਛੜ ਗਏ, ਦੁਨੀਆ ਅੱਗੇ ਵਧ ਰਹੀ ਹੈ, ਅਸੀਂ ਵੀ ਅੱਗੇ ਵਧਣਾ ਹੈ ਅਤੇ ਅੱਗੇ
ਵੱਧਣ ਦੇ ਲਈ ਵਿਕਾਸ ਹੀ ਇਕ ਮਾਰਗ ਹੈ, ਜੋ ਇਨ੍ਹਾਂ ਕਠਿਨਾਈਆਂ ਤੋਂ ਮੁਕਤੀ ਦਿਵਾ ਸਕਦਾ
ਹੈ, ਉਹ ਕੇਵਲ ਵਿਕਾਸ ਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਾਗਰ
ਚਾਹੀਦਾ ਹੈ ਪ੍ਰੰਤੂ ਜਦੋਂ ਵਿਕਾਸ ਹੋਵੇਗਾ ਤਾਂ ਹੀ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੋਣਗੇ।
ਉਨ੍ਹਾਂ ਕਿਹਾ ਕਿ ਅੱਜ ਕਿਸਾਨ ਸੋਚਦਾ ਹੈ ਕਿ ਉਸਦੇ ਤਿੰਨ ਬੇਟੇ ਹਨ, ਇਕ ਬੇਟਾ ਖੇਤੀ ਕਰ
ਲੇਵਾਗਾ ਤੇ ਦੋ ਬੇਟੇ ਸ਼ਹਿਰ ਵਿਚ ਰੁਜ਼ਗਾਰ ਜਾਂ ਨੌਕਰੀ ਕਰਨਗੇ। ਇਸ ਸੱਚਾਈ ਨੂੰ ਮੰਨਕੇ
ਅਸੀਂ ਵਿਕਾਸ ਦੀ ਦਿਸ਼ਾ ਵਿਚ ਅੱਗੇ ਵਧਣਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ
ਦੇਸ਼ ਆਧਾਰਭੂਤ ਸੰਰਚਨਾ ਅਤੇ ਆਧੁਨਿਕ ਆਧਾਰਭੂਤ ਸੰਰਚਨਾ ਨੂੰ ਮਹੱਤਵ ਦੇਵੇਗਾ ਜਿਵੇਂ ਕਿ
ਰਸਤੇ, ਏਅਰਪੋਰਟ ਤੇ ਰੇਲਵੇ ਆਦਿ ਨੂੰ ਛੇਤੀ ਵਿਕਸਿਤ ਕਰੇਗਾ, ਉਹੀ ਵਿਕਾਸ ਕਰੇਗਾ। ਇਸਦੇ
ਲਈ ਉਨ੍ਹਾਂ ਹਰਿਆਣਾ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਹਰਿਆਣਾ ਇਕ ਅਜਿਹਾ ਉਦਾਹਰਣ ਹੈ,
ਹਰਿਆਣਾ ਵਿਚ ਰਾਸ਼ਟਰੀ ਰਾਜਮਾਰਗ ਨੰਬਰ 1 ਪੂਰੇ ਹਰਿਆਣਾ ਤੋਂ ਹੋ ਕੇ ਜਾਂਦਾ ਹੈ, ਤਾਂ
ਉਸਦੇ ਦੋਵੋਂ ਪਾਸੇ ਤੇਜੀ ਨਾਲ ਵਿਕਾਸ ਹੋਇਆ ਹੈ, ਪ੍ਰੰਤੂ ਜਦੋਂ ਅਸੀਂ ਹਰਿਆਣਾ ਵਿਚ
ਅੰਦਰਲੇ ਪਾਸੇ ਜਾਂਦੇ ਹਾਂ ਤਾਂ ਵਿਕਾਸ ਦੀ ਕਮੀ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਕਿ
ਰਸਤਿਆਂ ਦਾ ਨਿਰਮਾਣ ਹੋਵੇਗਾ ਤਾਂ ਵਿਕਾਸ ਨੂੰ ਗਤੀ ਮਿਲੇਗੀ। ਉਨ੍ਹਾਂ ਉਦਾਹਰਣ ਦਿੰਦੇ
ਹੋਏ ਕਿਹਾ ਕਿ ਜਿਸ ਤਰ੍ਹਾਂ ਧਮਣੀਆਂ ਖੂਨ ਦਾ ਸੰਚਾਰ ਕਰਦੀਆਂ ਹਨ ਅਤੇ ਜੀਵਨ ਗਤੀ ਕਰਦਾ
ਹੈ ਇਸੇ ਤਰ੍ਹਾਂ ਰਸਤਿਆਂ ਦਾ ਵੀ ਰਾਸ਼ਟਰ ਦੇ ਜੀਵਨ ਦੇ ਨਿਰਮਾਣ ਅਤੇ ਵਿਕਾਸ ਵਿਚ ਜ਼ਰੂਰੀ
ਹੈ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਮਾਰਗ-152 ਹਰਿਆਣਾ ਅਤੇ ਰਾਜਸਥਾਨ ਨੂੰ ਜੋੜਦਾ
ਹੈ। ਉਨ੍ਹਾਂ ਕਿਹਾ ਕਿ ਜੇਕਰ ਦੋ ਰਾਜਾਂ ਨੂੰ ਇਕ ਤੋਂ ਜ਼ਿਆਦਾ ਰਸਤੇ ਮਿਲ ਜਾਂਦੇ ਹਨ ਤਾਂ
ਵਪਾਰ ਅਤੇ ਆਵਾਜਾਈ ਦੀ ਸਹੂਲਤ ਹੋ ਜਾਵੇਗੀ ਜਿਸ ਨਾਲ ਹਰਿਆਣਾ ਅਤੇ ਰਾਜਸਥਾਨ ਦਾ ਹੀ ਭਲਾ
ਨਹੀਂ ਹੋਵੇਗਾ, ਸਗੋਂ ਦੇਸ਼ ਦਾ ਵੀ ਭਲਾ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਬੈਠੀ
ਉਨ੍ਹਾਂ ਦੀ ਸਰਕਾਰ ਆਧਾਰਭੂਤ ਸੰਰਚਨਾ ਨੂੰ ਪਹਿਲ ਦੇ ਰਹੀ ਹੈ, ਪ੍ਰੰਤੂ ਪਿਛਲੀ ਸ਼ਤਾਬਦੀ
ਵਿਚ ਜੋ ਚਲਿਆ ਉਹ ਨਹੀਂ ਚਲੇਗਾ, ਜਿਵੇਂ ਕੋਈ ਵੀ ਠੇਕੇਦਾਰ ਰੋਡ ਬਣਾ ਗਿਆ ਤੇ ਪਹਿਲੇ
ਮੀਂਹ ਨਾਲ ਤਬਾਹ ਹੋ ਗਿਆ, ਪਤਾ ਨਹੀਂ ਪੈਸਾ ਕਿਸਦੀ ਜੇਬ ਵਿਚ ਗਿਆ।
ਉਨ੍ਹਾਂ ਕਿਹਾ
ਕਿ ਦੁਨੀਆਂ ਵਿਚ ਤੇਜੀ ਨਾਲ ਬਦਲਾਅ ਆ ਰਿਹਾ ਹੈ ਅਤੇ ਆਪਣੇ ਖੇਤਰ ਦੇ ਬੁਨਿਆਦੀ ਢਾਚੇ ਵਿਚ
ਜਿਵੇਂ ਕਿ ਰਸਤਿਆਂ ਦਾ ਜਾਲ, 21ਵੀਂ ਸਦੀ ਵਿਚ ਰੇਲ ਨੈਟਵਰਕ, ਆਪਟੀਕਲ ਫਾਈਵਰ, ਗੈਸ
ਗ੍ਰਿਡ ਅਤੇ ਪਾਵਰ ਗ੍ਰਿਡ ਜਿਹੇ ਖੇਤਰਾਂ ਵਿਚ ਅੱਗੇ ਜਾਣਾ ਹੈ। ਉਨ੍ਹਾਂ ਭਵਿੱਖ ਦੀ ਕਲਪਨਾ
ਕਰਦੇ ਹੋਏ ਕਿਹਾ ਕਿ ਆਧੁਨਿਕ ਵਿਗਿਆਨ ਦੀ ਸਹਾਇਤਾ ਨਾਲ ਹਰ ਪਿੰਡ, ਹਰ ਘਰ ਤੱਕ ਇਹ ਸਭ
ਚੀਜਾਂ ਪਹੁੰਚਣ ਇਸ ਦਿਸ਼ਾ ਵਿਚ ਅਸੀਂ ਅੱਗੇ ਵਧਣਾ ਹੋਵੇਗਾ। ਨਿਕ ਚੀਜਾਂ ਭਾਰਤ ਦੇ ਨਿਰਮਾਣ
ਦੇ ਲਈ ਅਤੇ ਨਵੀਂ ਪੀੜ੍ਹੀ ਦੀ ਪੂਰਤੀ ਦੇ ਲਈ ਕੇਂਦਰ ਸਰਕਾਰ ਅਗ੍ਰਸਰ ਹਨ।
ਪ੍ਰਧਾਨ
ਮੰਤਰੀ ਸ੍ਰੀ ਮੋਦੀ ਨੇ ਜਨਮ ਆਸ਼ਟਮੀ ਮੌਕੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਪੂਰਾ ਦੇਸ਼
ਕੱਲ੍ਹ ਜਨਮਆਸ਼ਟਮੀ ਮਨਾ ਰਿਹਾ ਸੀ, ਇਸ 'ਤੇ ਸ੍ਰੀ ਕ੍ਰਿਸ਼ਨ ਦੀ ਕੁਰੂਕੇਸ਼ਤਰ ਦੀ ਯਾਦ ਆਉਣਾ
ਸੁਭਾਵਿਕ ਹੈ, ਕਿਉਂਕਿ ਕੁਰੂਕੇਸ਼ਤਰ ਦੀ ਧਰਤੀ 'ਤੇ ਨੈਤਿਕਤਾ ਦੀ ਜਿੱਤ ਦਾ ਬਿਗਲ ਵਜਿਆ ਸੀ
ਅਤੇ ਯੁੱਧ ਦੇ ਮੈਦਾਨ ਵਿਚ ਸ਼ਾਸਵਤ ਸ਼ਾਂਤੀ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ ਕਿ
ਗੀਤਾ ਦੁਨੀਆ ਵਿਚ ਇਕ ਮਾਤਰ ਗ੍ਰੰਥ ਅਜਿਹਾ ਹੈ, ਜਿਸਦੀ ਰਚਨਾ ਯੁੱਧ ਦੀ ਭੂਮੀ 'ਤੇ ਹੀ
ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਹਰਿਆਣਾ ਦੀ ਧਰਤੀ 'ਤੇ ਆਉਣ ਦਾ ਸੁਭਾਗ ਮਿਲਿਆ
ਹੈ ਅਤੇ ਪ੍ਰਧਾਨ ਮੰਤਰੀ ਬਣਨ ਦੇ ਉਪਰੰਤ ਉਨ੍ਹਾਂ ਦਾ ਹਰਿਆਣਾ ਵਿਚ ਇਹ ਪਹਿਲਾ ਸਰਕਾਰੀ
ਪ੍ਰੋਗਰਾਮ ਹੈ।
ਉਨ੍ਹਾਂ ਕਿਹਾ ਕਿ ਜੋ ਉਮੰਗ, ਪਿਆਰ ਅਤੇ ਉਤਸ਼ਾਹ ਹਰਿਆਣਾ ਦੇ ਲੋਕਾਂ
ਨੇ ਉਨ੍ਹਾਂ ਨੂੰ ਦਿੱਤਾ ਹੈ ਉਸਦੇ ਲਈ ਉਹ ਧੰਨਵਾਦੀ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ
ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਜੋ ਪਿਆਰ ਦਿੱਤਾ ਹੈ, ਵਿਸ਼ਵਾਸ ਜਿਤਾਇਆ ਹੈ, ਇਸ ਨੂੰ
ਵਿਆਜ਼ ਸਮੇਤ ਵਿਕਾਸ ਕਰਕੇ ਚੁਕਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਮੈਂ ਉਨ੍ਹਾਂ
ਹੀ ਜਾਣਦਾ ਹਾਂ, ਜਿਨ੍ਹਾਂ ਕਿ ਗੁਜਰਾਤ ਨੂੰ ਜਾਣਦਾ ਹਾਂ। ਉਨ੍ਹਾਂ ਕਿਹਾ ਕਿ ਹਰਿਆਣਾ
ਵਿਚ ਉਨ੍ਹਾਂ ਨੂੰ ਕਈ ਸਾਲਾਂ ਤੱਕ ਰਹਿਣ ਦਾ ਮੌਕਾ ਮਿਲਿਆ ਹੈ, ਜੀਵਨ ਨੂੰ ਜਾਣਨ ਅਤੇ
ਸਿੱਖਣ ਨੂੰ ਮਿਲਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੈਂ ਉਸ
ਧਰਤੀ ਤੋਂ ਆਉਂਦਾ ਹਾਂ ਜਿਸ ਧਰਤੀ 'ਤੇ ਸਵਾਮੀ ਦਿਆਨੰਦ ਸਰਸਵਰਤੀ ਦਾ ਜਨਮ ਹੋਇਆ।
ਇਸ ਤੋਂ ਪਹਿਲਾਂ ਕੇਂਦਰੀ ਸੜਕ ਪਰਿਵਾਹਨ, ਰਾਜਮਾਰਗ ਅਤੇ ਜਹਾਜਰਾਨੀ ਮੰਤਰੀ ਨਿਤਿਨ ਗਡਕਰੀ
ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਅਗਵਾਈ
ਵਿਚ ਕੇਂਦਰ ਸਰਕਾਰ ਆਧਾਰਭੂਤ ਸੰਰਚਨਾ ਅਤੇ ਰੋਡ ਨੈਟਵਰਕ ਨੂੰ ਸਰਵਉਚ ਪਹਿਲ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਆਉਣ ਵਾਲੇ ਸਮੇਂ ਵਿਚ 10 ਹਜ਼ਾਰ ਕਰੋੜ ਰੁਪਏ ਦੀਆਂ ਅੱਠ
ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ 10 ਯੋਜਨਾਵਾਂ ਵਿਚ ਕਾਨੂੰਨੀ
ਸਮੱਸਿਆਵਾਂ, ਭੂਮੀ ਅਧਿਗ੍ਰਹਿਣ ਆਦਿ ਦਾ ਕੰਮ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਸੁਲਝਾਉਣ
ਦਾ ਕੰਮ ਕੀਤਾ ਗਿਆ ਹੈ ਅਤੇ ਹਰਿਆਣਾ ਵਿਚ ਵਧੀਆ ਰੋਡ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ
ਰਾਜ ਵਿਚ ਕੰਕਰੀਟ ਦੇ ਪੱਕੇ ਰੋਡ ਬਣਾਏ ਜਾਣਗੇ, ਜੋ 25 ਸਾਲ ਤੱਕ ਮਜ਼ਬੂਤੀ ਪ੍ਰਦਾਨ ਕਰਦੇ
ਹਨ।
ਉਨ੍ਹਾਂ ਕਿਹਾ ਕਿ ਰੋਡ ਨੈਟਵਰਕ ਵਿਚ ਲਗੇ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਦੇ
ਲਈ ਸੜਕ ਦਸ਼ਤਾ ਵਿਕਾਸ ਕਾਰਪੋਰੇਸ਼ਨ ਨੂੰ ਵੀ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼
ਦੇ ਸਕਲ ਘਰੇਲੂ ਉਤਪਾਦ ਵਿਚ ਉਨ੍ਹਾਂ ਦੇ ਦੋਵੇ ਵਿਭਾਗ ਦੋ ਫੀਸਦੀ ਵਧਾਉਣ ਦਾ ਕੰਮ
ਕਰਨਗੇ।
ਕੇਂਦਰੀ ਸੜਕ ਪਰਿਵਾਹਨ, ਰਾਜਮਾਰਗ ਅਤੇ ਜਹਾਜਰਾਨੀ ਰਾਜਮੰਤਰੀ ਕ੍ਰਿਸ਼ਨ ਪਾਲ
ਗੁਜਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ
ਕਿ ਕਿਸਾਨਾਂ ਨੂੰ ਭੂਮੀ ਅਧਿਗ੍ਰਹਿਣ 'ਤੇ ਵਧੀਆਂ ਹੋਈਆਂ ਦਰਾਂ 'ਤੇ ਮੁਆਵਜਾ ਦਿੱਤਾ
ਜਾਵੇਗਾ ਅਤੇ ਉਨ੍ਹਾਂ ਦੇ ਹਿੱਤਾਂ 'ਤੇ ਕਿਸੇ ਵੀ ਤਰ੍ਹਾਂ ਦੀ ਆਂਚ ਨਹੀਂ ਆਣ ਦਿੱਤੀ
ਜਾਵੇਗੀ।
ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਵੀ ਸੰਬੋਧਨ ਕੀਤਾ ਤੇ ਕੁਝ ਮੰਗਾਂ ਪ੍ਰਧਾਨ ਮੰਤਰੀ ਸਾਹਮਣੇ ਰੱਖੀਆਂ।
ਇਸ ਮੌਕੇ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ, ਕੇਂਦਰੀ ਰਾਜ ਮੰਤਰੀ ਰਾਵ
ਇੰਦਰਜੀਤ ਸਿੰਘ, ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਰਣਦੀਪ ਸਿੰਘ ਸੁਰਜੇਵਾਲਾ, ਲੋਕ ਸਭਾ
ਮੈਂਬਰ ਰਾਜ ਕੁਮਾਰ ਸੈਣੀ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।