ਹੁੱਡਾ ਵੱਲੋਂ ਖਰਖੌਦਾ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ 13 ਕਰੋੜ ਰੁਪਏ ਦੇਣ ਦਾ ਐਲਾਨ
Posted on:- 06-08-2014
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਕਿਹਾ ਕਿ ਖਰਖੌਦਾ ਹਲਕਾ ਦੇ ਪਿੰਡਾਂ ਦੇ ਵਿਕਾਸ ਲਈ 10 ਕਰੋੜ ਰੁਪਏ ਅਤੇ ਖਰਖੌਦਾ ਸ਼ਹਿਰ ਦੇ ਵਿਕਾਸ ਲਈ 3 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅੱਜ ਜਿਲਾ ਸੋਨੀਪਤ ਦੇ ਖਰਖੌਦਾ ਵਿਚ ਆਯੋਜਿਤ ਸੰਕਲਪ ਰੈਲੀ ਵਿਚ ਬੋਲ ਰਹੇ ਸਨ। ਉਨ੍ਹਾਂ ਨੇ ਲੋਕਾਂ ਨਾਲ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਮੈਂ ਜੋ ਕੁਝ ਹਾਂ ਆਪ ਲੋਕਾਂ ਦੀ ਤਾਕਤ ਨਾਲ ਹੀ ਹਾਂ ਅਤੇ ਮੈਨੂੰ ਆਪ ਲੋਕਾਂ ਦੀ ਤਾਕਤ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ, ‘ਮੈਂ ਤੁਹਾਡੇ ਲੋਕਾਂ ਦੇ ਹੌਂਸਲੇ ਨੂੰ ਵੇਖ ਕੇ ਕਹਿ ਸਕਦਾ ਹਾਂ, ਕਿ ਮੈਂ ਤੁਹਾਡੀ ਪੱਗ ਕਦੇ ਹੇਠਾ ਨਹੀਂ ਹੋਣ ਦੇਵਾਂਗਾ।’
ਉਨ੍ਹਾਂ ਨੇ ਕਿਹਾ ਕਿ ਇਨੈਲੋ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸੋਨੀਪਤ ਜਿਲੇ ਦੇ ਵਿਕਾਸ ’ਤੇ ਸਿਰਫ 549.54 ਕਰੋੜ ਰੁਪਏ ਖਰਚ ਕੀਤੇ ਗਏ, ਜਦੋਂ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਸੋਨੀਪਤ ਦੇ ਵਿਕਾਸ ਕੰਮਾਂ ’ਤੇ 5629.82 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਨੈਲੋ-ਭਾਜਪਾ ਸਰਕਾਰ ਦੌਰਾਨ ਖਰਖੌਦਾ ਹਲਕੇ ਦੇ ਵਿਕਾਸ ’ਤੇ ਲਗਭਗ 98 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ ਸੀ, ਜਦੋਂ ਕਿ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਖਰਖੌਦਾ ਹਲਕੇ ਦੇ ਵਿਕਾਸ ’ਤੇ 551.54 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਹੀ ਡੀਜਲ, ਰੇਲ ਕਿਰਾਇਆ ਅਤੇ ਖੰਡ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਗਿਆ। ਇਹ ਨਹੀਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਗੈਸ 10 ਰੁਪਏ ਪ੍ਰਤੀ ਸਿਲੰਡਰ ’ਚ ਵਾਧਾ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਫਸਲ ਦਾ ਸਹੀ ਮੁੱਲ ਨਹੀਂ ਦਿੱਤਾ ਜਾ ਰਿਹਾ ਹੈ। ਇਸੇ ਕਾਰਨ ਅੱਜ ਟਮਾਟਰ ਜੋ ਕਿਸਾਨਾਂ ਤੋਂ 2 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਿਆ ਜਾਂਦਾ ਹੈ, ਬਾਜਾਰ ਵਿਚ ਅੱਜ 70-80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸੇ ਤਰ੍ਹਾਂ, ਕਿਸਾਨਾਂ ਦੇ ਪਿਆਜ ਤੇ ਆਲੂ ਵੀ ਸੜਕਾਂ ’ਤੇ ਰੁਲਦੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੱਭ ਤੋਂ ਵੱਡੀ ਮਾਰ ਕਿਸਾਨ ਅਤੇ ਮਜ਼ਦੂਰ ’ਤੇ ਪੈਣ ਵਾਲੀ ਹੈ, ਕਿਉਂਕਿ ਭਾਜਪਾ ਸਰਕਾਰ ਕਦੇ ਵੀ ਕਿਸਾਨ-ਮਜਦੂਰੀ ਦੋਸਤਾਨਾ ਨਹੀਂ ਰਹੀ। ਫਸਲ ਦਾ ਘੱਟੋਂ ਘੱਟ ਸਹਾਇਕ ਮੁੱਲ ਨਿਰਧਾਰਿਤ ਕਰਨ ਦੇ ਸਬੰਧ ਉਨ੍ਹਾਂ ਕਿਹਾ ਕਿ ਫਸਲ ਦੇ ਉਪਰ ਕਿਸਾਨ ਦੀ ਜੋ ਲਾਗਤ ਆਉਂਦੀ ਹੈ, ਉਸ ’ਤੇ ਕਿਸਾਨ ਦਾ 50 ਫੀਸਦੀ ਮੁਨਾਫਾ ਜੋੜ ਕੇ ਉਸ ਫਸਲ ਦਾ ਸਹਾਇਕ ਮੁੱਲ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਰਾਜ ਦੇ ਹਰੇਕ ਵਰਗ ਲਈ ਕਲਿਆਣਕਾਰੀ ਨੀਤੀਆਂ ਬਣਾਈ ਹੈ। ਅਸੀਂ 2005 ਵਿਚ ਸੱਤਾ ਸੰਭਾਲਦੇ ਹੀ ਕਿਸਾਨਾਂ ਦੇ 1600 ਕਰੋੜ ਰੁਪਏ ਦੇ ਬਿਜਲੀ ਬਿਲ ਇਕ ਕਲਮ ਨਾਲ ਮੁਆਫ ਕੀਤੇ ਹਨ। ਉਨ੍ਹਾਂ ਕਿਹਾ ਕਿ ਯੂਪੀਏ ਪ੍ਰਧਾਨ ਸ੍ਰੀਮਤੀ ਸੋਨਿਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਦੇਸ਼ ਦੇ ਕਿਸਾਨਾਂ ਦੇ 71,000 ਕਰੋੜ ਰੁਪਏ ਦੇ ਕਰਜੇ ਮੁਆਫ ਕੀਤੇ, ਜਿਸ ਵਿਚ ਹਰਿਆਣਾ ਦੇ ਕਿਸਾਨਾਂ ਦੇ 20136 ਕਰੋੜ ਰੁਪਏ ਮੁਆਫ ਕੀਤੇ ਗਏ ਹਨ, ਜਿਸ ਨਾਲ 15 ਲੱਖ ਤੋਂ ਵੱਧ ਕਿਸਾਨ ਲਾਭਵੰਦ ਹੋਏ ਹਨ।