ਉਰਦੂ ਸ਼ਾਇਰ ਕਸ਼ਿਸ਼ ਹੁਸ਼ਿਆਰਪੁਰੀ ਦਾ ਸਨਮਾਨ
Posted on:- 04-08-2014
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਪੰਜਾਬੀ ਸਾਹਿਤ ਸਭਾ ਮਾਹਿਲਪੁਰ ਵਲੋਂ ਅੱਜ ਸਥਾਨਿਕ ਅੱਕੀ ਪੈਲਿਸ ਵਿਖੇ 26 ਵਾਂ ਸਾਵਣ ਆਇਆ ਕਵੀ ਦਰਬਾਰ ਸਭਾ ਦੇ ਪ੍ਰਧਾਨ ਪਿੰ੍ਰਸੀਪਲ ਸੁਰਿੰਦਰਪਾਲ ਸਿੰਘ ਪ੍ਰਦੇਸੀ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਕਵੀ ਦਰਬਾਰ ਦੀ ਪ੍ਰਧਾਨੀ ਕਾਸ਼ਿਸ਼ ਹੁਸ਼ਿਆਰਪੁਰੀ, ਅਜਮੇਰ ਸਿੰਘ ਢਿੱਲੋਂ, ਐਡਵੋਕੇਟ ਰਘੁਵੀਰ ਸਿੰਘ ਸੁਰਜੀਤ ਸਿੰਘ ਖਾਨਪੁਰੀ , ਸਟੇਟ ਐਵਾਰਡੀ ਅਧਿਆਪਕ ਪਿ੍ਰੰਸੀਪਲ ਸੁਖਚੈਨ ਸਿੰਘ, ਮੋਤਾ ਰਾਮ ਜੇ ਈ , ਰਾਮ ਪ੍ਰਕਾਸ਼ , ਗੁਰਨਾਮ ਸਿੰਘ ਬੈਂਸ, ਜਗਦੀਪ ਸਿੰਘ ਮਾਹਿਲਪੁਰ ਆਦਿ ਨੇ ਸਾਂਝੇ ਤੌਰ ਤੇ ਕੀਤੀ ਜਦ ਕਿ ਮੁੱਖ ਮਹਿਮਾਨ ਵਜੋਂ ਭਾਰਤੀ ਜਨਤਾ ਪਾਰਟੀ ਦੇ ਐਸ ਸੀ ਵਿੰਗ ਪੰਜਾਬ ਦੇ ਪ੍ਰਧਾਨ ਡਾ ਦਿਲਬਾਗ ਰਾਏ ਸ਼ਾਮਿਲ ਹੋਏ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ ਦਿਲਬਾਗ ਰਾਏ ਨੇ ਆਖਿਆ ਕਿ ਲੇਖਕ ਅਤੇ ਸ਼ਾਇਰ ਆਪਣੀ ਮਾਤ ਭਾਸ਼ਾ ਦੇ ਰਾਹ ਦਸੇਰਾ ਹੁੰਦੇ ਹਨ। ਉਹਨਾਂ ਆਖਿਆ ਕਿ ਪੰਜਾਬੀ ਲੇਖਕਾਂ ਦੀਆਂ ਛਪਣਯੋਗ ਪੁਸਤਕਾਂ ਪੰਜਾਬ ਸਰਕਾਰ ਨੂੰ ਆਪਣੇ ਖਰਚੇ ਤੇ ਛਪਵਾਉਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਨੂੰ ਮਾਤ ਭਾਸ਼ਾ ਅਤੇ ਮਾਂ ਬੋਲੀ ਦੀ ਸੇਵਾ ਬਦਲੇ ਸਰਕਾਰੀ ਸਨਮਾਨ ਦੇ ਨਾਲ ਨਾਲ ਉਹਨਾਂ ਦੀ ਆਰਥਿਕ ਸਹਾਇਤਾ ਵੀ ਕਰਨੀ ਚਾਹੀਦੀ ਹੈ। ਇਸ ਮੌਕੇ ਉੱਘੇ ਉਰਦੂ ਸ਼ਾਇਰ ਕਸ਼ਿਸ਼ ਹੁਸ਼ਿਆਰਪੁਰੀ ਦਾ ਸਭਾ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਸਾਵਣ ਆਇਆ ਕਵੀ ਦਰਬਾਰ ਵਿੱਚ ਜਿਥੇ ਉਰਦੂ ਦੇ ਉਘੇ ਸ਼ਾਇਰ ਕਾਸ਼ਿਸ਼ ਹੁਸ਼ਿਆਰਪੁਰੀ ਨੇ ਆਪਣੀਆਂ ਰਚਨਾਵਾਂ ਨਾਲ ਦਰਸ਼ਕਾਂ ਨੂੰ ਕੀਲਕੇ ਰੱਖ ਦਿੱਤਾ ਉਥੇ ਲੋਕ ਕਵੀ ਪੰਮੀ ਖੁਸ਼ਹਲਪੁਰੀ , ਗਾਇਕ ਕ੍ਰਿਸ਼ਨ ਗੜ੍ਹਸ਼ੰਕਰੀ, ਲਲਿਤ ਕੁਮਾਰ ਅਤੇ ਬੱਬੂ ਮਾਹਿਲਪੁਰੀ ਨੇ ਆਪਣੇ ਤਰੰਨਮ ਵਿੱਚ ਗੀਤ ਪੇਸ਼ ਕਰਕੇ ਖੂਬ ਪ੍ਰਸੰਸਾਂ ਖੱਟੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਘੇ ਸ਼ਾਇਰ ਜੋਗਾ ਸਿੰਘ ਬਠੁੱਲਾ, ਰਘੁਵੀਰ ਸਿੰਘ ਟੇਰਕੀਆਣਾ, ਪਿ੍ਰੰਸੀਪਲ ਸੁਰਿੰਦਰਪਾਲ ਸਿੰਘ ਪ੍ਰਦੇਸੀ, ਲਲਕਾਰ ਸਿੰਘ ਲਾਲੀ, ਜਗਤਾਰ ਸਿੰਘ ਬਾਹੋਵਾਲ, ਅਵਤਾਰ ਸਿੰਘ ਲੰਗੇਰੀ, ਸ਼ਿਵ ਕੁਮਾਰ ਬਾਵਾ, ਪ੍ਰੀਤ ਨੀਤਪੁਰ, ਰਾਮੇਸ਼ ਬੇਧੜਕ, ਅਵਤਾਰ ਪੱਖੋਵਾਲ, ਗੁਰਪ੍ਰੀਤ ਕੌਰ, ਨਿਰਮਲ ਰਾਮ ਮੁੱਗੋਵਾਲ, ਪਰਵਾਸੀ ਭਾਰਤੀ ਸੋਹਣ ਸਿੰਘ, ਮੇਜਰ ਸਿੰਘ ਹੀਰ, ਹਰਜੀਤ ਸਿੰਘ, ਲਲਿਤ ਕੁਮਾਰ, ਤਰਨਜੀਤ ਸਿੰਘ, ਬਲਜਿੰਦਰ ਮਾਨ, ਜਸਵਿੰਦਰ ਸਿੰਘ, ਕਰਮ ਸਿੰਘ ਸ਼ਮਾਂ੍ਹ, ਰਵਿੰਦਰ ਸਿੰਘ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨ੍ਹਿਆਂ। ਇਸ ਮੌਕੇ ਹੋਰਨਾ ਤੋਂ ਇਲਾਵਾ ਪਿ੍ਰੰਸੀਪਲ ਸੁਖਚੈਨ ਸਿੰਘ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। ਸਮੁੱਚੇ ਸਮਾਗਮ ਦੇ ਸਟੇਜ ਸੰਚਾਲਨ ਦੇ ਫਰਜ਼ ਸਟੇਟ ਐਵਾਰਡੀ ਅਧਿਆਪਕ ਅਵਤਾਰ ਸਿੰਘ ਲੰਗੇਰੀ ਨੇ ਬਾਖੂਬੀ ਨਿਭਾਏ। ਪਹੁੰਚੇ ਦਰਸ਼ਕਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਦਾ ਧੰਨਵਾਦ ਪਿ੍ਰੰਸੀਪਲ ਸੁਰਿੰਦਰਪਾਲ ਸਿੰਘ ਪ੍ਰਦੇਸੀ ਵਲੋਂ ਕੀਤਾ ਗਿਆ।