ਜੰਗਬੰਦੀ ਟੁੱਟੀ, ਇਜ਼ਰਾਈਲੀ ਗੋਲੀਬਾਰੀ ’ਚ 50 ਫਲਸਤੀਨੀ ਹਲਾਕ
Posted on:- 03-08-2014
ਗਾਜਾ ਅਤੇ ਇਜ਼ਰਾਈਲ ਵਿਚਾਲੇ 72 ਘੰਟੇ ਦਾ ਸੰਘਰਸ਼ ਵਿਰਾਮ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਤੋਂ ਕੁਝ ਹੀ ਦੇਰ ਬਾਅਦ ਟੁੱਟ ਗਿਆ ਅਤੇ ਇਜ਼ਰਾਈਲ ਦੀ ਭਾਰੀ ਗੋਲੀਬਾਰੀ ‘ਚ ਹਮਾਸ ਸ਼ਾਸਿਤ ਗਾਜਾ ਦੇ ਘੱਟੋ-ਘੱਟ 50 ਲੋਕ ਮਾਰੇ ਗਏ ਜਦੋਂਕਿ ਫਲਸਤੀਨੀ ਦਹਿਸ਼ਤਗਰਦ ਸੰਗਠਨਾਂ ਦੇ ਹਮਲੇ ‘ਚ ਉਸ ਦੇ ਦੋ ਸੈਨਿਕਾਂ ਦੀ ਵੀ ਮੌਤ ਹੋ ਗਈ ਅਤੇ ਇਕ ਹੋਰ ਦੇ ਅਗਵਾ ਹੋਣ ਦਾ ਖਦਸ਼ਾ ਹੈ। ਮਨੁੱਖੀ ਜੰਗ ਬੰਦੀ ਸ਼ੁੱਕਰਵਾਰ ਨੂੰ ਸ਼ੁਰੂ ਹੋ ਤੋਂ ਦੋ ਘੰਟੇ ਬਾਅਦ ਹੀ ਟੁੱਟ ਗਈ।
ਗਾਜਾ ਪੱਟੀ ‘ਚ ਇਜ਼ਰਾਈਲ ਅਤੇ ਫਲਸਤੀਨੀ ਦਹਿਸ਼ਤਗਰਦ ਸੰਗਠਨਾਂ ਵਿਚਾਲੇ ਤਿੰਨ ਹਫਤੇ ਤੋਂ ਵੀ ਜ਼ਿਆਦਾ ਦਿਨਾਂ ਤੋਂ ਜਾਰੀ ਸੰਘਰਸ਼ ਦੀ ਸਮਾਪਤੀ ਲਈ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਨਾਲ ਸੰਗਰਸ਼ ਵਿਰਾਮ ਹੋਇਆ ਸੀ। ਫਲਸਤੀਨ ਦੇ ਸਿਹਤ ਮੰਤਰਾਲੇ ਦੇ ਅਨੁਸਾਰ ਸ਼ੁੱਕਰਵਾਰ ਦੀ ਸਵੇਰ ਨੂੰ ਦੱਖਣੀ ਰਫਾ ‘ਚ ਇਜ਼ਰਾਈਲ ਦੀ ਭਾਰੀ ਗੋਲੀਬਾਰੀ ‘ਚ ਘੱਟੋ-ਘੱਟ 50 ਲੋਕ ਮਾਰੇ ਗਏ ਜਦੋਂਕਿ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ। ਗਾਜਾ ‘ਤੇ ਇਸਰਾਈਲ ਹਮਲੇ ‘ਚ 1509 ਲੋਕਾਂ ਦੀ ਮੌਤ ਦਾ ਅੰਕੜਾ ਸਾਲ 2008-09 ‘ਚ ਆਪਰੇਸ਼ਨ ਕਾਸਟ ਲੀਡ ‘ਚ ਮਾਰੇ ਗਏ ਲੋਕਾਂ ਦੀ ਗਿਣਤੀ ਤੋਂ ਜ਼ਿਆਦਾ ਹੈ।