Thu, 21 November 2024
Your Visitor Number :-   7254896
SuhisaverSuhisaver Suhisaver

ਚੋਣਾਂ ’ਚ ਨਸ਼ਿਆਂ ਦੀ ਵਰਤੋਂ ਤੇ ਪਿੰਡਾਂ ਦਾ ਵਿਕਾਸ

Posted on:- 17-09-2013

ਪਿੱਛੇ ਜਿਹੇ ਹੋਈਆਂ ਪੰਚਾਇਤੀ ਚੋਣਾਂ ਵਿੱਚ ਸ਼ਰਾਬ ਤੇ ਹੋਰਨਾਂ ਨਸ਼ਿਆਂ ਦੇ ਖੂਬ ਦੌਰ ਚੱਲੇ ਤੇ ਵੋਟਰਾਂ ਨੂੰ ਖਰੀਦਿਆ ਗਿਆ। ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਗਏ ਅਤੇ ਬਹੁਤੀਆਂ ਥਾਵਾਂ ’ਤੇ ਖੂਨਖ਼ਰਾਬੇ ਹੋਏ, ਡਾਂਗਾਂ ਤੋਂ ਲੈ ਕੇ ਪਿਸਤੌਲਾਂ ਤੱਕ ਨਾਲ ਲੜਾਈਆਂ ਹੋਈਆਂ। ਇਹ ਸ਼ੋਰਸ਼ਰਾਬਾ ਲੋਕਾਂ ਦੀਆਂ ਆਪਸੀ ਖਹਿਬਾਜ਼ੀਆਂ ਤੇ ਪਿੰਡਾਂ ਵਿੱਚ ਸਿਆਸੀ ਪਾਰਟੀਆਂ ਦੀ ਘੁਸਪੈਠ ਦਾ ਸਿੱਟਾ ਸੀ। ਇੱਕਦੋ ਦਹਾਕੇ ਪਹਿਲਾਂ ਪੰਚਾਇਤੀ ਚੋਣਾਂ ਬਿਨਾਂ ਕਿਸੇ ਸਿਆਸੀ ਪਾਰਟੀ ਦੇ ਸਮਰਥਨ ਤੋਂ ਲੜੀਆਂ ਜਾਂਦੀਆਂ ਸਨ, ਜੋ ਪੂਰੀ ਤਰ੍ਹਾਂ ਸ਼ਾਂਤਮਈ ਤੇ ਨਿਰਪੱਖ਼ ਹੁੰਦੀਆਂ ਸਨ। ਉਸ ਸਮੇਂ ਹੁਣ ਨਾਲੋਂ ਬਹੁਤ ਹੀ ਘੱਟ ਜਾਂ ਨਾਂਹ ਦੇ ਬਰਾਬਰ ਨਸ਼ਿਆਂ ਦੀ ਵਰਤੋਂ ਅਤੇ ਖਰੀਦੋ ਫ਼ਰੋਖ਼ਤ ਹੁੰਦੀ ਸੀ। ਉਸ ਸਮੇਂ ਪਿੰਡਾਂ ਵਿੱਚ ਭਾਈਚਾਰਕ ਸਾਂਝ ਬਰਕਰਾਰ ਸੀ, ਪਰ ਹੁਣ ਇਸ ਸਮੇਂ ਰਾਜਨੀਤਕ ਪਾਰਟੀਆਂ ਨੇ ਆਪਣੇ ਸਿਆਸੀ ਤੇ ਸੌੜੇ ਹਿੱਤਾਂ ਲਈ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਖੋਰਾ ਲਗਾ ਦਿੱਤਾ ਹੈ, ਜਿਸ ਕਰਕੇ ਲੋਕ ਆਪਸੀ ਲੜਾਈਆਂ ਵਿੱਚ ਉਲਝ ਗਏ ਹਨ ਤੇ ਪਿੰਡਾਂ ਵਿੱਚ ਦੋ ਤੋਂ ਵੱਧ ਧੜੇ ਕਾਇਮ ਹੋ ਚੁੱਕੇ ਹਨ। ਪਿੰਡਾਂ ਦੇ ਭੋਲੇਭਾਲੇ ਤੇ ਆਮ ਲੋਕਾਂ ’ਤੇ ਸਿਆਸੀ ਰੰਗ ਚਾੜ੍ਹ ਦਿੱਤਾ ਗਿਆ ਹੈ। ਇੱਕ ਪਾਰਟੀ ਦਾ ਆਦਮੀ ਦੂਜੀ ਪਾਰਟੀ ਦੇ ਆਦਮੀ ਨਾਲ ਬੋਲਚਾਲ ਨਹੀਂ ਰੱਖਦਾ, ਭਾਵੇਂ ਉਹ ਗੁਆਂਢੀ ਹੀ ਕਿਉਂ ਨਾ ਹੋਵੇ।

ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਿਆਸੀ ਪਾਰਟੀਆਂ ਦੇ ਚੁੰਗਲ ਵਿੱਚ ਫਸਣ ਦੀ ਬਜਾਏ ਆਪਣੇ ਪਿੰਡਾਂ ਦੇ ਵਿਕਾਸ ਵੱਲ ਧਿਆਨ ਦੇਣ ਵਾਲਿਆਂ ਦਾ ਹੀ ਸਾਥ ਦੇਣ ਅਤੇ ਪਿੰਡਾਂ ਵਿੱਚ ਧੜੇਬੰਦੀ ਖਤਮ ਕਰਕੇ ਭਾਈਚਾਰਕ ਸਾਂਝ ਕਾਇਮ ਕਰਨ।

-ਖੁਸ਼ੀ ਮੁਹੰਮਦ, ਸੰਗਰੂਰ

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ