ਨਵੇਂ ਵਰ੍ਹੇ 2016 ਨੂੰ ਜੀ ਆਇਆਂ - ਰਾਣਾ ਬੁਢਲਾਡਾ
Posted on:- 24-12-2015
ਬਦਲਾਓ ਸਮੇਂ ਦਾ ਨਿਯਮ ਹੈ। ਇਹ ਸੰਸਾਰ ਕਦੋਂ ਹੋਂਦ ਵਿੱਚ ਆਇਆ ਹੋਵੇਗਾ, ਇਸ ਵਿੱਚ ਕੀ- ਕੀ ਬਦਲਾਓ ਕਿਵੇਂ ਕਿਵੇਂ ਆਏ ਅਤੇ ਇਸ ਦੀ ਹੋਂਦ ਕਦੋਂ ਆਪਣੇ ਅੰਤਮ ਚਰਨ ਛੂਹ ਸਕੇਗੀ- ਕੋਈ ਨਹੀਂ ਜਾਣਦਾ। ਫੇਰ ਵੀ ‘ਆਦਿ’ ਸ਼ਬਦ ਦੀ ਮੋਜੂਦਗੀ ਤੋਂ ਇਹ ਅਹਿਸਾਸ ਜ਼ਰੂਰ ਹੁੰਦਾ ਹੈ ਕਿ ਸੰਸਾਰ ਦਾ “ਆਦਿ” ਕਿਸੇ ਸਮੇਂ ਜ਼ਰੂਰ ਆਇਆ ਹੋਵੇਗਾ।ਇਸੇ ਤਰ੍ਹਾਂ ‘ਅੰਤ’ ਸ਼ਬਦ ਤੋਂ ਭਾਵਨਾ ਤੋਂ ਇਹ ਵਿਸ਼ਵਾਸ ਹੁੰਦਾ ਹੈ ਕਿ ਸਮਾਂ ਆਉਣ ’ਤੇ ਇਸ ਦਾ ਅੰਤ ਵੀ ਜ਼ਰੂਰ ਹੋਵੇਗਾ।ਜੇਕਰ ਹੋਰ ਵੀ ਗਹਿਰਾਈ ਨਾਲ ਸੋਚਿਆ ਜਾਵੇ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਇਹ ਦੋਵੇਂ ਸ਼ਬਦ ‘ਆਦਿ’ ਅਤੇ ‘ਅੰਤ’ ਇਤਿਹਾਸ ਵਿੱਚ ਕਈ ਵਾਰ ਆ ਚੁੱਕੇ ਹੋਣਗੇ।ਕਈ ਬਾਰ ਆਦਿ ਅਤੇ ਕਈ ਅੰਤ ਦੀ ਮਰਿਯਾਦਾ ਆਪਣੇ ਆਪ ਨੂੰ ਪਤਾ ਨਹੀਂ ਕਿੰਨੀ ਵਾਰ ਦੂਹਰਾ ਚੁੱਕੇ ਹੋਣਗੇ। ਜਿਵੇਂ ਸੰਸਾਰ ਨੂੰ ਨਾ ਤਾਂ ਪੁਖਤਾ ਸਬੂਤ ਆਦਿ ਬਾਰੇ ਮਿਲਦੇ ਹਨ ਅਤੇ ਨਾ ਅੰਤ ਬਾਰੇ, ਲੇਕਿਨ ਇਹ ਗੱਲ ਹਰ ਕੋਈ ਮੰਨ ਲੈਂਦਾ ਹੈ ਕਿ ਜਿਸ ਦਾ ਆਦਿ ਹੈ ਉਸ ਦਾ ਅੰਤ ਵੀ ਜ਼ਰੂਰ ਹੋਵੇਗਾ।
ਪਿਛਲੇ ਸਾਲ ਵਾਗੂੰ 2015 ਵੀ 31 ਦਸਬੰਰ ਦੀ ਰਾਤ ਨੂੰ ਪੂਰੇ ਵਜੇ 12:00 ਵਜੇ ਸਮਾਪਤ ਹੋ ਜਾਏਗਾ।ਹਰ ਵਰ੍ਹਾ ਜਾਣ ਸਮੇਂ ਸਾਡੇ ਨਾਲ ਆਪਣੀਆ ਬਹੁਤ ਸਾਰੀਆ ਕੋੜੀਆਂ ਯਾਦਾਂ ਛੱਡ ਕੇ ਜਾਂਦਾ ਹੈ।ਅਸੀਂ ਹਰ ਵਰ੍ਹੇ ਹੀ ਇਨ੍ਹਾਂ ਕੋੜੀਆਂ ਯਾਦਾਂ ਨੂੰ ਭਲਾਉਣ ਲਈ ਨਵੀਆਂ ਯਾਦਾਂ ਨੂੰ ਆਪਣੇ ਮਨ ਦੇ ਅੰਦਰ ਵਸਾ ਲੈਂਦੇ ਹਾਂ ਅਤੇ ਆਉਣ ਵਾਲੇ ਸਾਲ ਤੇ ਆਸਾਂ ਹੁੰਦੀਆ ਹਨ ਕਿ ਇਹ ਸਾਲ ਸਾਡੇ ਲਈ ਖੁਸ਼ੀਆਂ ਭਰਿਆ ਹੋਵੇ।
ਇਸੇ ਸੋਚ ਨਾਲ ਅਸੀਂ ਨਵੇਂ ਆਉਣ ਵਾਲੇ ਸਾਲ ਦਾ ਦਿਲ ਖੋਲ ਕੇ ਸਵਾਗਤ ਕਰਦੇ ਹਾਂ।ਲੇਕਿਨ ਸਮੇਂ ਦੀ ਚਾਲ ਬਾਰੇ ਕਿਸੇ ਨੂੰ ਨਹੀਂ ਪਤਾ ਕਿ ਆਉਣ ਵਾਲਾ ਸਾਲ ਕੀ ਗੁਲ ਖਿਲਾਉਣ ਵਾਲਾ ਹੈ।ਜੇਕਰ ਅਸੀਂ ਪਿਛਲੇ ਸਮੇਂ ਵੱਲ ਝਾਤ ਮਾਰੀਏ ਤਾਂ ਸਾਡਾ ਇਹ ਵਹਿਮ ਆਪਣੇ ਆਪ ਭਲੀ ਭਾਂਤ ਦੂਰ ਹੋ ਜਾਂਦਾ ਹੈ, ਕਿਉਂਕਿ ਹਰ ਪਲ ਕਿਸੇ ਨਾ ਕਿਸੇ ਕੋੜੀ ਯਾਦ ਨੂੰ ਜਨਮ ਦੇ ਰਿਹਾ ਹੁੰਦਾ ਹੈ।ਫੇਰ ਵੀ ਸਾਡੀ ਮਾਨਸਿਕਤਾ ਇਹੋ ਜਹੀ ਹੈ ਕਿ ਆਉਣ ਵਾਲੇ ਸਾਲ ਦਾ ਅਸੀਂ ਪਲਕਾ ਵਿਛਾ ਕੇ ਸਵਾਗਤ ਕਰਦੇ ਹਾਂ ਅਤੇ ਇਕ ਸੋਚ ਵੀ ਮਨ ਵਿੱਚ ਹੁੰਦੀ ਹੈ ਕਿ ਇਹ ਸਾਲ ਸਾਡੇ ਲਈ ਖੂਸ਼ੀਆਂ ਭਰਿਆ ਹੋਵੇ।ਸ਼ਾਇਦ ਇਹੋਂ ਹੀ ਜ਼ਿੰਦਗੀ ਜੀਣ ਦਾ ਸਿਹਤਮੰਦ ਪਹਿਲੂ ਹੈ, ਕਿਉਂਕਿ ਦੁੱਖ ਦੀਆਂ ਯਾਦਾਂ ਨੂੰ ਭੁਲਾ ਕੇ ਹੀ ਸੁੱਖ ਦਾ ਅਹਿਸਾਨ ਮੁਮਕਿਨ ਹੁੰਦਾ ਹੈ।ਇਸ ਸਾਲ ਵਿੱਚ ਕੁਝ ਅਜਿਹੀਆ ਮਾਨਵਤਾ ਵਿਰੋਧੀ ਘਟਨਾਵਾਂ ਹੋਈਆ ਜਿਨ੍ਹਾਂ ਭਲਾਉਣਾ ਬਹੁਤ ਮੁਸ਼ਕਿਲ ਹੋਏਗਾ ਜਿਨ੍ਹਾਂ ਵਿੱਚ ਚਾਹੇ ਪੇਸ਼ਾਵਰ ਵਿੱਚ ਸਕੂਲ ਦੇ ਬੱਚਿਆ ਨੂੰ ਮੌਤ ਦੇ ਘਾਟ ਉਤਾਰਨਾ, ਜਾ ਦੀਨਾ ਨਗਰ ਵਿੱਚ ਅੱਤਵਾਦੀ ਹਮਲਾ, ਜਾ ਇਸ ਤੋਂ ਇਲਾਵਾ ਕੁਦਰਤ ਵੱਲੋਂ ਢਾਹੇ ਕਹਿਰ ਦੀ ਗੱਲ ਕਰੀਏ ਜੋ ਨੇਪਾਲ ਵਿੱਚ ਆਏ ਭੁਚਾਲ ਕਾਰਨ ਅਨੇਕਾ ਲੋਕਾਂ ਦੀਆ ਜਾਨਾਂ ਗਾਈਆਂ ਜਾ ਪਿਛਲੇ ਕੁਝ ਦਿਨਾਂ ਅੰਦਰ ਪੰਜਾਬ ਦੇ ਮਾਹੋਲ ਨੂੰ ਕਿਸ ਤਰ੍ਹਾਂ ਖਰਾਬ ਕਰਨ ਦੀ ਕੋਸ਼ਿਸ ਕੀਤੀ ਗਈ।ਇਨ੍ਹਾਂ ਸਭ ਘਟਨਾਵਾਂ ਨਾਲ ਪੂਰੀਆ ਦੁਨੀਆ ਦੇ ਲੋਕਾਂ ਨੂੰ ਦੁੱਖ ਹੋਇਆ।ਇਨ੍ਹਾਂ ਘਟਨਾਵਾਂ ਦਾ ਦੁੱਖ ਸਾਨੂੰ ਕਿਤੇ ਨਾ ਕਿਤੇ 16 ਵਿੱਚ ਵੀ ਦੁੱਖੀ ਕਰਦਾ ਰਹੇਗਾ।ਕਿਉਂਕਿ ਕਿੰਨੇ ਹੀ ਪਰਿਵਾਰ ਇਨ੍ਹਾਂ ਘਟਨਾਵਾਂ ਨਾਲ ਸਬੰਧਿਤ ਹੋਣਗੇ।ਉਨ੍ਹਾਂ ਨਾਲ ਕੀ ਬੀਤੇਗੀ?ਇਹ ਤਾਂ ਹਾਲੇ ਵੇਖਿਆ ਜਾਣਾ ਹੈ, ਪ੍ਰੰਤੂ ਸਮਾਂ ਹਰੇਕ ਦਰਦ ਦੀ ਦਵਾ ਹੈ ਸਮਾਂ ਇਨ੍ਹਾਂ ਜਖਮਾਂ ਤੇ ਮਲ੍ਹਮ ਲਗਾ ਹੀ ਦਏਗਾ ਤੇ ਅਸੀਂ ਇਨ੍ਹਾਂ ਘਟਨਾਵਾਂ ਨੂੰ ਹੋਰਨਾ ਘਟਨਾਵਾਂ ਵਾਂਗ ਭੁੱਲ ਜਾਵਾਂਗੇ।ਦੋਸਤੋ ਇਸ ਨਵੇਂ ਵਰ੍ਹੇ ਦੀ ਆਮਦ ਨਾਲ ਆਪ ਸਭ ਨੂੰ ਰਾਜ਼ੀ ਖੁਸ਼ੀ ਦਾ ਅਹਿਸਾਸ ਜ਼ਰੂਰ ਹੋ ਰਿਹਾ ਹੋਵੇਗਾ।ਇਸ ਲਈ ਸਾਰੇ ਹੀ ਬੀਤੇ ਵਰ੍ਹੇ ਦੇ ਕੋਝੇ ਰੂਪ ਅਣਡਿੱਠ ਕਰਕੇ ਖੁਸ਼ੀ ਦੇ ਨਰੋਏ ਪਲਾਂ ਵਿੱਚ ਸ਼ਰੀਕ ਹੋਣਾ ਮਨਾਸਬ ਸਮਝ ਰਹੇ ਹਾਂ।ਕਿਉਂਕਿ ਅਸੀਂ ਨਹੀਂ ਜਾਣਦੇ, ਕਿ ਕਿਸ ਸਮੇਂ ਵਿੱਚ ਕਿੰਨਾ ਦੁੱਖ ਹੈ ਅਤੇ ਕਿੰਨ੍ਹਾਂ ਸੁੱਖ! ਸਮਾਂ ਹੀ ਕੇਵਲ ਵੇਖਦਾ ਹੈ, ਪ੍ਰੰਤੂ ਬੋਲਦਾ ਨਹੀਂ।ਇਸ ਲਈ ਅਸੀਂ ਆਪਣੀਆਂ ਸੋਚਾਂ ਨੂੰ ਵਿਸ਼ਾਲ ਬਣਾ ਕੇ ਆਉਣ ਵਾਲੇ ਸਾਲ ਦਾ ਸਵਾਗਤ ਕਰੀਏ ਤੇ ਸੰਸਾਰ ਨੂੰ ਇਕ ਵਧੀਆ ਦੇਣ ਦਾਈਏ, ਤਾਂ ਜੋ ਇਸ ਸੰਸਾਰ ਤੇ ਕੇਵਲ ਪ੍ਰੀਤ, ਪਿਆਰ ਅਤੇ ਮਾਨਵਤਾ ਵਾਲੇ ਸੰਸਾਰ ਦੀ ਸਥਾਪਨਾ ਹੋਵੇ।ਜਿਸ ਨਾਲ ਸਾਨੂੰ ਇਸ ਤਰ੍ਹਾਂ ਲੱਗੇ ਕਿ ਸਾਡੀ ਜਿੰਦਗੀ ਦਾ ਹਰ ਪਲ ਨਵਾਂ ਹੈ, ਅਤੇ ਹਰ ਆਉਣ ਵਾਲੇ ਪਲ ਵਿੱਚ ਖੁਸ਼ੀਆਂ। ਸੰਪਰਕ: +91 97801 51700