ਮਾਂ - ਜਗਤਾਰ ਸਿੰਘ ਭਾਈ ਰੂਪਾ
Posted on:- 09-12-2014
ਖੂਨ ਬਣ ਕੇ ਨਿਰੰਤਰ ਯਾਤਰਾ ਕਰਦੇ ਰਹਿਣ ਨਾਲੋਂ ਮਾਸ ਦਾ ਲੋਥੜਾ ਬਣਕੇ ਸਥਿਰ ਤੇ ਟਿਕਾਉ ਵਿਚ ਰਹਿਣਾ ਇੱਕ ਨਵਾਂ ਅਨੁਭਵ ਸੀ। ਹੁਣ ਮੇਰਾ ਅਕਾਰ ਹੌਲੀ ਹੌਲੀ ਵਧ ਰਿਹਾ ਸੀ। ਮੈਂ ਇਕ ਅਜੀਬ ਤਰਾਂ ਦੇ ਤਾਰਾ ਮੰਡਲ ਵਿਚ ਤੈਰ ਰਿਹਾ ਸੀ, ਜਿਥੇ ਰੰਗੀਨ ਰੌਸ਼ਨੀਆ ਮੈਨੂੰ ਨੁਆ ਕੇ ਜਾਦੀਆ ਸਨ । ਜਿਥੇ ਇਕ ਅਨਹਦ ਨਾਦ ਦੀ ਧੁਨ ਲਗਾਤਾਰ ਵੱਜ ਰਹੀ ਸੀ। ਜਿਥੇ ਰੰਗ ਵਰੰਗੀਆ ਨਦੀਆ ਹਵਾ ਵਿਚ ਤੈਰ ਰਹੀਆ ਸਨ ਜਿੱਥੋਂ ਬਾਰੇ ਮੈਂ ਬਹੁਤਾ ਕੁਝ ਕਹਿ ਨਹੀਂ ਸਕਦਾ । ਇਕ ਦਿਨ ਮੇਰੇ ਅੰਦਰ ਕੁਝ ਧੜਕਿਆ ਪਲ ਦੀ ਪਲ ਮੇਰੀ ਸੁਰਤ ਅਨਹਦ ਨਾਦ ਨਾਲੌ ਟੁੱਟੀ ਫਿਰ ਹੌਲੀ ਹੌਲੀ ਧੜਕਣ ਵਿਚ ਘੁੱਲ ਗਈ ਪਲ ਪਲ ਵੱਧਦੇ ਅਕਾਰ ਵਿਚੋਂ ਮੇਰੇ ਅੰਗ ਪੈਰ ਬਣਨ ਲੱਗੇ ਹੌਲੀ ਹੌਲੀ ਮੈਨੂੰ ਪੂਰਨ ਮਨੁੱਖੀ ਹੋਂਦ ਦਾ ਅਹਿਸਾਸ ਭਾਸਨ ਲੱਗਾ।
ਉਸ ਰੌਸ਼ਨੀਆ ਦੇ ਅਥਾਹ ਸਾਗਰ ਵਿਚ ਤਰਦਿਆਂ ਮੈਨੂੰ ਨੌ ਮਹੀਨੇ ਹੋਣ ਲੱਗੇ ਸਨ । ਫਿਰ ਇਕ ਦਿਨ ਮੈਥੌਂ ਮੇਰਾ ਆਲਾ ਦੁਆਲਾ ਟੁੱਟਣ ਲੱਗਾ ਸਭ ਨਜ਼ਾਰੇ ਫਿੱਕੇ ਪੈਣ ਲੱਗੇ ਮੈਨੂੰ ਅਜੀਬ ਤਰਾਂ ਦੀ ਪੀੜਾ ਤੇ ਦਰਦ ਮਹਿਸੂਸ ਹੋਇਆ ਅਸਲ ਵਿਚ ਮੇਰਾ ਪਹਿਲਾ ਬਨਾਮ ਦੂਸਰਾ ਜਨਮ ਹੋ ਰਿਹਾ ਸੀ। ਪਹਿਲਾ ਜਨਮ ਲਹੂ ਤੋਂ ਮਾਸ ਬਣਨ ਵੇਲੇ ਹੋਇਆ ਸੀ। ਉਹ ਤਾਰਾ ਮੰਡਲ, ਰੰਗੀਨ ਨਦੀਆ ,ਰੌਸ਼ਨੀਆ, ਦੇ ਸਭ ਨਜਾਰੇ ਮੈਥੌ ਖੁੱਸ ਗਏ ਸਨ। ਜਿਥੇ ਮੈਂ ਪੌਣਾਂ ਸਾਲ ਨਿੱਘ ਮਾਣਿਆ ਉਥੇ ਮੇਰਾ ਜੀ ਲੱਗ ਗਿਆ ਸੀ ਇਸੇ ਲਈ ਮੈਂ ਬਾਹਰ ਆ ਕੇ ਜ਼ਾਰੋ ਜ਼ਾਰ ਰੋਇਆ ਸੀ ।ਬਹੁਤ ਰੋਇਆ ਪਰ ਕਿਸੇ ਨੇ ਮੇਰੀ ਇਕ ਨਾ ਸੁਣੀ..। ਬਾਹਰ ਆ ਕੇ ਸਭ ਤੋਂ ਪਹਿਲਾਂ ਮੈਨੂੰ ਭੁੱਖ ਲੱਗੀ ਬਹੁਤ ਭੁੱਖ ਤੀਬਰ ਭੁੱਖ ..ਜਿਹੜੀ ਮੈਨੂੰ ਉਥੇ ਕਦੇ ਮਹਿਸੂਸ ਤੱਕ ਨਹੀਂ ਸੀ ਹੋਈ । ਮੈਂ ਫਿਰ ਰੋਇਆ ਉੱਚੀ ਉੱਚੀ ਰੋਇਆ ਮੈਂ ਰੋਦਾ ਰਿਹਾ ਪਰ ਮੇਰੇ ਵਰਗੇ ਕਈ ਚਿਹਰੇ ਮੈਨੂੰ ਵੇਖ ਵੇਖ ਕੇ ਖੁਸ਼ ਹੁੰਦੇ ਰਹੇ ਹੱਸਦੇ ਰਹੇ। ਫਿਰ ਵੱਡੇ ਵੱਡੇ ਹੱਥਾ ਨੇ ਦੁਸਰੇ ਹੱਥਾਂ ਨੂੰ ਦੇ ਵਿੱਚ ਦੇ ਦਿੱਤਾ । ਇਹਨਾਂ ਹੱਥਾਂ ਵਿਚ ਆਉਂਦਿਆਂ ਹੀ ਮੈਨੂੰ ਠੰਡਕ ਜਿਹੀ ਮਹਿਸੂਸ ਹੋਈ ਜਦੋਂ ਹੌਲੀ ਜੋਹੇ ਉਸਨੇ ਮੈਨੂੰ ਆਪਣੇ ਸੀਨੇ ਨਾਲ ਲਾਇਆ ਤਾਂ ਪਲ ਦੀ ਪਲ ਮੈਨੂੰ ਉਹੀ ਤਾਰਾ ਮੰਡਲ ਨਜਰੀਂ ਆਇਆ ਉਹੀ ਨਿੱਘ ਉਹੀ ਮੋਹ ਭਰਿਆ ਅਹਿਸਾਸ ਮੇਰੇ ਗਿੱਰਧ ਲਿੱਪਟ ਗਿਆ ਮੇਰਾ ਰੋਣਾਂ ਸਿਸਕੀਆਂ ਵਿਚ ਆਪ ਮੁਹਾਰੇ ਬਦਲ ਗਿਆ । ਫੇਰ ਉਸ ਨੇ ਆਪਣਾ ਦੁੱਧ ਮੇਰੇ ਮੂਹ ਵਿਚ ਪਾਇਆ ਤਾਂ ਮੇਰੀਆ ਸਾਰੀਆ ਭੁੱਖਾਂ ਲੱਥ ਗਈਆਂ ਮੈਂ ਫਿਰ ਉਸੇ ਤਾਰਾ ਮੰਡਲ ਦੇ ਨਜ਼ਾਰਿਆਂ ਵਿਚ ਗੁਆਚ ਗਿਆ ਸਭ ਕੁਝ ਪਹਿਲਾਂ ਵਰਗਾ ਹੀ ਹੋ ਗਿਆ। ਹੌਲੀ ਹੌਲੀ ਮੈਂ ਉਸ ਦੀ ਧੜਕਣ ਪਹਿਚਾਨਣ ਲੱਗਾ ਜਿਸ ਵਿਚ ਅਨਹਦ ਨਾਦ ਘੁਲਿਆ ਹੋਇਆ ਸੀ, ਜਦੋਂ ਹੋਰ ਕੋਈ ਮੈਨੂੰ ਚੁੱਕਦਾ ਤਾਂ ਮੈਂ ਧੜਕਣ ਪਹਿਚਾਣ ਕੇ ਰੋਣ ਲੱਗ ਜਾਂਦਾ ਪਰ ਉਹ ਧੜਕਣ ਮੇਰਾ ਰੋਣਾਂ ਨਾ ਸਹਾਰਦੀ ਤੇ ਮੈਨੁੰ ਝੱਟ ਹੀ ਆਪਣੇ ਕਲਾਵੈਂ ਵਿਚ ਲੈ ਲੈਦੀਂ ।ਮੈ ਚੁੱਪ ਕਰ ਜਾਂਦਾ ਮੇਰੇ ਇੱਕ ਹੌਕੇ ਤੇ ਉਹ ਧੜਕਣ ਤੇਜ ਹੋ ਜਾਂਦੀ ਮੇਰੀ ਇੱਕ ਮੁਸਕਾਨ ਤੇ ਉਹ ਧੜਕਣ ਬਲਿਹਾਰੇ ਜਾਂਦੀ ਉਸਦੀ ਬੁੱਕਲ ਵਿਚ ਜੰਨਤ ਦੇ ਸਾਰੇ ਨਜ਼ਾਰੇ ਮੈਂ ਇੱਕ ਇੱਕ ਕਰਕੇ ਮਾਣਦਾ ਰਿਹਾ ਇਕ ਦਿਨ ...ਉ .......ਆ ......ਓ.....ਆ................ ਕਹਿਦੇ ਨੇ ਮੈਂ... ਮਾਂ.... ਕਹਿ ਦਿੱਤਾ.. ਉ ਹ .....ਹੋ ਹ ਹੋ...ਉਸ ਧੜਕਣ ਵਿਚ ਸੈਲਾਬ ਆ ਗਿਆ ਉਸਦੇ ਸਾਹਾਂ ਚੋਂ ਹਜ਼ਾਰਾਂ ਰੰਗਾਂ ਦੇ ਫੁੱਲ ਕਿਰੇ। ਰੋਮ ਰੋਮ ਵਿਚੋਂ ਮਮਤਾ ਨੈ ਮੇਨੂੰ ਧਾ ਗਲਵੱਕੜੀਆ ਪਇਆ ਉਸ ਦੀ ਅੱਖਾ ਵਿਚੋਂ ਹੰਝੂ ਵਹਿ ਤੁਰੇ..........ਉਸਨੇ ਮੈਨੂੰ ਘੁੱਟ ਘੁੱਟ ਕਲੇਜੇ ਨਾਲ ਲਾਇਆ ਤੇ ਕਿਹਾ.........ਪੁੱਤ ......ਫੇਰ ਮੈਨੂੰ... ਮਾਂ ਕਹਿ..........। ਫੇਰ.... ਮੈਨੂੰ... ਮਾਂ ..ਕਹਿ........ਕਹਿ....ਮਾਂ....ਉਹ ਗਲ ਨਾਲ ਲਾਉਦੀ ਤੇ ਰੋਦੀ ਰਹੀ.......। ਉਸ ਦਿਨ ਮੈਨੂੰ ਪਤਾ ਲੱਗਿਆ ਇਹ ਨਿੱਘ ਭਰੀ ਧੜਕਣ ਮੇਰੀ ....ਮਾਂ... ਹੈ...................................। ਜਿਸ ਦੀ ਬੁੱਕਲ ਵਿਚ ਜੱਨਤ ਹੈ ਇਸ ਨੂੰ ਮਾਂ ਕਹਿਦੇ ਹਨ..................। ਸਮਾਂ ਲੰਘਦਾ ਗਿਆ ਮੈ ਸੋਚਿਆ ਜੇ ਇਹ ਮੇਰੀ ਮਾਂ ਹੈ ਤਾਂ ਫਿਰ ਦੁਸਰੇ ਸਭ ਕੌਣ ਹਨ ? ਹੌਲੀ ਹੌਲੀ ਮੇਰਿਆ ਸਾਹਾਂ ਨੂੰ ਧੜਕਣਾਂ ਵਿਚੋਂ ਮੋਹ ਦੀ ਪਹਿਚਾਣ ਹੋਣ ਲੱਗੀ । ਜਿਨ੍ਹਾਂ ਵਿਚੋਂ ਇਕ ਮੇਰੇ ਪਾਪਾ ਦੀ ਧੜਕਣ ਬਣੀ ਇਸੇ ਤਰਾਂ ਹੀ ਅੱਡੋ ਅੱਡ ਮੈਂ ਸਭ ਰਿਸ਼ਤੇ ਗੰਢ ਲਏ ਪਰ ਮਾਂ ਜਿਹਾ ਕੋਈ ਨਹੀਂ ਸੀ ਨਾਂ ਹੀ ਮਾਂ ਦੇ ਦੁੱਧ ਵਰਗੀ ਮਿੱਠੀ ਚੀਜ ਮੈਨੂੰ ਕਿਧਰੇ ਲੱਭੀ ਹੁਣ ਮੈਂ ਬੈਠਣ ਲੱਗ ਗਿਆ ਸੀ । ਮੈ ਹਰ ਚੀਜ ਵਿਚੋਂ ਮਾਂ ਦੇ ਧੁੱਧ ਵਰਗੀ ਮਿਠਾਸ ਲੱਭਣ ਲਈ ਹਰ ਹੱਥ ਆਉਦੀ ਚੀਜ਼ ਨੂੰ ਮੂੰ ਵਿਚ ਪਾਂ ਕੇ ਦੇਖਣ ਦੀ ਮੇਰੀ ਆਦਤ ਜਿਹੀ ਪਾ ਲਈ ਸੀ ਇਕ ਦਿਨ ਪਾਪਾ ਨੇ ਮੈਨੂੰ ਮੰਜੇ ਤੋਂ ਚੱਕ ਕੇ ਥੱਲੇ ਮਿੱਟੀ ਤੇ ਬਿਠਾ ਦਿੱਤਾ । ਧਰਤੀ ਤੀ ਛੋਹ ਲਗਣ ਸਾਰ ਮੇਰੇ ਸਰੀਰ ਵਿਚੋਂ ਝਰਨਾਟ ਜਿਹੀ ਛਿੜੀ ਮੈ ਬੈਠਣ ਦੀ ਜਗਾ ਮਿੱਟੀ ਵਿਚ ਲਿਟਣ ਲੱਗਾ। ਮੈਨੂੰ ਕੁਝ ਕੁਝ ਮਾਂ ਦੀ ਗੋਦੀ ਵਰਗਾ ਨਜ਼ਾਰਾ ਆਇਆ ਉਸੇ ਤਰਾਂ ਦਾ ਨਿੱਘ ਮਹਿਸੂਸ ਹੋਇਆ। ਮੈਂ ਦੋਵੇਂ ਹੱਥਾਂ ਵਿਚ ਮਿੱਟੀ ਭਰੀ ਤੇ ਛਾਤੀ ਨਾਲ ਲਾਈ ਤਾਂ ਕਲੇਜੇ ਠੰਢ ਪਈ ਮੈ ਇੱਕ ਮੁੱਠੀ ਭਰ ਕੇ ਆਪਣੇ ਮੂੰਹ ਵਿਚ ਪਾ ਲਈ ਤਾਂ ਮੇਰਾ ਲੂੰ ਕੰਡਾ ਖੜਾ ਹੋ ਗਿਆ ਇਸ ਮਿੱਟੀ ਦਾ ਸੁਆਦ ਮਾਂ ਦੇ ਦੁੱਧ ਵਰਗਾ ਹੀ ਸੀ ਮੈ ਫਿਰ ਮਿੱਟੀ ਵਿਚ ਲਿਟਣ ਲੱਗਾ ਜਿਸ ਤਰਾਂ ਮਾਂ ਦੀ ਗੋਦੀ ਵਿਚ ਲਿਟਦਾ ਸਾਂ ਉਸ ਦਿਨ ਮੈਨੂੰ ਪਤਾ ਲੱਗਾ ਕਿ ਇਹ ਵੀ ਮੇਰੀ ਮਾਂ ਹੈ ਮਿੱਟੀ ਵੀ ਮੇਰੀ ਮਾਂ ਹੈ।ਮੇਰੀਆ ਦੋ ਮਾਂਵਾਂ ਹਨ ਇਕ ਜਨਨੀ ਇੱਕ ਮਿੱਟੀ ਧਰਤੀ ਮਾਂ।ਸੰਪਰਕ: +91 94630 23395
gurpreet singh khokher
bahut sohni kahani hai ji. likhde rho