Thu, 21 November 2024
Your Visitor Number :-   7255846
SuhisaverSuhisaver Suhisaver

ਭੁਲੱਕੜਾਂ ਦੀ ਦੁਨੀਆਂ -ਰਵੇਲ ਸਿੰਘ ਇਟਲੀ

Posted on:- 10-08-2012

suhisaver

ਕਹਿੰਦੇ ਹਨ ਨਾ ਦੁਨੀਆਂ ਰੰਗ ਬਰੰਗੀ। ਇੱਸ ਵਿਚ ਵੱਖਰੀ ਕਿਸਮ ਦੇ ਵੱਖਰੇ ਵੱਖਰੇ ਸੁਭਾਅ , ਵੱਖਰੀਆਂ ਆਦਤਾਂ ਅਤੇ ਅਨੇਕਾਂ ਰੰਗ ਨਸਲਾਂ ਦੋ ਲੋਕ ਹੁੰਦੇ ਹਨ ,ਪਰ ਇਨ੍ਹਾਂ ਵਿਚ ਭੁਲੱਕੜਾਂ ਦੀ ਦੁਨੀਆਂ ਦੀ ਆਪਣੀ ਵੱਖਰੀ ਪਛਾਣ ਰੱਖਦੀ ਹੈ। ਜਿਨ੍ਹਾਂ ਵਿਚ ਡਾਕਟਰ ,ਵਿਗਿਆਨੀ ,ਬੁੱਧੀ ਜੀਵੀ ,ਵੱਡੇ ਵੱਡੇ ਅਧਿਕਾਰੀ ਕਰਮਚਾਰੀ ,ਕਈ ਲੀਡਰ ਤੇ ਆਮ ਵਰਗ ਦੇ ਲੋਕ ਵੀ ਸ਼ਾਮਿਲ ਹੁੰਦੇ ਹਨ। ਜਿਨ੍ਹਾਂ ਬਾਰੇ ਕਈ ਕਹਾਣੀਆਂ , ਚੁਟੱਕਲੇ ਤੇ ਆਮ ਵਾਪਰੀਆਂ ਗੱਲਾਂ ਵੇਖਣ ਸੁਣਨ ਨੂੰ ਮਿਲਦੀਆਂ ਹਨ ਜਿਵੇਂ ਇੱਕ ਭੁਲੱਕੜ ਉਸ ਦੀ ਬਾਜ਼ਾਰ ਸਬਜ਼ੀ ਖਰੀਦਣ  ਗਈ ਪਤਨੀ ਨੂੰ ਵੇਖ ਕੇ ,ਉਸ ਦੀ ਸ਼ਕਲ ਭੁੱਲ ਕੇ ਉਸ ਨੂੰ ਪੁੱਛਣ ਲੱਗਾ "ਮੁਆਫ ਕਰਨਾ ਭੈਣ ਜੀ, ਤੁਹਾਨੂੰ ਮੈਂ ਕਿਤੇ ਪਹਿਲਾਂ ਵੇਖਿਆ ਹੈ ,ਕਹਿਕੇ ਭੁਲੱਕੜਾਂ ਦੀ ਦੁਨੀਆਂ ਵਿਚ ਵਾਧਾ ਕੀਤਾ ਹੈ।

ਇਸ ਤਰ੍ਹਾਂ ਮੈਂ ਕਿਤੇ ਪੜ੍ਹਿਆ ਹੈ ਕਿ ਇੱਕ ਲੇਖਕ ਨੂੰ ਉਸ ਦੀ ਘਰ ਵਾਲੀ ਨੇ ਕੁਝ ਪੈਸੇ ਤੇ ਇੱਕ ਕੌਲੀ ਦੇ ਕੇ ਬਾਜ਼ਾਰ ਦਹੀਂ ਲੈਣ ਲਈ ਭੇਜਿਆ ,ਲੇਖਕ ਸਾਹਬ ਕਿਸੇ ਖਿਆਲ ਵਿਚ ਗੁੰਮ ਹੋ ਕੇ ਕੌਲੀ ਵਿਚ ਪੈਸੇ ਪਾਈ ਇੱਕ ਖੰਭੇ ਕੋਲ ਬੈਠ ਗਏ , ਕੋਲੋਂ ਲੰਘਦੇ ਕਈ ਲੋਕਾਂ ਨੇ ਉਸ ਨੂੰ ਭਿਖਾਰੀ ਸਮਝ ਕੇ ਕੌਲੀ ਵਿਚ ਕੁਝ ਸਿੱਕੇ ਖੈਰਾਤ ਵਜੋਂ ਕੌਲੀ ਵਿਚ ਪਾ ਦਿੱਤੇ। ਕੁਝ ਦੇਰ ਬਾਅਦ ਉਸ ਨੂੰ ਖਿਆਲਾਂ ਵਿਚ ਗੁੰਮੇ ਹੋਏ ਨੂੰ ਹੋਸ਼ ਆਈ ਤਾਂ ਬਹੁਤ ਦੇਰ ਹੋ ਚੁੱਕੀ ਸੀ ਪਰ ਕੌਲੀ ਵਿਚ  ਸਿੱਕਿਆਂ ਦਾ ਵਾਧਾ ਵੇਖ ਕੇ ਹੈਰਾਨ ਹੋਇਆ। ਬੜੀ ਮੁਸ਼ਕਲ ਨਾਲ ਉਸ ਨੂੰ ਕੰਮ ਦਾ ਚੇਤਾ ਆਇਆ ਪਰ ਬਿਨਾਂ ਦਹੀਂ ਲਏ ਜਦ ਉਹ ਘਰ ਪਹੁੰਚਿਆ ਤਾਂ ਘਰ ਵਾਲੀ ਕਿਸ ਤਰ੍ਹਾਂ ਸ਼ਾਬੋ ਤਾਜ਼ ਹੋਈ ਤੇ ਆਖਿਰ ਮੱਥੇ ’ਤੇ ਹੱਥ ਮਾਰ ਕੇ ਬਹਿ ਗਈ ਵਿਚਾਰੀ |
               
ਇਸ ਤਰ੍ਹਾਂ ਹੀ ਕਈ ਡਾਕਟਰ ਲੋਕਾਂ ਦੇ  ਓਪ੍ਰੇਸ਼ਨ ਵੇਲੇ ,ਓਪ੍ਰੇਸ਼ਨ ਦੇ ਸੰਦ ਮਰੀਜ਼ਾਂ ਦੇ ਅੰਦਰ ਭੁੱਲ ਜਾਣ ਦੇ  ਸਮਾਚਾਰ ਸੁਣਨ ਨੂੰ ਵੀ ਮਿਲਦੇ ਹਨ , ਪਰ ਪਤਾ ਓਦੋਂ ਲਗਦਾ ਜਦੋਂ ਵਿਚਾਰੇ ਮਰੀਜ਼ ਕਿਸੇ ਨਵੀਂ ਮੁਸੀਬਤ ਦਾ ਸ਼ਿਕਾਰ ਹੁੰਦੇ ਹਨ।  ਇੱਥੇ ਕਈ ਭੁਲੱਕੜ ਵਿਗਆਨੀ ਲੋਕਾਂ ਦੀ ਯਾਦਾਸ਼ਤ ਬਾਰੇ ਵੀ ਸਦਕੇ ਜਾਈਏ ਜਿਨ੍ਹਾਂ ਬਾਰੇ ਕਿਤੇ ਮੈਂ ਏਦਾਂ ਪੜ੍ਹਿਆ ਹੈ ਕਿ ਇੱਕ ਵਿਗਆਨੀ ਆਪਨੇ ਕੰਮ ਵਿਚ ਰੁੱਝਿਆ ਪਿਆ ,ਨੌਕਰ ਬ੍ਰੇਕ ਫਾਸਟ ਰੱਖ ਕੇ ਚਲਾ ਗਿਆ ਪਰ ਸਾਬ੍ਹ ਬ੍ਰੇਕ ਫਾਸਟ ਕਰਨ ਦਾ ਚੇਤਾ ਹੀ ਭੁੱਲ ਗਿਆ। ਨੌਕਰ ਉਡੀਕ ਕਰਕੇ ਖਾਣਾ ਚੁੱਕ ਕੇ ਲੈ ਗਿਆ ਤੇ ਆਪੇ ਹੀ ਛਕ ਗਿਆ। ਕੁਝ ਦੇਰ ਬਾਅਦ ਨੌਕਰ ਨੇ ਜਦੋਂ ਸਾਹਬ ਨੂੰ ਬ੍ਰੇਕ ਫਾਸਟ ਕਰਨ ਲਈ ਪੁੱਛਿਆ ਤਾਂ ਸਾਹਬ ਬੋਲੇ ,ਕਰ ਚੁਕਾਂ ਹਾਂ ,ਨੌਕਰ ਮੁਸਕਰਾਉਂਦਾ ਮਨ ਵਿਚ ਸਾਹਬ ਦੀ ਯਾਦਾਸ਼ਤ ’ਤੇ ਹੈਰਾਨ ਸੀ |

ਮੇਰਾ ਇੱਕ ਰਿਸ਼ਤੇਦਾਰ ਜੋ ਕਿ ਵਿਦੇਸ਼ ਵਿਚ ਰਹਿ ਰਹਿ ਰਿਹਾ ਹੈ ,ਬੜਾ ਭੁਲੱਕੜ ਕਿਸਮ ਦਾ ਹੈ । ਇੱਕ ਦਿਨ ਰੋਟੀ ਬਨਾਉਣ ਵੇਲੇ ਲੂਣਦਾਨੀ ਰਸੋਈ ਵਿਚ ਰੱਖਣ ਦੀ ਬਜਾਏ ਫਰਿੱਜ ਵਿਚ ਰੱਖ ਕੇ ਰਸੋਈ ਵਿਚ ਲੱਭਦਾ ਫਿਰੇ , ਬੜੀ ਮੁਸ਼ਕਲ ਨਾਲ ਲੂਣ ਦਾਨੀ ਦੀ ਭਾਲ ਕਰਦਿਆਂ ਲੂਣ ਦਾਨੀ ਫਰਿੱਜ ਵਿਚੋਂ ਲੱਭੀ |
       
ਵੈਸੇ ਭੁਲੱਕੜਾਂ ਦੀ ਦੀ ਦੁਨੀਆਂ ਦੇ ਅਸੀਂ ਵੀ ਬੜੇ ਸੀਨੀਅਰ ਸ਼ਹਿਰੀ ਹਾਂ।  ਮੇਰੀ ਨੌਕਰੀ ਵਿੱਚ ਛਾਂਟੀ ਹੋ ਜਾਣ ਕਰਕੇ ਅਸਾਂ ਹੱਟੀ ਪਾ ਲਈ ਪਰ ਆਪਣੀ ਘਟੀਆ ਯਾਦਾਸ਼ਤ ਕਾਰਣ ਬੜਾ ਘਾਟਾ ਖਾਧਾ ਜਿਵੇਂ ਸਭ ਨੂੰ ਦੁਕਾਨ ਦਾਰੀ ਵਿਚ ਕਿਤੇ ਨਾ ਕਿਤੇ ਉਧਾਰ ਹੀ ਕਰਨਾ ਹੀ ਪੈਂਦਾ ਹੈ । ਪਰ ਉਧਾਰ ਦਿੱਤੇ ਸੌਦੇ ਨੂੰ ਉਧਾਰ ਵਾਲੀ ਕਾਪੀ ਵਿਚ ਲਿਖਣਾ ਭੁੱਲ ਜਾਣ ਕਰਕੇ ਗਾਹਕਾਂ ਨੂੰ ਤਾਂ ਮੌਜਾਂ ਲੱਗੀਆਂ ਰਹੀਆਂ ਪਰ ਸਾਡਾ ਤਾਂ ਨਿਕਲ ਗਿਆ ਦੀਵਾਲਾ। ਸ਼ੁਕਰ ਹੈ ਮਾੜੀ ਮੋਟੀ ਨੌਕਰੀ ਮਿਲ ਗਈ ਨਹੀਂ ਤਾਂ ਇਸ ਭੁਲੱਕੜ ਪੁਣੇ ਨੇ ਪਤਾ ਨਹੀਂ ਕਿਹੜੇ ਕਿਹੜੇ ਰੰਗ ਵਿਖਾਉਣੇ ਸਨ |
        
ਸਾਨੂੰ ਕਲਮ ਘਸਾਈ ਕਰਨ ਦਾ ਐਵੇਂ ਝੱਸ ਹੈ। ਕਿਸੇ ਦਾ ਲਿਖਿਆ ਤਾਂ ਇੱਕ ਪਾਸੇ ਰਿਹਾ ਕਦੇ ਆਪਣਾ ਲਿਖਿਆ ਵੀ ਜ਼ਬਾਨੀ ਸਟੇਜ ’ਤੇ ਬੋਲਣਾ ਬੜੀ ਦੂਰ ਦੀ ਗੱਲ ਹੈ। ਜਿੱਥੇ ਕਿਤੇ ਭੁੱਲ ਭੁਲੇਖੇ ਬੋਲਣ ਦਾ ਮੌਕਾ ਮਿਲਦਾ ਹੈ , ਕਾਗਜ਼ ,ਕਾਪੀ ਦਾ ਸਹਾਰਾ ਲੈਣਾ ਹੀ ਪੈਂਦਾ ਹੈ। ਫਿਰ ਵੀ ਇਸ ਭੁਲੱਕੜ ਪੁਣੇ ਨੇ ਕਈ ਵਾਰ ਸਾਡੇ ਨਾਲ ਬਹੁਤ ਜ਼ਿਆਦਤੀ ਵੀ ਕੀਤੀ ਹੈ ,ਰੱਬ ਦਾ ਸ਼ੁਕਰ ਹੈ ਜੀਵਣ ਸਾਥਣ ਚੰਗੀ ਮਿਲ ਗਈ ਹੈ ,ਕਈ ਵਾਰ ਦਫਤਰ ਜਾਣ ਵੇਲੇ ਤਿਆਰ ਹੋ ਕੇ ਟਾਈ ਲਾਕੇ ਪੈਂਟ ਪਾਉਣ ਦਾ ਚੇਤਾ ਹੀ ਭੁੱਲ ਜਾਂਦਾ ਹੈ। ਘਰ ਵਾਲੀ ਹੱਸਦੀ ਹੋਈ ਕਹਿੰਦੀ ਹੈ ,ਇਹ ਨਵਾਂ ਫੈਸ਼ਨ ਕਿਥੋਂ ਆ ਗਿਆ ਟਾਈ ਕਮੀਜ਼ ਨਾਲ ਪਾਜਾਮਾ ਪਾ ਕੇ ਦਫਤਰ ਜਾਣ ਦਾ ,ਹੱਸਦੇ ਹੋਏ ਗੱਲ ਟਾਲ ਕੇ ਆਪਣੇ ਭੁਲੱਕੜ ਪੁਣੇ ’ਤੇ ਪੋਚਾ ਫੇਰ ਦੇਈਦਾ। ਕਈ ਵਾਰ ਤਨਖਾਹ ਦੀ ਰਕਮ ਲਿਆ ਕੇ ਕਿੱਥੇ ਰੱਖੀ ਸੀ ,ਭੁੱਲ ਜਾਣ ਦੀ ਆਦਤ ਹੈ। ਨੇਕ ਜੀਵਣ ਸਾਥੀ ਦੀ ਬਦੌਲਤ ਭੁਲੱਕੜ ਪਨ ਦਾ ਭਾਰ ਹਲਕਾ ਹੋ ਜਾਂਦਾ ਹੈ। ਐਨਕ ਰੱਖ ਕੇ, ਠਾਠੀ ਰੱਖ ਕੇ ਜੁਰਾਬਾਂ ਰੱਖ,  ਪੈੱਨ ਰੱਖ ਕੇ ਤੌਲੀਆ ਕਛੈਹਰਾ ਆਦਿ ਰੱਖ ਕੇ ਲਭਦੇ ਫਿਰਨਾ, ਖਪਦੇ ਫਿਰਨਾ ਤਾਂ ਆਮ ਗੱਲ ਹੈ |
        
ਮੇਰਾ ਡਿਊਟੀ ਆਮ ਕਰਕੇ ਮਹਿਕਮੇ ਦੀਆਂ ਤਾਰੀਖਾਂ ਲਈ ਕੋਰਟਾਂ ਵਿਚ ਹੁੰਦੀ ਸੀ , ਕਈ ਵਾਰ ਕੋਰਟਾਂ ’ਚੋਂ ਵਿਹਲੇ ਹੋਣ ’ਤੇ ਕਿਸੇ ਵਾਕਿਫ ਨਾਲ ਗੱਲ ਕਰਦੇ ,ਆਪਣਾ ਸਕੂਟਰ ਸਾਈਕਲ ਕਚਹਿਰੀਆਂ ਸਾਮ੍ਹਣੇ ਹੀ ਭੁੱਲ ਆਉਣਾ। ਘਰ ਜਾਣ ਵੇਲੇ ਸਕੂਟਰ ਦੀ ਯਾਦ ਆਉਣੀ ,ਦਿਮਾਗ ’ਤੇ ਪੂਰਾ ਜ਼ੋਰ ਦੇ ਜਦ ਪਤਾ ਲੱਗਣਾ ਕਿ ਉਹ ਵਿਚਾਰਾ ਤਾਂ ਕੱਲਾ ਹੀ ਮੇਰੀ ਉਡੀਕ ਕਰਦਾ ਹੋਵੇਗਾ। ਲੱਭ ਜਾਣ ’ਤੇ ਅੱਲ੍ਹਾ ਮੀਆਂ ਦਾ ਲੱਖ ਲੱਖ ਸ਼ੁਕਰ ਕਰਨਾ | ਨੇਤਾਵਾਂ ਅਤੇ ਅਧਿਕਾਰੀਆਂ ਦੇ ਭੁਲੱਕੜ ਪੁਣੇ ਬਾਰੇ ਕੁਝ ਕਹਿਣਾ ਠੀਕ ਨਹੀਂ ਲੱਗਦਾ ਕਿਉਂਕਿ ਉਨ੍ਹਾਂ ਦੇ ਇਸ ਭੁਲੱਕੜ ਪੁਣੇ ’ਤੇ ਪਰਦੇ ਪਾਉਣ ਵਾਲੇ ਮਦਦ ਗਾਰਾਂ ਦੀ ਵੱਡੀ ਗਿਣਤੀ ਉਨ੍ਹਾਂ ਨਾਲ ਹਰ ਵੇਲੇ ਪਰਛਾਂਵੇਂ ਵਾਂਗ ਰਹਿੰਦੀ ਹੈ।

              ਭੁਲੱਕੜਾਂ ਦੀ ਦੁਨੀਆਂ ਦੇ ਵੱਖਰੇ ਨਜ਼ਾਰੇ ,
              ਇਹ ਹੁੰਦੇ ਵਿਚਾਰੇ ਨੇ ਰੱਬ ਦੇ ਸਹਾਰੇ |
              ਜਦੋਂ ਚੀਜ਼ ਗੁੰਮਦੀ ਤੇ ਖਪਦੇ ਵਿਚਾਰੇ ,
              ਨਹੀਂ ਚੀਜ਼ ਮਿਲਦੀ ਨਾ , ਗਿਣਦੇ ਨੇ ਤਾਰੇ |
              ਖਿਆਲਾਂ ’ਚ ਰਹਿੰਦੇ ਨੇ ਹਰ ਦਮ ਗੁਆਚੇ ,
              ਇਹ ਲਹਿਰਾਂ ’ਚੋਂ ਲੱਭਦੇ ਨੇ ਰਹਿੰਦੇ ਕਿਨਾਰੇ |
              ਖੁਦਾ ਦੀ ਖੁਦਾਈ ’ਚੋਂ ਲੁੱਕਿਆ ਬੜਾ ਕੁਝ ,
              ਹੁੰਦੇ ਭੁਲੱਕੜ , ਗੁਣਾਂ ਦੇ ਭੰਡਾਰੇ | 

Comments

DeeynsaOl

rastaboy gay chat gay senior chat <a href="https://free-gay-sex-chat.com/">chat cam gay random </a>

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ