Thu, 21 November 2024
Your Visitor Number :-   7252626
SuhisaverSuhisaver Suhisaver

ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਸਮਰਪਿਤ ਘੋਲੀਆ ਸੱਥ - ਰਾਜਵਿੰਦਰ ਰੌਂਤਾ

Posted on:- 01-06-2014

suhisaver

ਸਾਹਿਤਕ ਸੱਥ ਘੋਲੀਆ ਕਲਾਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਜੋ ਕਿ ਪਿਛਲੇ ਕੁੱਝ ਕੁ ਸਮੇਂ ’ਚ ਹੀ ਚਰਚਾ ਵਿੱਚ ਆ ਗਈ । ਅਮਰੀਕਾ ’ਚ ਵੱਸਦੇ ਗੀਤਕਾਰ ਜਰਨੈਲ ਘੋਲੀਆ ਦੀ ਅਗਵਾਈ ਵਿੱਚ ਬਣੀ ਇਸ ਸੰਸਥਾ ਵੱਲੋਂ ਸਾਹਿਤਕ ਸਮਾਗਮਾਂ, ਕਵੀ ਦਰਬਾਰਾਂ ਦੀ ਵੀਡੀਓ ਰਿਕਾਰਡਿੰਗ ਕਰਕੇ ਯੂ ਟਿਊਬ ’ਤੇ ਸਾਹਿਤਕ ਸੱਥ ਘੋਲੀਆ ਦੇ ਨਾਮ ਉੱਪਰ ਪਾਈ ਜਾ ਰਹੀ ਹੈ। ਜਿਸ ਨੂੰ ਹੁਣ ਤੱਕ ਹਜ਼ਾਰਾਂ ਲੋਕ ਲਾਈਕਾਂ ਦੇ ਚੁੱਕੇ ਹਨ।

ਪ੍ਰੋਗਰਾਮ ਦੇ ਨਿਰਦੇਸ਼ਕ ਤੇ ਰਿਕਾਰਡਿਸਟ ਅਮਰ ਘੋਲੀਆ ਨੇ ਪਿੰਡ ਘੋਲੀਆ ਕਲਾਂ ਵਿਖੇ ਇੱਕ ਕਵੀ ਦਰਬਾਰ ਸਮੇਂ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਲਈ ਅਤੇ ਮਾਂ ਬੋਲੀ ਤੇ ਪੰਜਾਬੀ ਸਾਹਿੱਤ ਨੂੰ ਦੁਨੀਆਂ ਤੱਕ ਪਾਹੁੰਚਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਹ ਹੁਣ ਤੱਕ ਬਰਨਾਲਾ,ਸਮਾਲਸਰ,ਘੋਲੀਆ ਕਲਾਂ, ਆਦਿ ਵੱਖ ਵੱਖ ਥਾਵਾਂ ਤੇ ਦਰਜਨ ਤੋਂ ਜ਼ਿਆਦਾ ਰਿਕਾਰਡਿੰਗਾਂ ਕਰਨ ਦੇ ਨਾਲ ਨਾਲ ਉੱਘੇ ਲੇਖਕ ਮਿੱਤਰਸੈਨ ਮੀਤ,ਐਸ ਤਰਸੇਮ,ਕੇ.ਐਲ.ਗਰਗ ਅਤੇ ਸ਼ਿਵਚਰਨ ਜੱਗੀ ਕੁੱਸਾ ਆਦਿ ਨਾਲ ਮੁਲਾਕਾਤਾਂ ਕਰ ਕੇ ਯੂ ਟਿਊਬ ਉੱਪਰ ਪਾ ਚੁੱਕੇ ਹਨ, ਜਿਹਨਾਂ ਨੂੰ ਪੰਜਾਬੀ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ।

ਸਾਹਿਤਕ ਸੱਥ ਘੋਲੀਆ ਸੰਸਥਾ ਦਾ ਮਕਸਦ ਪੈਸੇ ਕਮਾਉਣਾ ਨਹੀਂ ਸਿਰਫ ਮਾਂ ਬੋਲੀ ਦੇ ਸਪੂਤ ਅਖਵਾਉਣਾ ਹੈ। ਜ਼ਿਕਰਯੋਗ ਹੈ ਕਿ ਆਯੋਜਕ ਅਮਰ ਘੋਲੀਆ ਅਧਿਆਪਨ ਕਾਰਜ ਨਾਲ ਜੁੜੀ ਸਾਹਿਤਕ ਸ਼ਖ਼ਸੀਅਤ ਹੈ, ਜੋ ਛੁੱਟੀ ਵਾਲੇ ਦਿਨ ਸਾਹਿਤਕ ਪ੍ਰੋਗਰਾਮਾਂ ’ਚ ਜਾ ਕੇ ਰਿਕਾਰਡਿੰਗਾਂ ਕਰਦਾ ਹੈ। ਰਿਕਾਰਡਿੰਗਾਂ ਲਈ ਮੋਟੇ ਖਰਚੇ ਨਹੀਂ ਵਸੂਲੇ ਜਾਂਦੇ । ਸਿਰਫ ਤੇਲ ਪਾਣੀ ਤੇ ਹੀ ਪੂਰੇ ਪੰਜਾਬ ਤੱਕ ਪਾਹੁੰਚ ਕਰ ਕਰਕੇ ਰਿਕਾਰਡਿੰਗਾਂ ਕਰੀਆਂ ਜਾ ਰਹੀਆਂ ਹਨ। ਯੂ ਟਿਊਬ ’ਤੇ ਸਾਹਿਤਕ ਸੱਥ ਘੋਲੀਆਂ ਦੇ ਪ੍ਰੋਡਿਊਸਰ ਤੇ ਉਘੇ ਗੀਤਕਾਰ ਜਰਨੈਲ ਘੋਲੀਆ ਨੇ ਗੱਲ ਕਰਦਿਆਂ ਦੱਸਿਆ ਕਿ ਸਾਡਾ ਮਕਸਦ ਸਾਹਿਤਕ ਸਮਾਗਮਾਂ ਤੇ ਸਾਹਿਤਕਾਰਾਂ ਨਾਲ ਕਰੀਆਂ ਮੁਲਾਕਾਤਾਂ ਨੂੰ ਦੁਨੀਆਂ ਤੱਕ ਪਾਹੁੰਚਾਉਣਾ ਹੈ।

ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਦਿਆਂ ਅਮਰ ਘੋਲੀਆ ਤੇ ਜਰਨੈਲ ਘੋਲੀਆ ਨੇ ਦੱਸਿਆ ਕਿ ਉਹਨਾਂ ਪੰਜਾਬੀ ਫਿਲਮਾਂ ਰਾਹੀਂ ਵੀ ਮਾਂ ਬੋਲੀ ਤੇ ਸੱਭਿਆਚਾਰ ਬਚਾਉਣ ਲਈ ਉਪਰਾਲੇ ਅਰੰਭੇ ਪਰੰਤੂ ਯੂ ਟਿਊਬ ਰਾਹੀਂ ਉਹ ਪੰਜਾਬੀ ਬੋਲੀ, ਸਾਹਿਤਕਾਰੀ ਨੂੰ ਦੁਨੀਆਂ ਪੱਧਰ ਤੇ ਪਾਹੁੰਚਾਉਣ ਵਿੱਚ ਜਿਆਦਾ ਕਾਮਯਾਬ ਹੋਏ ਹਨ ਅਤੇ ਭਵਿੱਖ ਵਿੱਚ ਮੀਡੀਏ ਦੀ ਸਹਾਇਤਾ ਨਾਲ ਪੂਰੇ ਪੰਜਾਬ ਵਿੱਚ ਹੁੰਦੇ ਪ੍ਰੋਗਰਾਮਾਂ ਤੇ ਪੰਜਾਬ ਦੇ ਲੇਖਕਾਂ,ਕਲਮਕਾਰਾਂ ਨੂੰ ਦੁਨੀਆਂ ਨਾਲ ਜੋੜਨ ਵਿੱਚ ਕਾਮਯਾਬ ਹੋਣਗੇ।
           
ਸੰਪਰਕ: +91 98764 86187

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ