Thu, 21 November 2024
Your Visitor Number :-   7255272
SuhisaverSuhisaver Suhisaver

ਆਹ ਸਤਿੰਦਰ ਸੱਤੀ ਵਾਲੇ ਸੁਵਿਧਾ ਸੈਂਟਰ ਬਾਦਲਾਂ ਨੇ ਪਤਾ ਨਹੀਂ ਕਿਹੜੇ ਚੰਦ ’ਤੇ ਬਣਾਏ ਨੇ! - ਕਰਨ ਬਰਾੜ

Posted on:- 29-03-2014

ਸੁਵਿਧਾ ਸੈਂਟਰ 'ਚ ਡਰਾਈਵਰੀ ਲਾਇਸੈਂਸ ਬਣਾਉਣਾ ਸੀ। ਪਹਿਲਾਂ ਤਾਂ ਪਿੰਡ ਦੇ ਦਸ ਗੇੜੇ ਫਾਈਲ ਬਣਾਉਣ ਵਾਲਿਆਂ ਨੇ ਮਰਾਏ। ਕਦੇ ਬਾਪੂ ਦੇ ਸਾਈਨ ਗ਼ਲਤ ਆ ਕਦੇ ਸਰਪੰਚ ਦੀ ਮੋਹਰ ਠੀਕ ਨੀ ਕਦੇ ਫ਼ੋਟੋ ਧੁੰਦਲੀ ਆ। ਸੁੱਖਾਂ ਸੁੱਖ ਸੁੱਖ ਫਾਈਲ ਬਣੀ ਤਿੰਨ ਘੰਟੇ ਵੇਟ ਕਰਕੇ ਸੁਵਿਧਾ ਸੈਂਟਰ ਜਮਾਂ ਕਰਵਾਈ। ਫੇਰ ਉਡੀਕ ਉਡੀਕ ਮਹੀਨੇ ਬਾਅਦ ਪਤਾ ਕੀਤਾ ਤਾਂ ਕਹਿੰਦੇ ਕਿ ਫਾਈਲ ਗਵਾਚ ਗਈ, 500 ਲੈ ਕੇ ਸੁਵਿਧਾ ਸੈਂਟਰ ਵਾਲਿਆਂ ਨੇ ਮਸਾਂ ਲੱਭੀ ਫੇਰ ਅਖੇ ਸੰਬੰਧਿਤ ਅਫ਼ਸਰ ਛੁੱਟੀਆਂ ਤੇ ਗਿਆ 1000 ਰੂਪੈ ਦੇ ਕੇ ਅਫ਼ਸਰ ਛੁੱਟੀਆਂ ਤੋਂ ਮੰਗਵਾਇਆ, ਉੱਤੋਂ 500 ਰੁਪਈਆ ਲਾਇਸੈਂਸ ਜਲਦੀ ਬਣਾਉਣ ਦਾ ਲਿਆ। ਮਸਾਂ ਕਿਤੇ ਫ਼ੀਸ, ਰਿਸ਼ਵਤ ਅਤੇ ਖ਼ਰਚੇ ਪਾ ਕੇ 4000 ਹਜ਼ਾਰ ਰੂਪੈ 'ਚ ਅੰਨ੍ਹੀ ਦੇ ਵਿਆਹ ਵਾਂਗੂੰ ਡਰਾਈਵਰੀ ਲਾਇਸੈਂਸ ਮਿਲਿਆ। ਇਹ ਤਾਂ ਸੁਵਿਧਾ ਸੈਂਟਰ 'ਚ ਸਿਰਫ਼ ਡਰਾਈਵਰੀ ਲਾਇਸੈਂਸ ਵਾਲਿਆਂ ਦਾ ਹਾਲ ਹੈ ਬਾਕੀ ਸੁੱਖ ਨਾਲ ਜਿਹੜੇ ਉੱਥੇ ਪਟਵਾਰੀਆਂ, ਤਹਿਸੀਲਦਾਰਾਂ ਤੇ ਕਾਨੂੰਗੋਆਂ ਦੇ ਵੱਸ ਪਏ ਆ ਉਨ੍ਹਾਂ ਤੋਂ ਤਾਂ ਪੁੱਛਣਾ ਹੀ ਕੀ ਹੈ।



ਪਰ ਆਹ ਸਤਿੰਦਰ ਸੱਤੀ ਵਾਲੇ ਸੁਵਿਧਾ ਸੈਂਟਰ ਪਤਾ ਨਹੀਂ ਬਾਦਲਾਂ ਨੇ ਕਿਹੜੇ ਚੰਦ ਤੇ ਬਣਾਏ ਨੇ, ਜਿੱਥੇ ਰਿਸ਼ਵਤ ਤੋਂ ਬਿਨਾਂ ਆਮ ਲੋਕਾਂ ਦੇ ਕੰਮ ਫਟਾਫਟ ਹੁੰਦੇ ਨੇ। ਬੀਬਾ ਆਵਦੇ ਵਾਲੇ ਇਹ ਸੁਵਿਧਾ ਸੈਂਟਰ ਸਾਨੂੰ ਵੀ ਦਿਖਾ ਦੇ ਕਦੇ ਲੋੜ ਹੀ ਪੈ ਜਾਂਦੀ ਹੈ। ਜਿੱਥੇ ਪੰਜਾਬੀਆਂ ਨੂੰ ਅਸਲੀ ਆਜ਼ਾਦੀ ਮਿਲੀ ਹੈ। ਅਸੀਂ ਵੀ ਗੇੜਾ ਛੇੜਾ ਮਾਰ ਆਈਏ। ਇਹ ਉਹੀ ਸਤਿੰਦਰ ਸੱਤੀ ਹੈ, ਜਦੋਂ ਇਹ ਸਟੇਜ ਤੇ ਖੜ੍ਹੀ ਹੋਵੇ ਤੇ ਅੱਗੇ ਬਾਦਲ ਮਹਿਕਮਾ ਬੈਠਾ ਹੋਵੇ ਤਾਂ ਇਸ ਨੂੰ ਸ਼ਬਦ ਨਹੀਂ ਲੱਭਦੇ ਬਾਦਲਾਂ ਦੀ ਤਾਰੀਫ਼ ਕਰਨ ਲਈ। ਫਿਰ ਇਸਦੇ ਮੂੰਹੋਂ ਹੈਲੋ ਦੀ ਥਾਂ ਬਸ ਬਾਦਲ ਬਾਦਲ ਬਾਦਲ ਹੀ ਨਿਕਲਦਾ।

ਫਿਰ ਇਹ ਭਾਵੇਂ ਆਵਦੇ ਬਾਪੂ ਨੂੰ ਭੁੱਲ ਜਾਵੇ ਪਰ ਬਾਦਲ ਨੂੰ ਨਹੀਂ ਭੁੱਲਦੀ, ਫਿਰ ਇਹ ਬੀਬੀ ਉੱਠਦੀ ਬੈਠਦੀ ਸੌਂਦੀ ਜਾਗਦੀ ਸਿਰਫ਼ ਬਾਦਲਾਂ ਦੀ ਹੀ ਮਾਲਾ ਜਪਦੀ ਹੈ। ਪਤਾ ਨਹੀਂ ਇਹ ਬੀਬੀ ਜੋ ਬਾਦਲਾਂ ਤੋਂ ਬਿਨਾਂ ਪੰਜਾਬ ਦੀ ਅਜੋਕੀ ਮੰਦੀ ਹਾਲਤ ਨਹੀਂ ਦਿਖਦੀ, ਜਿਸ ਵਿਚ ਬੇਰੁਜ਼ਗਾਰੀ, ਰਿਸ਼ਵਤਖ਼ੋਰੀ, ਮਸਤਾਂ ਦੇ ਨਾਮ ਤੇ ਵੰਡੇ ਜਾ ਰਹੇ ਨਸ਼ੇ, ਕਰਜ਼ੇ ਵਿਚ ਡੁੱਬ ਕੇ ਖ਼ੁਦਕੁਸ਼ੀਆਂ ਕਰਦਾ ਕਿਸਾਨ, ਧੀਆਂ ਦੀ ਸ਼ਰੇਆਮ ਲੁੱਟੀ ਜਾਂਦੀ ਇੱਜ਼ਤ, ਗ਼ਰੀਬ ਬੱਚਿਆਂ ਦਾ ਰੁਲ ਰਿਹਾ ਬਚਪਨ ਨਹੀਂ ਦਿਸਦਾ। ਜ਼ਾਹਿਰ ਹੈ ਕਿ ਇਹ ਸਭ ਕੁਝ ਪੈਸੇ ਕਰਕੇ ਹੋ ਰਿਹਾ ਪਰ ਚਾਪਲੂਸੀ ਕਰਨ ਦੀ ਹੱਦ ਹੈ ਯਾਰ। ਸਮੇਂ ਦੀ ਲੋੜ ਹੈ ਕਿ ਅਜਿਹੇ ਕਲਾਕਾਰਾਂ ਦੀ ਬਾਂਹ ਫੜ ਕੇ ਪੁੱਛਿਆ ਜਾਵੇ ਕਿ ਕਿੱਥੇ ਹੈ ਤੁਹਾਡਾ ਉਹ ਖ਼ੁਸ਼ਹਾਲ ਪੰਜਾਬ ਜਿੱਥੇ ਆਮ ਲੋਕ ਖ਼ੁਸ਼ਹਾਲ ਜ਼ਿੰਦਗੀ ਜਿਊਂਦੇ ਹਨ।

ਸੰਪਰਕ : +61430850045

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ