Thu, 21 November 2024
Your Visitor Number :-   7253459
SuhisaverSuhisaver Suhisaver

ਸੁਰਿੰਦਰ ਕੌਰ: ਪੰਜਾਬ ਦੀ ਕੋਇਲ - ਰਣਜੀਤ ਸਿੰਘ ਪ੍ਰੀਤ

Posted on:- 25-11-2012

suhisaver

ਜਦੋਂ ਲੜਕੀ ਲਈ ਘਰੋਂ ਬਾਹਰ ਜਾਣਾ, ਪੜ੍ਹਾਈ ਕਰਨਾ, ਸੁੰਦਰ ਕੱਪੜੇ ਪਹਿਨਣਾ, ਸਮਾਜ ਦੀਆਂ ਨਜ਼ਰਾਂ ਵਿੱਚ ਦਾਲ ਵਿਚਲੇ ਕੋਕੜੂਆਂ ਵਾਂਗ ਰੜਕਦਾ ਸੀ, ਠੀਕ ਉਸ ਸਮੇਂ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਨੇ ਇਹਨਾਂ ਗੱਲਾਂ ਤੋਂ ਬਗ਼ਾਵਤ ਕਰਦਿਆਂ ਸ਼ਰੇਆਮ ਗਾਇਕੀ ਖੇਤਰ ਨੂੰ ਅਪਣਾਇਆ। ਨਾਈਟਿੰਗੇਲ ਆਫ਼ ਪੰਜਾਬ ਅਖਵਾਈ ਸੁਰਿੰਦਰ ਕੌਰ ਦਾ ਜਨਮ ਲਾਹੌਰ ਵਿੱਚ 25 ਨਵੰਬਰ, 1929 ਨੂੰ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ ਹੋਇਆ।  ਉਸ ਦੀਆਂ ਚਾਰ ਭੈਣਾਂ, (ਪ੍ਰਕਾਸ਼ ਕੌਰ,  ਮੁਹਿੰਦਰ ਕੌਰ, ਮਨਜੀਤ ਕੌਰ  ਤੇ ਨਰਿੰਦਰ ਕੌਰ) ਅਤੇ ਪੰਜ ਭਰਾ ਸਨ। ਹੁਣ ਇਹਨਾਂ ਵਿੱਚੋਂ ਮਨਜੀਤ ਕੌਰ ਦਾ ਸਾਥ ਹੀ ਉਸ ਲਈ ਬਾਕੀ ਰਹਿ ਗਿਆ ਸੀ। ਬਾਰਾਂ  ਸਾਲ ਦੀ ਉਮਰ ਵਿਚ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਦੇ ਨਾਲ ਹੀ ਮੁਸਲਿਮ ਉਸਤਾਦ ਇਨਾਇਤ ਹੁਸੈਨ ਅਤੇ ਹਿੰਦੂ ਉਸਤਾਦ ਪੰਡਿਤ ਮਨੀ ਪ੍ਰਸ਼ਾਦ ਤੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਹਾਸਲ ਕਰਨ ਲੱਗੀ। ਜਿਸ ਦੀ ਬਦੌਲਤ ਅਗਸਤ, 1943 ਵਿੱਚ ਸੁਰਿੰਦਰ ਕੌਰ ਨੇ 13 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਲਾਹੌਰ ਰੇਡੀਓ ’ਤੇ ਗਾਇਆ। ਏਸੇ ਸਾਲ ਦੀ 31 ਅਗਸਤ ਨੂੰ ਐੱਚ ਐੱਮ ਵੀ ਨੇ ਦੋਹਾਂ ਭੈਣਾਂ ਦੀ ਆਵਾਜ਼ ਵਿੱਚ ਪਹਿਲਾ ਗੀਤ ‘‘ਮਾਵਾਂ ਤੇ ਧੀਆਂ ਰਲ ਬੈਠੀਆਂ ਰਿਕਾਰਡ ਕਰਿਆ,ਜੋ ਬਹੁਤ ਸਲਾਹਿਆ ਗਿਆ।

ਦੇਸ਼ ਵੰਡ ਸਮੇਂ ਉਹ ਪਰਿਵਾਰ ਦੇ ਨਾਲ ਹੀ ਗਾਜ਼ੀਆਬਾਦ (ਦਿੱਲੀ) ਆ ਵਸੀ ਅਤੇ ਫੇਰ ਮੁੰਬਈ। ਓਥੇ ਉਸਨੇ 1948 ਵਿੱਚ ਪਿਠਵਰਤੀ ਗਾਇਕਾ ਵਜੋਂ ਫਿਲਮ “ਸ਼ਹੀਦ” ਲਈ ਯਾਦਗਾਰੀ ਗੀਤ ‘‘“ਬਦਨਾਮ ਨਾ ਹੋ ਜਾਏ ਮੁਹੱਬਤ ਕਾ ਫ਼ਸਾਨਾ ”ਰਿਕਾਰਡ ਕਰਵਇਆ। ਸਨ 1952 ‘ਚ ਵਾਪਸ ਦਿੱਲੀ ਪਰਤੀ ਸੁਰਿੰਦਰ ਦਾ ਵਿਆਹ ਦਿੱਲੀ ਯੂਨੀਵਰਸਿਟੀ  ਵਿੱਚ ਪੰਜਾਬੀ ਸਾਹਿਤ ਦੇ ਲੈਕਚਰਾਰ ਜੋਗਿੰਦਰ ਸਿੰਘ ਸੋਢੀ ਨਾਲ ਕਰ ਦਿੱਤਾ ਗਿਆ। ਜੋ ਉਸਦਾ ਵਿਸ਼ੇਸ਼ ਸਹਾਇਕ ਅਤੇ ਸਹਿਯੋਗੀ ਬਣਿਆ । ਆਪ ਦੇ ਘਰ ਤਿੰਨ ਲੜਕੀਆਂ ਨੇ ਜਨਮ ਲਿਆ, ਜਿਨ੍ਹਾਂ ਵਿੱਚੋਂ ਵੱਡੀ ਡੌਲੀ ਗੁਲੇਰੀਆਂ ਪੰਜਾਬੀ ਦੀ ਨਾਮਵਰ ਗਾਇਕਾ ਹੈ।

* ‘‘ਚੰਨ ਕਿਥਾ ਗੁਜਰੀ ਆ ਰਾਤ ਵੇ”,”* ‘‘ਲੱਠੇ ਦੀ ਚਾਦਰ,”* ‘‘ਸ਼ੌਕਣ ਮੇਲੇ ਦੀ,”* ‘‘ਗੋਰੀ ਦੀਆਂ ਝਾਂਜਰਾਂ,”* ‘‘ਸੜਕੇ-ਸੜਕੇ ਜਾਂਦੀਏ ਮੁਟਿਆਰੇ,* ‘‘ਮਾਵਾਂ ਤੇ ਧੀਆਂ,* ‘‘ਜੁੱਤੀ ਕਸੂਰੀ ਪੈਰੀ ਨਾ ਪੂਰੀ,* ‘‘ਮਧਾਣੀਆਂ,* ‘‘ਇਹਨਾ ਅੱਖੀਆ ‘ਚ ਪਾਵਾਂ ਕਿਵੇਂ ਕਜਲਾ,* ‘‘ਗ਼ਮਾਂ ਦੀ ਰਾਤ  ਲੰਮੀ ਏ ਜਾਂ ਮੇਰੇ ਗੀਤ,* ‘‘“ਸੂਹੇ ਵੇ ਚੀਰੇ ਵਾਲਿਆ” ਵਰਗੇ ਕਈ ਯਾਦਗਾਰੀ ਗੀਤ ਵੀ ਰਿਕਾਰਡ ਕਰਵਾਏ। ਇਹੋ ਜਿਹੇ ਸਦਾ ਬਹਾਰ ਗੀਤਾਂ ਦੀ ਗਾਇਕਾ ਨੇ ਬਾਬਾ ਬੁਲੇ ਸ਼ਾਹ ਦੀਆਂ ਕਾਫੀਆਂ ਤੋਂ ਇਲਾਵਾ ਨੰਦ ਲਾਲ ਨੂਰਪੁਰੀ,ਅਮ੍ਰਿਤਾ ਪ੍ਰੀਤਮ,ਮੋਹਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੁੰ ਪ੍ਰਮੁੱਖਤਾ ਦਿੱਤੀ।

ਆਸਾ ਸਿੰਘ ਮਸਤਾਨਾ, ਕਰਨੈਲ ਗਿੱਲ, ਹਰਚਰਨ ਗਰੇਵਾਲ , ਰੰਗੀਲਾ ਜੱਟ ਅਤੇ ਦੀਦਾਰ ਸੰਧੂ ਨਾਲ ਦੋ-ਗਾਣਿਆ ਸਮੇਤ 2000 ਤੋਂ ਵਧੇਰੇ ਗੀਤ ਰਿਕਾਰਡ ਕਰਵਾਉਣ ਵਾਲੀ ਅਤੇ ਕਈ ਮੁਲਕਾਂ ਦੇ ਸਫ਼ਲ ਟੂਰ ਲਾਉਣ ਵਾਲੀ ਸੁਰਿੰਦਰ ਦੇ ਗੀਤਾਂ ਦੀ ਉਦੋਂ ਲੈਅ ਹੀ ਬਦਲ ਗਈ, ਜਦੋਂ 1975 ਵਿੱਚ ਉਸ ਦੇ ਪਤੀ ਨੂੰ ਮੌਤ ਨੇ ਦਬੋਚ ਲਿਆ। ਪਰ ਉਹ ਕਸੀਸ ਵੱਟ ਇਹਨਾਂ ਹਾਲਾਤਾਂ ਵਿੱਚ ਆਪਣੀ ਬੇਟੀ ਰੁਪਿੰਦਰ ਕੌਰ (ਡੌਲੀ ਗੁਲੇਰੀਆ) ਅਤੇ ਦੋਹਤੀ ਸੁਨੈਨਾ ਨਾਲ ਮਿਲਕੇ ਗਾਉਂਦੀ ਰਹੀ। ‘‘ਸੁਰਿੰਦਰ ਕੌਰ: ਦ ਥ੍ਰੀ ਜਨਰੇਸ਼ਨਸ ਨਾਅ ਦੀ ਐਲਬਮ ਵੀ 1995 ਵਿਚ ਰਿਲੀਜ ਹੋਈ।

ਪੰਜਾਬ ਦੀ ਕੋਇਲ, ਸੰਗੀਤ ਨਾਟਕ ਅਕੈਡਮੀ ਐਵਾਰਡ (1984), ਮਿਲੇਨੀਅਮ ਪੰਜਾਬੀ ਸਿੰਗਰ ਐਵਾਰਡ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਡਿਗਰੀ (2002),ਇੰਡੀਅਨ ਨੈਸ਼ਨਲ ਅਕੈਡਮੀ ਸੰਗੀਤ ਡਾਨਸ ਅਤੇ ਥਿਏਟਰ ਵਰਗੇ ਐਵਾਰਡ-ਸਨਮਾਨ ਹਾਸਲ ਕਰਨ ਵਾਲੀ ਸੁਰਿੰਦਰ ਕੌਰ ਆਪਣੀ ਮਿੱਟੀ ਦੇ ਮੋਹ ਦੀ ਮਾਰੀ 2004 ਵਿੱਚ ਪੰਚਕੂਲਾ ਜਾ ਵਸੀ। ਉਸ ਨੇ ਜ਼ੀਰਕਪੁਰ ਵਿਖੇ ਵੀ ਘਰ ਬਣਾਇਆ। ਪਰ 22 ਦਸੰਬਰ, 2005 ਨੂੰ ਉਹ ਹਰਟ ਅਟੈਕ ਦਾ ਸ਼ਿਕਾਰ ਹੋ ਗਈ ਅਤੇ ਪੰਚਕੂਲਾ ਦੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਠੀਕ ਹੋਣ ਉਪਰੰਤ ਦਿੱਲੀ ਵਿਖੇ ਜਨਵਰੀ 2006 ਵਿੱਚ ਉਹ ਪਦਮ ਸ਼੍ਰੀ ਐਵਾਰਡ ਹਾਸਲ ਕਰਨ ਲਈ ਵੀ ਪਹੁੰਚੀ। ਸਿਹਤ ਦੀ ਖ਼ਰਾਬੀ ਸਦਕਾ 2006 ਵਿੱਚ ਉਸ ਨੂੰ ਇਲਾਜ ਲਈ ਅਮਰੀਕਾ ਵਿਖੇ ਰਹਿੰਦੀਆਂ ਆਪਣੀਆਂ ਧੀਆਂ ਕੋਲ ਜਾਣਾ ਪਿਆ। ਜਿੱਥੇ ਉਸ ਨੂੰ ਨਿਊ ਜਰਸੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਪਰ ਹਸਪਤਾਲ ਵਿੱਚ ਹੀ ਪੰਜਾਬ ਦੀ ਇਸ ਮਹਾਨ ਗਾਇਕਾ ਨੇ 15 ਜੂਨ, 2006 ਨੂੰ ਆਖ਼ਰੀ ਸਾਹ ਲਿਆ। ਅੱਜ ਉਹ ਜਿਸਮਾਨੀ ਤੌਰ ਤੇ ਤਾਂ ਭਾਵੇਂ ਸਾਡੇ ਵਿੱਚ ਨਹੀਂ ਰਹੀ, ਪਰ ਚੇਤਿਆਂ ਵਿੱਚੋਂ ਦੂਰ ਨਹੀਂ ਜਾ ਸਕਦੀ। ਖ਼ਾਸ਼ਕਰ ਉਤਨੀ ਦੇਰ,ਜਿਤਨੀ ਦੇਰ ਤੱਕ ਸਾਫ਼-ਸੁਥਰੀ ਗਾਇਕੀ ਗਾਉਂਣ ਅਤੇ ਸੁਣਨ ਵਾਲੇ ਮੌਜੂਦ ਹਨ ।

ਸੰਪਰਕ:  98157 07232

Comments

KeytAgivy

Libido411 https://cheapcialisir.com/# - Cialis Cephalexin For Pet Cialis Real isotretinoin drugs shipped ups

penreli

Viagra Hombres https://agenericcialise.com/ - buy cialis and viagra online Levitra Cialis Viagra Differenze Generic Cialis Vente Cialis Et Levitra

cialis online

Viagra En Pharmacie En Ligne nobPoecy https://ascialis.com/# - Cialis arrackontoke Generique Baclofen En France Natadync cialis without prescription cymnannami Cheap Viagra Fast Shipping

generic cialis no prescription

Cytotec 200 Microgrammes Comprime Secable nobPoecy https://biracialism.com/ - buy cialis online prescription arrackontoke cialis free trial coupon Natadync buy generic cialis online cheap cymnannami Trental

purchase cialis online

cialis buy now nobPoecy https://biracialism.com/ - Cialis arrackontoke Efectos Del Cialis En La Mujer Natadync Cialis cymnannami Amoxil Chew Tabs

stoolve

cialis generic tadalafil

stoolve

can u buy clomid on line

stoolve

kamagra pills

stoolve

whoesale levitra pills

stoolve

generic 5mg cialis best price

Enlalarty

Fduccm https://newfasttadalafil.com/ - Cialis п»їРЎialis Hmqjpn Amnepb https://newfasttadalafil.com/ - Cialis

deakentee

buy cialis on line 43 Millar HR Psychiatric morbidity in elderly surgical patients

Security Code (required)

Can't read the image? click here to refresh.

Name (required)

Leave a comment... (required)

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ