Thu, 21 November 2024
Your Visitor Number :-   7253460
SuhisaverSuhisaver Suhisaver

ਮਹਿਦੀ ਹਸਨ : ਅਬ ਕੇ ਹਮ ਬਿਛੜੇ ਤੋ ਕਭੀ ਖ਼ੁਆਬੋਂ. . . - ਰਣਜੀਤ ਸਿੰਘ ਪ੍ਰੀਤ

Posted on:- 14-06-2012

suhisaver

ਖ਼ਾਨ ਸਾਹਿਬ ਦੇ ਨਾਂਅ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ,ਸ਼ਾਸ਼ਤਰੀ ਸੰਗੀਤ,ਪਿੱਠਵਰਤੀ ਗਾਇਕ ਅਤੇ ਗ਼ਜ਼ਲ ਗਾਇਕੀ ਦੇ ਬੇਤਾਜ ਬਾਦਸ਼ਾਹ, ਹਰਮੋਨੀਅਮ ਨੂੰ ਉਂਗਲਾਂ ‘ਤੇ ਨਾਚ ਨਚਾਉਣ ਵਾਲੇ, 1957 ਤੋਂ 1999 ਤੱਕ ਚੁਸਤੀ-ਫ਼ੁਰਤੀ ਦੀ ਮਿਸਾਲ ਬਣੇ ਰਹਿਣ ਵਾਲੇ, ਸਦਾ ਬਹਾਰ ਗ਼ਜ਼ਲਾਂ ਨਾਲ ਸਰੋਤਿਆਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਜਨਾਬ ਰਸ਼ਦੀ ਦੇ ਨਾਲ ਹੀ ਪਾਕਿਸਤਾਨੀ ਫ਼ਿਲਮ ਜਗਤ ਵਿੱਚ ਬਾਦਸ਼ਾਹਤ ਕਰਨ ਦੇ ਮਾਲਿਕ ਉਸਤਾਦ ਮਹਿਦੀ ਹਸਨ ਦਾ ਜਨਮ ਸੰਗੀਤਕ ਘਰਾਣੇ ਕਲਾਵੰਤ ਕਬੀਲੇ ਦੀ 16ਵੀਂ ਪੀੜ੍ਹੀ ਵਿੱਚ 18ਜੁਲਾਈ 1927 ਨੂੰ ਲੂਨਾ, ਝੁਨਝੁਨ (ਰਾਜਸਥਾਨ) ਵਿੱਚ ਵਾਲਿਦ ਉਸਤਾਦ ਅਜ਼ੀਮ ਖ਼ਾਨ ਦੇ ਘਰ ਹੋਇਆ । ਮਹਿਦੀ ਹਸਨ ਦੇ ਪਿਤਾ ਅਤੇ ਉਸ ਦੇ ਚਾਚਾ ਉਸਤਾਦ ਇਸਮਾਈਲ ਖ਼ਾਨ ਰਿਵਾਇਤੀ ਧਰੁਪਦ ਗਾਇਕੀ ਨਾਲ ਸਬੰਧਤ ਸਨ। ਜਦ ਦੇਸ਼ ਦਾ ਬਟਵਾਰਾ ਹੋਇਆ ਤਾਂ ਮਹਿਦੀ ਹਸਨ ਨੂੰ ਵੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਪਾਕਿਸਤਾਨ ਵਿੱਚ ਰੋਜ਼ੀ-ਰੋਟੀ ਲਈ ਕਾਫ਼ੀ ਮੁਸੀਬਤਾਂ ਝੱਲਣੀਆਂ ਪਈਆਂ।
              

ਦਿਨ ਕੱਟੀ ਲਈ ਮਹਿਦੀ ਹਸਨ ਨੇ ਪਹਿਲਾਂ ਇੱਕ ਸਾਇਕਲਾਂ ਦੀ ਦੁਕਾਨ ‘ਤੇ ਕੰਮ ਕਰਨਾਂ ਸ਼ੁਰੂ ਕੀਤਾ ,ਅਤੇ ਫਿਰ ਕਾਰ ,ਡੀਜ਼ਲ ਟਰੈਕਟਰ ਮਕੈਨਿਕ ਦਾ ਕੰਮ ਕਰਨ ਲੱਗਿਆ। ਪਰ ਨਾਲੋ-ਨਾਲ ਗਾਇਕੀ ਅਭਿਆਸ ਦਾ ਪੱਲੂ ਵੀ ਫੜ੍ਹੀ ਰੱਖਿਆ। । ਉਸ ਦੀ ਸਖ਼ਤ ਮਿਹਨਤ ਅਤੇ ਲਗਨ ਨੂੰ ਬੂਰ ਪਿਆ ਅਤੇ 1957 ਵਿੱਚ ਪਾਕਿਸਤਾਨ ਰੇਡੀਓ ਸਟੇਸ਼ਨ ਤੋਂ ਪੇਸ਼ਕਾਰੀ ਦਾ ਬੁਲਾਵਾ ਆ ਗਿਆ। ਮਹਿਦੀ ਹਸਨ ਨੇ ਜੋ ਠੁਮਰੀ ਪੇਸ਼ ਕੀਤੀ। ਉਸ ਨੂੰ ਬਹੁਤ ਸਲਾਹਿਆ ਗਿਆ। ਇਸ ਸਮੇਂ ਬੇਗ਼ਮ ਅਖ਼ਤਰ, ਉਸਤਾਦ ਬਰਕਤ ਅਲੀ ਖ਼ਾਨ, ਮੁਖ਼ਤਾਰ ਬੇਗ਼ਮ, ਗ਼ਜ਼ਲ ਗਾਇਕੀ ਦੇ ਨਾਮੀ ਕਲਾਕਾਰ ਸਨ। ਇਸ ਤੋਂ ਉਤਸ਼ਾਹਤ ਹੋ ਕਿ ਮਹਿਦੀ ਹਸਨ ਨੇ ਉਰਦੂ ਸ਼ਾਇਰੀ ਅਤੇ ਗ਼ਜ਼ਲ ਗਾਇਕੀ ਵੱਲ ਵਧੇਰੇ ਧਿਆਨ ਦਿੱਤਾ, ਇਸ ਕੰਮ ਲਈ ਜ਼ੈਡ ਏ ਬੁਖ਼ਾਰੀ,ਅਤੇ ਰਫ਼ੀਕ ਅਨਵਰ ਨੇ ਵੀ ਉਸ ਦਾ ਸਾਥ ਨਿਭਾਇਆ।

1980 ਵਿੱਚ ਗ਼ਜ਼ਲ ਦੇ ਇਸ ਸ਼ਹਿਨਸ਼ਾਹ ਨੂੰ ਅਜਿਹੀ ਬਿਮਾਰੀ ਨੇ ਆ ਦਬੋਚਿਆ ਕਿ ਸਦਾ ਲਈ ਗਾਇਕੀ ਨਾਲੋਂ ਤੋੜ-ਵਿਛੋੜਾ ਕਰਨਾ ਪਿਆ। ਲਾਹੌਰ ਤੋਂ ਵਾਪਸੀ ਲਾਉਂਦਿਆਂ ਆਪਣੀ ਪੱਕੀ ਰਿਹਾਇਸ਼ ਕਰਾਚੀ ਵਿੱਚ ਆ ਨਿਵਾਸ ਕੀਤਾ। ਪਰ ਉਂਝ ਗਾਇਕੀ ਨਾਲ 2010 ਤੱਕ ਜੁੜੇ ਰਹੇ। ਜਿੱਥੇ ਆਪ ਦੇ 9 ਲੜਕੇ ਅਤੇ 5 ਲੜਕੀਆਂ ਅਤੇ ਦੋ ਮਰਹੂਮ ਬੀਵੀਆਂ ਨੇ ਸਮਾ ਗੁਜ਼ਾਰਿਆ ਸੀ। ਮਹਿਦੀ ਹਸਨ ਦੇ ਬੱਚੇ ਵੀ ਸੰਗੀਤਕ ਰੁਚੀਆਂ ਰਖਦੇ ਹਨ। ਪਾਕਿਸਤਾਨ ਵਿੱਚ ਹੀ ਮਹਿਦੀ ਹਸਨ ਦਾ ਜਨਮ ਦਿਨ ਪੀ ਟੀ ਵੀ ਨੇ 2010 ਨੂੰ ਮਨਾਇਆ। ਗੱਲ ਅਕਤੂਬਰ, 2010 ਦੀ ਹੈ, ਜਦ ਐੱਚ. ਐੱਮ. ਵੀ. ਕੰਪਨੀ ਨੇ “ਸਰਹਦੇਂ” ਰਾਹੀਂ ਤੇਰਾ ਮਿਲਨਾ ਡਿਊਟ ਗੀਤ ਸਰੋਤਿਆਂ ਲਈ ਪੇਸ਼ ਕੀਤਾ ,ਜੋ ਮਹਿਦੀ ਹਸਨ ਅਤੇ ਲਤਾ ਮੰਗੇਸ਼ਕਰ ਦਾ ਸ਼ਾਇਦ ਪਹਿਲਾ ਅਤੇ ਆਖ਼ਰੀ ਡਿਊਟ ਸੀ। ਇਸ ਗੀਤ ਨੂੰ ਖ਼ੁਦ ਮਹਿਦੀ ਹਸਨ ਨੇ ਸੰਗੀਤਬੱਧ ਕੀਤਾ ਸੀ ਅਤੇ ਫਰਹਦ ਸ਼ਹਿਜਾਦ ਨੇ ਲਿਖਿਆ ਸੀ। ਇਸ ਗੀਤ ਨੂੰ ਜਨਾਬ ਮਹਿਦੀ ਹਸਨ ਨੇ 2009 ਵਿੱਚ ਪਾਕਿਸਤਾਨ ਵਿੱਚ ਰਿਕਾਰਡ ਕੀਤਾ ਸੀ। ।ਪਰ ਜਦੋਂ ਲਤਾ ਮੰਗੇਸ਼ਕਰ ਨੇ 2010 ਵਿੱਚ ਇਹ ਸੁਣਿਆ ,ਤਾਂ ਇਸ ਵਿੱਚ ਸ਼ਮੂਲੀਅਤ ਕਰ ਲਈ।
                     
ਮਾਨ-ਸਨਮਾਨ ਵਿੱਚ ਜਿੱਥੇ ਸਰੋਤਿਆਂ ਦਾ ਰੱਜਵਾਂ ਪਿਆਰ ਮਿਲਿਆ, ਉੱਥੇ ਹੀ ਜਨਰਲ ਅਯੂਬ ਖ਼ਾਨ ਨੇ ‘ਤਮਗਾ-ਏ-ਇਮਤਿਆਜ਼' ,ਜ਼ਿਆ-ਉਲ-ਹੱਕ ਨੇ ਕਿਹਾ ਸਾਨੂੰ ਇਸ ‘ਤੇ ਬਹੁਤ ਫ਼ਖ਼ਰ ਹੈ‘,ਜਨਰਲ ਪਰਵੇਜ਼ ਮੁਸ਼ੱਰਫ਼ ਨੇ ‘ਨਿਗਾਰ ਫ਼ਿਲਮ ਅਤੇ ਗਰੈਜੂਏਟ, ‘‘ਹਲਾਲ-ਏ-ਇਮਤਿਆਜ਼” ਐਵਾਰਡਜ਼ ਪਾਕਿਸਤਾਨ ਦੀ ਤਰਫ਼ੋਂ ਅਦਾਅ ਕੀਤੇ। ਭਾਰਤ ਦੇ ਮੀਡੀਆ ਸ਼ਹਿਰ ਜਲੰਧਰ ਵਿਖੇ 1979 ਵਿੱਚ ‘ਸਹਿਗਲ' ਐਵਾਰਡ, ਨੇਪਾਲ ਵਿੱਚ 1983 ਨੂੰ ‘ਗੋਰਖ਼ਾ ਦਕਸ਼ਿਨਾ ਬਾਹੂ' ਐਵਾਰਡ ਅਤੇ ਫਿਰ ਡੁਬਈ ਵਿੱਚ ਸਨਮਾਨਿਤ ਕੀਤਾ ਗਿਆ।
                 
1970 ਵਿੱਚ ਕਾਬਲ (ਅਫ਼ਗਾਨਿਸਤਾਨ) ਵਿਖੇ ਪਰਸ਼ੀਅਨ ,ਦਾਰੀ ਵਿੱਚ ਗ਼ਜ਼ਲਾਂ ਗਾਉਂਣ ਵਾਲੇ 84 ਵਰ੍ਹਿਆਂ ਦੇ ਮਹਿਦੀ ਹਸਨ ਨੂੰ 11 ਜਨਵਰੀ ਦੇ ਦਿਨ ਕਰਾਚੀ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਹਨਾਂ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਸੀ। ਕੁਝ ਦਿਨ ਪਹਿਲਾਂ ਇਹ ਖ਼ਬਰ ਮਿਲੀ ਕਿ ਸ਼ਹਿਨਸ਼ਾਹ -ਏ-ਗ਼ਜ਼ਲ ਨਹੀਂ ਰਹੇ। ਪਰ ਉਹਨਾਂ ਦੇ ਗਾਇਕ ਬੇਟੇ ਆਸਿਫ਼ ਮਹਿਦੀ ਨੇ ਇਸ ਖ਼ਬਰ ਦਾ ਖੰਡਨ ਕਰਦਿਆਂ ਕਿਹਾ ਕਿ ‘ਉਹ ਜੀਵਤ ਹਨ,ਅਤੇ ਡਾਕਟਰ ਕਾਫ਼ੀ ਮਿਹਨਤ ਨਾਲ ਇਲਾਜ ਕਰ ਰਹੇ ਹਨ।’ ਪਰ  ਉਹਨਾਂ ਦੀ ਹਾਲਤ ਲਗਾਤਾਰ ਵਿਗੜਦੀ ਗਈ, ਅਤੇ ਅਖ਼ੀਰ 13 ਜੂਨ ਦੀ ਦੁਪਹਿਰ 12.22 ਵਜੇ ਉਹਨਾਂ ਆਖ਼ਰੀ ਸਾਹ ਲਿਆ ਅਤੇ 14 ਜੂਨ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ । ਇਸ ਮੌਕੇ ਪਰਿਵਾਰ ਮੈਂਬਰਾਂ ਤੋਂ ਇਲਾਵਾ ਹੋਰ ਕਲਾ ਪ੍ਰੇਮੀ ਅਤੇ ਮਹਿਦੀ ਹਸਨ ਦੇ ਚਹੇਤੇ ਵੱਡੀ ਗਿਣਤੀ ਵਿੱਚ ਮੌਜੂਦ ਸਨ। ਜਿਨ੍ਹਾਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
            
ਉਹ ਆਪਣੀਆਂ ਇਹਨਾਂ ਡਿਸਕੋਗਰਾਫ਼ੀ ਅਤੇ ਸ਼ਾਹਕਾਰ ਗ਼ਜ਼ਲਾਂ ਜ਼ਰੀਏ ਸਾਨੂੰ ਹਰ ਪਲ ਚੇਤੇ ਆਉਂਦੇ ਰਹਿਣਗੇ।

* ਗੋਲਡਨ ਗਰੀਟਸ * ਇਨ ਕਨਸਰਟ * ਖੁੱਲ੍ਹੀ ਜੋ ਆਂਖ * ਲਾਈਫ਼ ਸਟੋਰੀ * ਲਾਈਵ ਐਟ ਖਾਂਬੇਜ਼ * ਲਾਈਵ ਕਨਸਰਟ ਇਨ ਇੰਡੀਆ * ਮਹਿਦੀ ਹਸਨ * ਮਹਿਦੀ ਹਸਨ ਗ਼ਜ਼ਲਜ਼ ਭਾਗ ਪਹਿਲਾ* ਸਦਾ-ਏ-ਇਸ਼ਕ * ਸਰਹਦੇਂ * ਸੁਰ ਕੀ ਕੋਈ ਸੀਮਾਂ ਨਹੀਂ * ਦਾ ਫ਼ਾਈਨੈਸਟ ਗ਼ਜ਼ਲ * ਦਾ ਲੀਜਿੰਡ * ਯਾਦਗਾਰ ਗ਼ਜ਼ਲੇਂ ਭਾਗ ਪਹਿਲਾ * ਤਰਜ਼ ( ਵਿਦ ਸ਼ੋਬਾ ਗੁਰਤੂ ) * ਨਕਸ਼-ਏ-ਫ਼ਰਿਆਦੀ।

ਗ਼ਜ਼ਲਾਂ:    * ਦੁਨੀਆਂ ਕਿਸੀ ਕੇ ਪਿਆਰ ਮੇਂ ਜਨਤ ਸੇ ਕਮ ਨਹੀਂ * ਦਾਯਾਮ ਪੜਾ ਹੂਆ ਤੇਰੇ ਦਰ ਪੇ ਨਹੀਂ ਹੂੰ ਮੈਂ* ਏਕ ਬਾਰ ਚਲੇ ਆਓ * ਗੁਲਸ਼ਨ ਗੁਲਸ਼ਨ ਸ਼ੋਲਾ ਏ ਗੁਲ ਕੀ * ਗੁੰਚਾ-ਇ-ਸ਼ੌਕ ਲਗਾ ਹੈ ਖਿਲਨੇ * ਇੱਕ ਹੁਸਨ ਕੀ ਦੇਵੀ ਸੇ ਮੁਝੇ ਪਿਆਰ ਹੂਆ ਥਾ * ਜਬ ਭੀ ਆਤੀ ਹੈ ਤੇਰੀ ਯਾਦ ਕਭੀ ਸ਼ਾਮ ਕੇ ਬਾਅਦ * ਜਬ ਭੀ ਚਾਹੇਂ ਏਕ ਨਈ ਸੂਰਤ * ਜਬ ਭੀ ਪੀ ਕਰ * ਜਬ ਕੋਈ ਪਿਆਰ ਸੇ ਬੁਲਾਇਗਾ * ਜਬ ਉਸ ਜ਼ੁਲਫ਼ ਕੀ ਬਾਤ ਚਲੀ * ਜਹਾਂ ਜਾ ਕੇ ਚੈਨ * ਕਹਾਂ ਗਈ ਵੋਹ ਵਫ਼ਾ * ਖੁੱਲ੍ਹੀ ਜੋ ਆਂਖ ਵੋਹ ਥਾ * ਮੈ ਖ਼ਿਆਲ ਹੂੰ ਕਿਸੀ ਔਰ ਕਾ * ਮੈ ਨਜ਼ਰ ਸੇ ਪੀ ਰਹਾ ਹੂੰ * ਮੁਹੱਬਤ ਜ਼ਿੰਦਗੀ ਹੈ ਔਰ ਤੁਮ ਮੇਰੀ ਮੁਹੱਬਤ ਹੋ * ਪੱਤਾ ਪੱਤਾ ਬੂਟਾ ਬੂਟਾ * ਮੁਹੱਬਤ ਕਰਨੇ ਵਾਲੇ * ਫੂਲ ਹੀ ਫੂਲ ਖਿਲ ਉਠੇ * ਪਿਆਰ ਭਰੇ ਦੋ ਸ਼ਰਮੀਲੇ ਨੈਣ * ਰਫ਼ਤਾ ਰਫ਼ਤਾ ਵੋਹ ਮੇਰੀ ਹਸਤੀ ਕਾ ਸਮਾਨ ਹੋ ਗਏ* ਯੂੰ ਨਾ ਮਿਲ ਮੁਝਸੇ ਖ਼ਫ਼ਾ ਹੋ ਜੈਸੇ * ਯੇ ਧੂਆਂ ਕਹਾਂ ਸੇ ਉਠਤਾ ਹੈ * ਯੇ ਕਾਗਜ਼ੀ ਫੂਲ ਜੈਸੇ ਚਿਹਰੇ, ਦੀਆਂ ਗੱਲਾਂ ਅੱਜ ਵੀ ਉਹਦੇ ਤੁਰ ਜਾਣ ‘ਤੇ ਤੁਰ ਰਹੀਆਂ ਹਨ, ਉਹਦੇ ਜਿਊਦੇ ਜੀਅ ਵੀ ਤੁਰਦੀਆਂ ਸਨ ਅਤੇ ਕੱਲ੍ਹ ਵੀ ਤੁਰਦੀਆਂ ਰਹਿਣਗੀਆਂ । ਭਾਵੇਂ ਬਕੌਲ ਮਹਿੰਦੀ ਹਸਨ ‘‘ਅਬ ਕੇ ਹਮ
ਬਿਛੜੇ ਸ਼ਾਇਦ ਕਭੀ ਖ਼ੁਆਬੋਂ ਮੇਂ ਮਿਲੇਂਗੇ।”

ਸੰਪਰਕ:  98157 07232

Comments

Dalip Singh Wasan

a great soul has gone. We, the people of India and pakistan shall remember this man at least for one year more.

ਇਕਬਾਲ

ਮੇਰੀ ਇਸ ਫਨਕਾਰ ਨਾਲ ਮੁਲਾਕਾਤ 1983 ਵਿੱਚ ਆਪਣੇ ਸੰਗੀਤ ਦੇ ਉਸਤਾਦ ਸ.ਰਣਜੀਤ ਸਿੰਘ ਜੀ ਗਿੱਲ ਰਾਹੀਂ ਹੋਈ ਜਦ ਮੈਨੂੰ ਕਲਾਸੀਕਲ ਗੀਤ ਵਧ ਤੋਂ ਵਧ ਸੁਣਨ ਦਾ ਹੁਕਮ ਸੀ ਉਸਤਾਦ ਜੀ ਵੱਲੋਂ | ਉਹਨਾਂ ਦੀ ਜ਼ਿੰਦਗੀ ਬਾਰੇ ਜਾਣਕੇ ਚੰਗਾ ਲੱਗਿਆ | ਸ਼ੁਕਰੀਆ ਸਾਂਝਾ ਕਰਨ ਹਿੱਤ | ਅੱਜ ਵੀ ਸੁਣੀਂਦੀ ਹੈ ਰੋਜ਼ ਹੀ ਇੱਕ ਅਧ ਗਜ਼ਲ ਤਾਂ ਸਕੂਨ ਵਿੱਚ ਚਲੇ ਜਾਈਦਾ ਹੈ ਐਨੀ ਸੋਜ਼ ਭਰੀ ਗਾਇਕੀ ਸੁਣਕੇ | ਇਹ ਆਵਾਜ਼ ਉਹਨਾਂ ਦੇ ਚਲੇ ਜਾਨ ਬਾਅਦ ਵੀ ਨਹੀਂ ਮਰੇਗੀ ਰਹਿੰਦੀ ਦੁਨੀਆਂ ਤੱਕ |

daljit hans

meri rooh ch hamesha jiunde rehan ge khan saab ...miss u all life khan sahib luv u ..

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ