ਨਾ ਜਾਈਂ ਮਸਤਾਂ ਦੇ ਵਿਹੜੇ, ਚਿਲਮ ਫੜਾ ਦੇਣਗੇ ਬੀਬਾ
ਚਿਲਮਾਂ ਫੜਾ ਦੇਣਗੇ ਬੀਬਾ, ਵੰਗਾਂ ਪਵਾ ਦੇਣਗੇ ਬੀਬਾ
ਨਸ਼ਿਆਂ 'ਤੇ ਲਾ ਦੇਣਗੇ ਬੀਬਾ, ਘਰੋਂ ਕਢਾ ਦੇਣਗੇ ਬੀਬਾ
ਪੁਠੇ ਰਾਹੇ ਪਾ ਦੇਣਗੇ ਬੀਬਾ, ਛਿੱਤਰ ਪਵਾ ਦੇਣਗੇ ਬੀਬਾ
ਭਾਵੇਂ ਕਿ ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ ਪਰ ਹੁਣ ਤਾਂ ਛੋਟੇ ਛੋਟੇ ਬੱਚੇ ਵੀ ਸ਼ਰੇਆਮ ਨਸ਼ਾ ਕਰਦੇ ਦੇਖੇ ਜਾ ਸਕਦੇ ਹਨ। ਪਿੰਡ ਦੀਆਂ ਸੱਥਾਂ ਦੀਆਂ ਮਹਿਫਲਾਂ ਵਿਚ ਹੁਣ ਇਹ ਗੱਲਾਂ ਆਮ ਹੀ ਸੁਣਨ ਵਿਚ ਮਿਲ ਜਾਂਦੀਆਂ ਕਿ ਫਲਾਨੇ ਦਾ ਮੁੰਡਾ ਚਿੱਟਾ ਪੀਂਦਾ ਫਲਾਨੇ ਦਾ ਮੁੰਡਾ ਚਿਲਮਾਂ ਪੀਂਦਾ ਹੈ। ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਹੁਣ ਨੌਜਵਾਨਾਂ ਨੇ ਗੁਰੂ-ਘਰਾਂ, ਮੇਲਿਆਂ ਜਾਂ ਇਕੱਠਾਂ ਵਿਚੋਂ ਲੈ ਕੇ ਪਾਏ ਕੜੇ ਹੱਥਾਂ ਚੋਂ ਲਾ ਸੁੱਟੇ ਹਨ ਅਤੇ ਨਕੋਦਰ ਵਾਲੇ ਮਸਤਾਂ ਦੀਆਂ ਰੰਗ-ਬਿਰੰਗੀਆਂ ਵੰਗਾਂ ਪਹਿਨ ਲਈਆਂ ਹਨ।
ਪਹਿਨਣ ਵੀ ਕਿਉਂ ਨਾ ਜਦੋਂ ਸਾਡੇ ਸਮਾਜ ਨੂੰ ਸੇਧ ਦੇਣ ਵਾਲੇ ਗਾਇਕ ਜਾਂ ਹੋਰ ਸਨਮਾਨ ਯੋਗ ਸ਼ਖ਼ਸੀਅਤਾਂ ਉਹਨਾਂ ਮਸਤਾਂ ਦੇ ਜਾ ਕੇ ਨੱਕ ਰਗੜਦੀਆਂ, ਡੰਡਾਉਤ ਕਰਦੀਆਂ ਹਨ, ਗੀਤਾਂ ਰਾਹੀਂ ਜਾ ਹੋਰ ਸਾਧਨਾਂ ਨਾਲ ਨੰਗੇ ਮਸਤਾਂ ਦਾ ਪ੍ਰਚਾਰ ਕਰਦੀਆਂ ਹਨ। ਹੁਣ ਟੀ.ਵੀ ਦੇ ਹਰ ਚੈਨਲਾ 'ਤੇ ਲੋਕਾਂ ਨੂੰ ਅਸ਼ਲੀਲਤਾ, ਡਰਾਉਣਾ ਜਾਂ ਅੰਧ-ਵਿਸ਼ਵਾਸ਼ੀ ਮਸਾਲਾ ਪਰੋਸਿਆ ਜਾ ਰਿਹਾ, ਜ਼ਿਆਦਾਤਰ ਚੈਨਲਾਂ 'ਤੇ ਬੂਬਣੇਂ ਬਾਬੇ ਸਵੇਰੇ ਹੀ ਵੱਡੇ-ਵੱਡੇ ਸੋਫਿਆਂ ਤੇ ਸਜ ਜਾਂਦੇ ਨੇ ਫਿਰ ਸ਼ੁਰੂ ਹੁੰਦੀਆਂ ਨੇ ਇਹਨਾਂ ਦੀਆਂ ਝੂਠੀਆਂ ਅਤੇ ਅੰਧ-ਵਿਸ਼ਵਾਸੀ ਕਹਾਣੀਆਂ।
ਉਸ ਪੰਜਾਬ ਦਾ ਕੀ ਬਣੂੰ ਜਿੱਥੇ ਸਮਾਜ ਨੂੰ ਸੇਧ ਦੇਣ ਵਾਲੇ ਲੋਕਾਂ ਦੇ ਆਦਰਸ਼ ਹੀ ਨੰਗੇ ਬੀੜ੍ਹੀਆਂ 'ਤੇ ਚਿਲਮਾਂ ਪੀਣ ਵਾਲੇ ਮਸਤ ਹੋਣ। ਇਹਨਾ ਦੇ ਸਿੱਖੇ ਚੇਲਿਆਂ ਨੇ ਪੜਾਈ 'ਚ ਸੁਆਹ ਮੱਲਾਂ ਮਾਰਨੀਆਂ, ਇਹ ਜਾਣਗੇ ਚੰਦ ਤੇ ਆਖੇ ਸਾਡਾ ਸਾਧ ਤਾਂ ਮਨ ਦੀ ਮੌਜ ਵਿਚ ਚਿਲਮਾਂ ਪੀਂਦਾ ਸੀ ਤੁਹਾਡੀ ਵੀ ਮੌਜ ਹੈ ਤੇ ਨਾਲੇ ਚਿਲਮਾਂ ਵੇਚਣ ਵਾਲੇ ਦੀ ਮੌਜ ਬਣੀ ਹੈ। ਦੋਸਤੋ ਪੰਜਾਬੀ ਬਹਾਦਰ ਕੌਮ ਸੀ ਪਰ ਅਫਸੋਸ ਹੁਣ ਇਹ ਪਿਛਲੱਗ ਕੌਮ ਬਣ ਚੁੱਕੀ ਹੈ। ਦੇਖਾ ਦੇਖੀ ਹਰੇਕ ਚੰਗੇ ਮਾੜੇ ਕੰਮ ਪਿਛੇ ਲੱਗ ਰਹੇ ਹਨ ਹਾਲੇ ਤਾਂ ਸ਼ੁਕਰ ਮਨਾਉ ਕਿ ਇਹ ਅਨਪੜ ਮਸਤ ਨਸ਼ਿਆਂ ਪਿਛੇ ਲੱਗੇ ਨੇ ਜੇ ਕੀਤੇ ਇਹ ਹੋਰ ਬਾਬਿਆਂ ਵਾਂਗ ਮੀਡੀਆ ਰਾਹੀਂ ਟੀ ਵੀ ਅਤੇ ਹੋਰ ਸਾਧਨਾ ਨਾਲ ਪ੍ਰਚਾਰ ਕਰਨ ਲੱਗ ਪਏ ਤਾਂ ਓਹ ਦਿਨ ਦੂਰ ਨਹੀਂ ਜਦੋਂ ਇਹਨਾ ਦਾ ਘਰ ਘਰ ਵਿਚ ਬੋਲ ਬਾਲਾ ਹੋਵੇਗਾ ਅਤੇ ਪਿਛਲੱਗ ਪੰਜਾਬੀਆਂ ਦੇ ਘਰਾਂ ਵਿਚ ਗੁਰੂ ਸਹਿਬਾਨਾਂ ਦੇ ਬਰਾਬਰ ਇਹਨਾ ਦੀਆਂ ਫੋਟੋ ਲੱਗਣਗੀਆਂ ਅਤੇ ਅਸੀਂ ਦੇਖਦੇ ਰਹਿ ਜਾਵਾਂਗੇ।
ਸੁਹਿਰਦ ਪੰਜਾਬੀਆਂ ਦੇ ਸਹਿਯੋਗ ਨਾਲ ਹੁਣ ਜਾਗਨ ਦੀ ਲੋੜ ਹੈ ਪਰ ਪਤਾ ਨੀ ਕੀ ਪੁੱਠੀ ਵਾਅ ਵਗੀ ਹੈ ਲੋਕਾਂ ’ਤੇ, ਪਤਾ ਨੀ ਕੀ ਹੋਇਆ ਲੋਕਾਂ ਦੀ ਸੋਚ ਨੂੰ। ਇੱਕ ਤਾਂ ਆਹ ਦੋ ਤਿੰਨ ਮਸਤਾਂ ਦੇ ਚੇਲੇ ਗਾਇਕ ਰੋਹੀਆਂ 'ਚ ਭਜਾ ਭਜਾ ਕੁੱਟਣ ਵਾਲੇ ਆ ਫੇਰ ਪੁੱਛੇ ਮਸਤ ਨੇੜੇ ਹੈ ਕੇ ਘਸੁੰਨ, ਜੱਧੇ ਮਸਤਾਂ ਦੇ ਕੀ ਲੱਛਣ ਫੜਿਆ ਮੁਲਖ ਨੇ। ਦੋਸਤੋ ਇਹ ਕੋਈ ਸੋਚੀ ਸਮਝੀ ਚਾਲ ਨੀ ਬਲਕਿ ਭੇੜਚਾਲ ਹੈ ਪੰਜ ਸੱਤ ਸਾਲ ਪਹਿਲਾਂ ਇਹ ਮਸਤ ਕਿਥੇ ਸਨ ਬਸ ਦੇਖਾ ਦੇਖੀ ਮੁਲਖ ਤੁਰਿਆ ਜਾਂਦਾ ਅੰਨ੍ਹੇ ਖੂਹ ਵੱਲ।
kulvir singh cheema
eh kete aaa same de gal same te vadhia lagya