ਮੇਰੇ ਦੋਸਤ ਤਾਰਿਕ ਫਤਿਹ ਨੂੰ ਇੱਕ ਖੁੱਲੀ ਚਿੱਠੀ
Posted on:- 07-04-2017
ਪਿਆਰੇ ਦੋਸਤ ਤਾਰਿਕ,
ਉਮੀਦ ਹੈ ਕਿ ਭਾਰਤ ਵਿੱਚ ਤੁਹਾਡੇ ਨਾਲ ਸਭ ਠੀਕ-ਠਾਕ ਹੋਵੇਗਾ।ਮੈ ਦੇਖਿਆ ਸੀ, ਜਦ ਕੁਝ ਟਾਟਿਟੲਰੳਟ ਮੇਰੇ ਪਿਛਲੇ ਕਾਲਮ ਜਿਥੇ ਮੈਂ ਦਲੀਲ ਦਿੱਤੀ ਸੀ ਕਿ ਨਰਿੰਦਰ ਮੋਦੀ ਮਹਾਨ ਪ੍ਰਧਾਨ ਮੰਤਰੀ ਨਹੀਂ ਹੈ ਜੋ ਕਈਆਂ ਦਾ ਵਿਸ਼ਵਾਸ ਹੈ; ਨੂੰ ਭੰਡਣ ਲਈ ਤੁਹਾਡਾ ਸਹਿਯੋਗ ਲੈ ਰਹੇ ਸੀ;ਪਰ ਤੁਸੀਂ ਆਰ.ਐਸ.ਐਸ / ਭਾਜਪਾ ਦੇ ਸ਼ੋਸ਼ਲ ਮੀਡੀਆ ਦੇਠੱਗਾਂ ਵਿੱਚ ਸ਼ਾਮਲ ਹੋਣ ਤੋ ਇਨਕਾਰ ਕਰ ਦਿੱਤਾ;ਸ਼ੁਭਾਸ਼ਣ ਦੇ ਤੌਰ 'ਤੇਇਸਨੂੰ ਟਰੌਲ ਕਿਹਾ ਜਾਂਦਾ ਹੈ।ਤੁਸੀਂ ਸਾਦਗੀ ਅਤੇ ਸੱਚਾਈ ਨਾਲ ਕਿਹਾ ਹੈ ਕਿ ਤੁਸੀਂ ਅਤੇ ਮੈ ਬਹੁਤ ਕੁਝ 'ਤੇ ਸਹਿਮਤ ਹਾਂ, ਪਰ 'ਮੋਦੀ ਤੇ ਵੱਖ-ਵੱਖ',ਤੁਸੀਂਵਿਸ਼ਵਾਸ ਦਿਖਾਇਆਉਹਨਾਂ ਦੀ ਮਹਾਨਤਾ ਵਿੱਚ।
ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈ ਗੁੱਸਾ ਸਾਂ ਕਿਉਂਕਿ ਤੁਹਾਨੂੰ ਭਾਰਤ ਦੀ ਧਰਤੀ 'ਤੇ ਭਾਰਤੀ ਰਾਜਨੀਤੀ 'ਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਧਮਕੀ ਦਿੱਤੀ ਗਈ ਸੀ।ਭਾਰਤ ਵਿੱਚ ਪਿਛਲੇ ਕੁਝ ਸਾਲਾਂ'ਚ ਭਾਰਤੀਆਂ ਦੁਆਰਾ ਕੀਤੇ ਯਤਨਾਂ ਦੇ ਹੜ੍ਹ ਜੋਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਅਤੇ ਅਸਵੀਕਾਰ ਕਰਨ ਦੀ ਕੋਸ਼ਿਸ਼ਨੇ; ਮੈਨੂੰ ਭਾਰਤੀ ਲੋਕਤੰਤਰ ਦੀ ਹਾਲਤ 'ਤੇਉਦਾਸਅਤੇ ਫਿਕਰਮੰਦ ਕੀਤਾ ਹੈ।ਹੋਰਾਂ ਨੂੰ ਸੁਣਨ ਦੀ ਬੁਨਿਆਦੀ ਸਦਾਚਾਰਤਾ ਤੇ ਸਾਫ਼ਰੂਪ 'ਚ ਆਪਣਾਪੱਖ ਕਹਿਣਾ ਕਿਸੇ ਖਰੇ ਲੋਕਤੰਤਰ ਦਾ ਦਿਲ ਹੁੰਦੇ ਹਨ। ਜਮਹੂਰੀ ਤਜ਼ਰਬੇ ਦੇ ਲੱਗਭੱੱਗ ੭੦ ਸਾਲਾਂ ਬਾਅਦ ਵੀ ਭਾਰਤੀ ਨਾਗਰਿਕਾਂ ਦੀ ਇੱਕ ਬਹੁਤ ਵੱਡੀ ਗਿਣਤੀ ਲੋਕਤੰਤਰ ਦੀ ਬੁਨਿਆਦ ਦਾ ਸਤਿਕਾਰ ਨਹੀਂ ਕਰਦੀ ਹੈ, ਮੈਨੂੰ ਡਰ ਹੈ ਕਿ ਇਹੀ ਆਗੂ ਅਤੇ ਨਾਗਰਿਕ ਭਾਰਤ ਨੂੰ ਨਾਕਾਮ ਕਰ ਰਹੇ ਹਨ।
ਅਸੀਂ ਕਈ ਦਹਾਕਿਆਤੋਂ ਇੱਕ-ਦੂਜੇ ਨੂੰ ਜਾਣਦੇ ਹਾਂ। ਮੈਂ ਤੁਹਾਡੇਧਰਮ-ਨਿਰਪੱਖਤਾ ਅਤੇ ਸਮਾਜਿਕ ਇਨਸਾਫ ਦੇ ਪ੍ਰਗਤੀਸ਼ੀਲ ਮੁੱਲਾਂ ਪ੍ਰਤੀਤੁਹਾਡੇ ਮਜ਼ਬੂਤ ਅਤੇ ਸਥਿਰ ਪੱਖ ਦੀ ਪ੍ਰਸ਼ੰਸਾ ਕੀਤੀ ਹੈ। ਤੁਸੀਂ ਲਗਾਤਾਰ ਸਮਾਨਤਾ-ਸਮਾਜਿਕ ਇਨਸਾਫ ਅਤੇ ਸਮਾਜਿਕ ਏਕਤਾ ਦੇ ਅਸੂਲ ਵਿਰੋਧੀ ਦੇ ਤੌਰ ਤੇ ਇਸਲਾਮ-ਵਾਦ(ੀਸਲੳਮਸਿਮ) ਦਾ ਲੰਬਾਅਤੇ ਲਗਾਤਾਰ ਵਿਰੋਧ ਕੀਤਾ ਹੈ। ਅਤੇ ਇਸਕਰਕੇ ਨਿਸ਼ਚੇ ਹੀਤੁਸੀਂਸਰੀਰਕ ਹਮਲੇਅਤੇ ਹਿੰਸਾ ਦੇ ਖ਼ਤਰੇਦਾ ਸਾਹਮਣਾ ਕੀਤਾ ਹੋਣਾ। ਮੈਂੀਸਲੳਮਸਿਮ ਦੇ ਵਿਰੁੱਧ ਤੁਹਾਡੇ ਸੰਘਰਸ਼ ਦਾ ਸਮਰਥਨ ਕੀਤਾ ਹੈ, ਉਸੇ ਤਰ੍ਹਾਂਤੁਸੀਂ ਖਾਲਿਸਤਾਨੀ ਵੱਖ-ਵਾਦ ਦੀਆਂ ਹਿੰਸਕ ਸ਼ਕਤੀਆਂਜਿਨ੍ਹਾ ਮੈਨੂੰ ਧਮਕੀਆਂ ਦਿੱਤੀਆਂ ਅਤੇ ਮੇਰੇ ਤੇ ਸਰੀਰਕ ਹਿੰਸਾ ਕੀਤੀ ਹੈ; ਦੇ ਵਿਰੁੱਧ ਮੇਰਾ ਸਮਰਥਨ ਕੀਤਾ ਹੈ। ਅਸੀ ਦੋਨਾਂ ਨੇ ਜ਼ੋਰ-ਸ਼ੋਰ ਨਾਲਅਤੇ ਦਿਲੋ ਸੰਯੁਕਤ, ਪ੍ਰਗਤੀਸ਼ੀਲ ਅਤੇ ਧਰਮ-ਨਿਰਪੱਖ ਭਾਰਤ ਦੇ ਵਿਚਾਰ ਦਾ ਸਮਰਥਨ ਕੀਤਾ ਹੈ।ਤੁਸੀਂਡੂੰਘੇਤੇ ਜਜ਼ਬਾਤੀ ਤੌਰ ਤੇ ਭਾਰਤ ਨਾਲ ਜੁੜੇ ਹੋ, ਤੁਸੀਂਅਕਸਰ ਆਪਣੇ ਆਪ ਨੂੰ ਇੱਕ ਭਾਰਤੀ ਜੋ ਪਾਕਿਸਤਾਨ ਵਿੱਚ ਪੈਦਾ ਹੋਇਆਕਹਿ ਵਿਅਕਤ ਕੀਤਾ ਹੈ। ਤੁਹਾਡੇ ਅਤੇ ਮੇਰੇ ਲਈ ਸੱਭਿਆਚਾਰਕ ਭਾਰਤੀਅਤਾ ੧੯੪੭ ਵਿੱਚ ਬਸਤੀਵਾਦੀ ਹਾਕਮਾਂ ਅਤੇ ਬਾਅਦ ਵਿੱਚਬੰਗਲਾਦੇਸ਼ ਦੀ ਉੱਤਪਤੀ ਰਾਹੀਂ ਬਣਾਈਆਂ ਸਰਹੱਦਾਂ ਤੋ ਵੀ ਪਾਰ ਹੈ। ਇਹ ਕਿਸੇ ਵੀ ਧਰਮ, ਭਾਸ਼ਾ ਅਤੇ ਖੇਤਰ ਤੋਂ ਪਾਰ ਫੈਲੀ ਹੋਈ ਹੈ।ਆਪਾ ਵਿਸ਼ਾਲ ਸੱਭਿਆਚਾਰਕ ਅਤੇ ਸੱਭਿਅਕ ਭਾਰਤ ਵਿੱਚ ਵਿਸ਼ਵਾਸ ਰੱਖਦੇ ਹਾਂ ਜੋਭਾਰਤ ਅੰਦਰ ਭੌਤਿਕ ਕੌਮੀ ਸਰਹੱਦ ਤੋ ਵੀ ਵੱਡਾ ਹੈ।
ਤਾਰਿਕ, ਭਾਰਤੀ ਮੀਡੀਆ ਵਿੱਚ ਹਾਲ ਹੀ ਦੀ ਤੁਹਾਡੀ ਚੜ੍ਹਾਈ ਜਿਸ ਵਿੱਚ ਫਤਿਹ ਦਾ ਫਤਵਾ ਵੀ ਸ਼ਾਮਲ ਹੈ ਕਾਰਨ ਤੁਸੀਂ ਸੱਜੇ-ਪੱਖੀ ਤਾਕਤਾਂ ਜਿਵੇਂ ਸੰਘ ਵਿੱਚਕਾਫੀ ਸ਼ਲਾਘਾ ਕਮਾਈ ਹੈ।ਤੁਸੀਂ, ਇਤਫਾਕੀਆ ਇੱਕ ਮੁਸਲਮਾਨ ਹੋ, ਇਸ ਲਈ ਸੱਜੇ-ਪੱਖੀ ਵਿੰਗਾਂਦੁਆਰਾ ਤੁਹਾਨੂੰ ਹਿੰਦੂਤਵ ਦੀਆਂ ਅਕਸਰ ਗ਼ਲਤ ਅਤੇ ਤੋੜ-ਮਰੋੜੀਆਂ ਭਾਵਨਾਵਾਂ ਅਤੇ ਭਾਰਤੀਆ ਦੇ ਬੋਧ ਜੋ ਖੁਦ ਮੁਸਲਿਮ ਹਨ; ਲਈ ਹਾਮੀ ਭਰਨ ਵਾਲੇ ਦੀ ਤਰ੍ਹਾਂ ਪ੍ਰਸਿੱਧ ਕੀਤਾ ਜਾਂਦਾ ਹੈ।ਪਰ ਸੱਜੇ-ਪੱਖੀ ਵਿੰਗ ਕਦੇ ਵੀ ਆਪਣੇ ਸੁਪਨਿਆਂ'ਚ ਇੱਕ ਸੰਮੇਲਿਤ ਭਾਰਤ ਦੀ ਉਸਾਰੀ ਕਰਨ ਦਾ ਢੌਗਤੱਕ ਵੀ ਨਹੀਂਕੀਤਾ।ਉਹਨਾਂ ਦੇ ਸੰਮੇਲਨ 'ਚ ਘੱਟਗਿਣਤੀ ਸ਼ਾਮਿਲ ਹੀ ਨਹੀਂ ਹਨ ਜਿਸ ਨਾਲ ਇੱਕ ਉਦਾਰ ਅਤੇ ਹਮਦਰਦਦੇਸ਼ ਬਣੇ। ਅਸੀਂਪ੍ਰਾਚੀਨ ਸਮੇਂ ਤੋਂ ਵਿਭਿੰਨਤਾ ਨੂੰ ਥਾਂ ਦਿੱਤੀ ਹੈ- ਬਾਕੀ ਦੇ ਸੰਸਾਰ ਵਿੱਚ ਪ੍ਰਚਾਲਨ ਬਣਨ ਤੋ ਘੱਟੋ-ਘੱਟ ਕਈ ਸਦੀਆਂਪਹਿਲਾ; -ਉੱਥੇ ਬਹੁਗਿਣਤੀ ਵਿੱਚ ਬਰਾਬਰਤਾ ਹੈ-ਸਾਰਿਆਂ ਦੀ ਬਰਾਬਰਤਾ ਨਹੀਂ ਤਾਂ ਵਿਭਿੰਨਤਾ ਨੂੰ ਪ੍ਰਫੁੱਲਤ ਹੋਣ ਲਈ ਮਾਨ ਤੇ ਸਤਿਕਾਰ ਵਾਲਾ ਮਾਹੌਲ ਹੈ।ਉਹਨਾਂ ਦੀ ਬਰਾਬਰਤਾਉਹਨਾਂ ਦੇ ਅਸੂਲਾਂ 'ਤੇ ਹੈ ਨਾ ਕਿ ਸਮਾਨਤਾਵਾਦੀ ਸਿਧਾਂਤ 'ਤੇ ਹੈ। ਸੱਜੇ-ਪੱਖੀ ਹਿੰਦੂਤਵ ਸਿਰਫ਼ਉਹਨਾ ਨਾਲ ਸਹਾਨੁਭੂਤੀ ਰੱਖਦੇ ਹਨ ਜੋ ਉਹਨਾਂ ਨੂੰ ਪੂਜਦਾ ਹੈ ਜਾਂ ਉਹਨਾਂ ਵਰਗਾ ਸੋਚਦਾ ਹੈ। ਇਹਨਾਂ ਦੀਬਰਾਬਰੀ ਦਾ ਵਿਚਾਰ ਇਹਨਾਂ ਦੀ ਆਪਣੀ ਹੀ ਸੱਚਾਈਦੀ ਪੂਰੀ ਅਧੀਨਗੀਕਰਨਾ ਹੀ ਹੈ।
ਸੱਜੇ-ਪੱਖੀ ਹਿੰਦੂਤਵ ਤੇ ਇੱਕ ਜਨੂੰਨ ਭਾਰੀ ਹੈ ਜਿਸ 'ਚ ਸਾਰੇ ਭਾਰਤੀਆਂ ਨੂੰ'ਹਿੰਦੂਤਾ'ਦੀ ਪਰਿਭਾਸ਼ਾ 'ਚ ਲਪੇਟ ਲੈਣਾ ਹੈ।ਹਾਂ, ਇਤਿਹਾਸ ਵਿੱਚ ਕਿਸੇ ਬਿੰਦੂ 'ਤੇ ਅਸੀਂ ਸਾਰੇ ਭਾਰਤੀ ਉਪ-ਮਹਾਦੀਪ ਵਿੱਚ ਹਿੰਦੂ ਸੀ ਜਿਸ ਤੋ ਅੱਗੇ ਕੁਝ ਬੋਧੀ, ਮੁਸਲਮਾਨ, ਜੈਨ, ਸਿੱਖ ਅਤੇ ਇਸਾਈ ਜਾਂ ਹੋਰ ਧਰਮ ਨੂੰ ਮੰਨਣ ਵਾਲੇ ਬਣੇ। ਪਰ ਤੁਹਾਡੇ ਵਰਤਮਾਨ ਭਾਰਤੀ ਪ੍ਰਸ਼ੰਸਕਾਂ ਦੀ ਭਾਰਤੀਅਤਾ ਉਹਨਾਂ ਦੀ ਭਾਰਤੀਅਤਾ ਨੂੰ ਨਹੀਂਸਵੀਕਾਰਦੇ ਜੋ ਆਪਣੇ ਪਿਛਲੀ ਹਿੰਦੂਤਾਨੂੰ ਕਬੂਲ ਨਹੀਂਕਰਦੇ। ਉਹਨਾਂ ਦੇਤੋੜੇ-ਮਰੋੜੇਦ੍ਰਿਸ਼ਟੀਕੋਣ'ਚ ਕਿਸੇ ਕੋਲ ਬਹੁਤ ਥੋੜਾ ਜਾਂ ਕੋਈ ਮੌਕਾ ਨਹੀਂ ਕਿਆਪਣੇ-ਆਪ ਨੂੰ ਮਾਣ ਨਾਲ ਭਾਰਤੀ ਕਹਿ ਸਕੇ ਜਿੰਨਾ ਚਿਰ ਉਹ ਆਪਣੇ ਪ੍ਰਾਚੀਨਹਿੰਦੂਤਾ ਨੂੰ ਜਨਤਕ ਕਬੂਲਦੇ ਹੋਏ ਸ਼ੁੱਧ ਨਹੀਂ ਹੁੰਦੇ।ਪਰ ਇਸਦੇ ਬਾਵਜੂਦ ਵੀਸਾਰੇ ਭਾਰਤੀ ਹਿੰਦੂ, ਮੁਸਲਮਾਨ, ਇਸਾਈ ਅਤੇ ਹੋਰ ਵੀ ਫ਼ਖਰ ਨਾਲ ਭਾਰਤੀ ਹਨ।
ਤਾਰਿਕ, ਤੁਹਾਨੂੰ ਪਤਾ ਹੈ ਕਿ ਪਿਛਲੇ ਕਈ ਦਹਾਕਿਆਂ ਤੋ ਵਹਾਬੀ ਵਿੱਤ ਰਾਹੀਂਪਾਕਿਸਤਾਨ ਵਿੱਚ ਸੁੰਨੀ ਇਸਲਾਮ 'ਚਗੜਬੜ ਆਈ ਹੈੇ, ਅੱਜ ਦਾ ਪਾਕਿਸਤਾਨੀ ਇਸਲਾਮ ਵਿਲੱਖਣ ਭਾਰਤੀ ਇਸਲਾਮ ਤੋ ਵੱਖ ਹੈ ਜੋ ਪਾਕਿਸਤਾਨ ਨੂੰ ਭਾਰਤੀ ਵਿਰਾਸਤ ਦੇ ਹਿੱਸੇ ਦੇ ਤੌਰ 'ਤੇ ਵਿਰਸੇ ਵਿੱਚ ਮਿਲਿਆ ਸੀ। ਸੁੰਨੀ ਇਸਲਾਮ ਵਿੱਚ ਬੁਨਿਆਦੀ ਤਬਦੀਲੀ ਨਾਲ, ਪਾਕਿਸਤਾਨ ਤਾਲਿਬਾਨ, ਅਲ-ਕਾਇਦਾ, ਆਈ.ਐਸ.ਆਈ.ਐਸ. ਅਤੇ ਹੋਰ ਅੱਤਵਾਦੀ ਸੰਗਠਨ ਦੇ ਲਈ ਅੱਤਵਾਦੀ ਭਰਤੀ ਕਰਨ ਦੀ ਇੱਕ ਫੈਕਟਰੀ ਬਣ ਗਿਆ ਹੈ। ਦੂਜੇ ਪਾਸੇ, ਸਿਰਫ ਕੁਝ ਕੁ ਬਹੁਤ ਹੀ ਛੋਟੇ ਹਿੱਸੇ ਨੂੰ ਛੱਡ, ਭਾਰਤੀ ਮੁਸਲਮਾਨਾਂਨੇ ਸਦਭਾਵਨਾ ਭਰੇ ਸਮਾਜ ਲਈ ਇੱਕ ਵਿਚਕਾਰਲਾ ਸ਼ਾਤੀਪੂਰਣ ਮਾਰਗ ਦਿਖਾਇਆ ਹੈ, ਜਿਸ ਅੰਦਰ ਵਿਕਲਪ ਡੋਨਾਲਡ ਟਰੰਪ ਦੀ ਨਸਲਵਾਦੀ ਅਤੇ ਦੂਜੇ ਦੇਸ਼ਾਂ ਪ੍ਰਤੀ ਘ੍ਰਿਣਾ ਵਾਲਾ ਰਾਸ਼ਟਰਵਾਦ ਜਾਂ ਅਲ-ਕਾਇਦਾ ਦੇ, ਆਈ.ਐਸ.ਆਈ.ਐਸ., ਤਾਲਿਬਾਨ ਦੀ ਬੇਰਹਿਮੀ ਭਰੀ ਨਫ਼ਰਤ ਅਤੇ ਹਿੰਸਾ ਜਾਂ ਆਰ.ਐਸ.ਐਸ / ਭਾਜਪਾ ਦੇ ਸੌੜੇ ਧਾਰਮਿਕਤਾ ਤੋ ਪ੍ਰੇਰਿਤ ਰਾਸ਼ਟਰਵਾਦ ਤੱਕ ਹੀ ਸੀਮਿਤ ਨਾ ਹੋਣ। ਹਾਲ ਹੀ ਵਿੱਚ ਸਰਤਾਜ ਮੁਹੰਮਦ ਭਾਰਤੀਅਤਾ ਅਤੇ ਭਾਰਤੀ ਇਸਲਾਮ ਦੀ ਵਧੀਆ ਉਦਾਹਰਣ ਬਣਿਆ।ਉਸ ਨੇ ਕਿਹਾ ਕਿ ਉਸ ਦਾ ਮਰਿਆ ਹੋਇਆ ਅੱਤਵਾਦੀ ਪੁੱਤਰ ਉਸ ਦਾ ਨਹੀਂ ਹੋ ਸਕਦਾ ਹੈ ਜੇ ਉਹ ਮਾਤਭੂਮੀ-ਭਾਰਤ ਦਾਨਹੀਂਹੋ ਸਕਿਆ। ਅਜੇ ਮੇਰੇ ਤੋ ਸਰਤਾਜ ਦੀ ਸੱਟ, ਦਰਦ ਅਤੇ ਕਸ਼ਟ ਦੀ ਕਲਪਨਾ ਵੀ ਨਹੀਂ ਹੋ ਸਕਦੀ, ਪਰ ਉਸਦੀ ਫੌਲਾਦੀ ਭਾਰਤੀਅਤ ਨੇ ਮੇਰੀ ਆਤਮਾ ਨੂੰ ਛੋਹ ਲਿਆ ਤੇ ਉਵੇਂ ਹੀ ਤੁਹਾਨੂੰ ਵੀ ਛੋਹਣਾ ਐਮੈਨੂੰ ਇਸਦਾ ਯਕੀਨ ਹੈ।
ਮੇਰੇ ਦੋਸਤ, ਅਸਲ ਵਿੱਚ ਭਾਰਤ ਵਿੱਚ ਤੁਹਾਡਾ 'ਸੈਲੀਬ੍ਰਿਟੀ ਦਾ ਰੁਤਬਾ' ਬਹੁਗਿਣਤੀ ਸੱਜੇ-ਪੱਖੀਆ ਦੇ ਮੰਦਭਾਗੇ ਪਰ ਦੁਸ਼ਟ ਘੱਟਗਿਣਤੀ ਕੰਪਲੈਕਸ ਦਾ ਹੀ ਪ੍ਰਗਟਾਵਾ ਹੈ।ਤੁਸੀਂ ਉਹ ਭਾਵਨਾਵਾਂ ਨੂੰ ਰਾਹ ਦੇ ਰਹੇ ਹੋਜੋ ਦਹਾਕਿਆ ਤੋ ਅੰਦਰ ਦੱਬੀਆਂ ਹੋਈਆਂ ਸਨ; ਤੁਸੀਂ ਉਹ ਸਭ ਬਾਹਰ ਬੋਲ ਰਹੇ ਹੋ ਜਿਸ ਬਾਰੇ ਉਹ ਲੰਬੇ ਸਮੇਂ ਤੋ ਇੱਕ ਦੂਜੇ ਨਾਲ ਘੁਸਰ-ਮੁਸਰ ਹੀ ਕਰਦੇ ਸਨ। ਉਹਨਾਂ ਲਈ ਉਹਨਾਂ ਦੇ ਦੱਬੇ ਲੰਬੇ ਸੁਪਨਿਆ ਲਈ ਤੁਸੀਂਇੱਕ ਰੱਬ ਦਾ ਭੇਜਿਆ ਤੋਹਫਾ ਹੋ। ਇੱਕ ਪਾਕਿਸਤਾਨੀ ਵਜੋਂ ਜਾਂ'ਇੱਕ ਭਾਰਤੀ ਜੋ ਪਾਕਿਸਤਾਨ ਵਿੱਚ ਪੈਦਾ ਹੋਇਆ' ਦੇ ਰੂਪ ਵਿੱਚ ਤੁਸੀਂ ਉਹਨਾਂ ਨੂੰ ਉਹਨਾਂ ਦੇ ਬਹੁ-ਗਿਣਤੀ ਦੀਆਂ ਸਿਕਾਇਤਾਂ ਨੂੰ ਕੁਲੀਨਤਾ ਬਖਸ਼ ਰਹੇ ਹੋ।ਤੁਹਾਡੇ ਕਰਕੇ ਉਹਨਾਂ ਨੂੰ ਨਿਸ਼ਚੇ ਨਾਲ ਦਾਅਬਾ ਕਰਨ ਦਾ ਅਨੁਭਵ ਹੁੰਦਾ ਹੈ। ਠੀਕ ਜਾਂ ਗਲਤ ਤੁਹਾਡੇ ਸ਼ਬਦਾਂ ਵਿੱਚ ਉਹਨਾਂ ਨੂੰ ਇਕਸਾਰ ਭਾਰਤੀਆਂ ਦੇ ਇਕਸਾਰ ਭਾਰਤ ਦੀ ਬਹੁਗਿਣਤੀਆਂ ਦੀ ਇੱਛਾ ਦਾ ਪ੍ਰਗਟਾਵਾ ਮਿਲਦਾ ਹੈ-ਇੱਕ ਇੱਛਾ ਅਜਿਹਾ ਭਾਰਤ ਸਿਰਜਣ ਦੀ ਜਿੱਥੇ ਹਰ ਕੋਈ ਇੱਕੋ ਜਿਹਾ ਵਿਹਾਰ, ਸੋਚੇ,ਸਮਝੇ ਅਤੇ ਅਨੁਭਵ ਕਰੇ।
ਜਿਸ ਸਥਿਤੀ 'ਚ ਭਾਰਤ ਆਪਣੇ-ਆਪ ਨੂੰ ਪਾ ਰਿਹਾ ਹੈ ਉਹ ਸੰਘ ਅਤੇ ਹੋਰ ਉਸ ਵਰਗੀਆਂ ਜੁੰਡਲੀਆਂ ਅਤੇ ਸਿਆਸਤਦਾਨਾਂ ਦੇ ਕਈ ਦਹਾਕਿਆਂ ਦੀਆਂਕੋਸ਼ਿਸ਼ਾਂ ਦਾ ਨਤੀਜਾ ਹੈ ਜੋ ਭਾਰਤ ਵਿੱਚ ਬਹੁਮਤ ਧਰਮ ਦੇ ਆਧਾਰ'ਤੇ ਰਾਸ਼ਟਰਵਾਦ ਦੀ ਭਾਵਨਾ ਨੂੰ ਲਿਆਉਣਾ ਚਾਹੁੰਦੇ ਹਨ; ਵੱਖਰੇ ਸ਼ਬਦਾਂ ਵਿੱਚ ਇੱਕ ਧਰਮ-ਨਿਰਪੱਖ ਭਾਰਤ ਨੂੰ ਬਹੁਮਤ ਦੇ ਧਾਰਮਿਕ ਰਾਸ਼ਟਰਵਾਦੀ ਦੇਸ਼ ਵਿੱਚ ਬਦਲ ਦੇਣਾ ਚਾਹੁੰਦੇ ਹਨ। ਸੰਘ ਦੇ ਲਗਾਤਾਰ ਤੇ ਸਫਲ ਪੋਸ਼ਣ ਨੇ ਘੱਟਗਿਣਤੀ ਕੰਪਲੈਕਸ ਨੂੰ ਬਹੁਗਿਣਤੀ ਭਾਰਤੀਆਂ ਦੇ ਦਿਮਾਗ ਅੰਦਰ ਭਰ ਦਿੱਤਾ ਹੈ ਜੋ ਹੁਣ ਬੀ.ਜੇ.ਪੀ.ਦੇ ਆਪਣੀ ਕਿਸਮ ਦੇ ਰਾਸ਼ਟਰਵਾਦ ਨੂੰ ਹਵਾ ਦੇ ਰਿਹਾਹੈ ਜਿਸ ਨਾਲ ਕਿਸੇ ਵੀ ਆਦਮੀ ਜਾਂ ਔਰਤ ਤੇ ਮਾਰਕਾ ਲਾਇਆਜਾਂਦਾ ਹੈ ਜੋ ਉਹਨਾਂ ਨਾਲ ਮੱਤਭੇਦ ਰੱਖਦਾ ਹੈ।ਵਿਵਾਦਪੂਰਨ ਯੋਗੀ ਆਦਿੱਤਿਆਨਾਥ ਦੀ ਜੁਗਤਪੂਰਨ ਚੜ੍ਹਾਈਭਾਜਪਾ/ ਸੰਘ ਦੇ ਖਤਰਨਾਕ ਕਿਸਮ ਦੇ ਰਾਸ਼ਟਰਵਾਦ ਦਾ ਨਵਾ ਸਫਲ ਹਮਲਾ ਹੈ, ਜੋ ਕਿ ਹੁਣ ਭਾਰਤ ਦੀ ਸਿਆਸਤ 'ਤੇ ਹਾਵੀ ਹੋ ਰਿਹਾ ਹੈ।
ਮੇਰੇ ਦੋਸਤ, ਮੇਰੀ ਮਾਤਭੂਮੀ ਤੇ ਖੁਸ਼ ਰਹੋ। ਤੁਹਾਡੇ ਫਤਵੇਂ ਭਾਰਤੀ ਉਪਮਹਾਂਦੀਪ ਵਿੱਚ ਅਮਨ, ਜਮਹੂਰੀਅਤ ਅਤੇ ਖੁਸ਼ਹਾਲੀ ਵਧਾਉਣ ਵਿੱਚ ਮੱਦਦ ਕਰਨ!