ਪੰਜਾਬ 2016 -ਸਤਦੀਪ ਗਿੱਲ
Posted on:- 10-12-2016
ਦਿੱਲੀ ਵਿੱਚ ਸਿਰਫ਼ ਦੋ ਥਾਵਾਂ ਉੱਤੇ ਹੀ ਲੱਗੀ ਹੋਈ ਸੀ ਇਹ ਫ਼ਿਲਮ। ਅਸੀਂ 6 ਜਾਣੇ ਸੀ ਅਤੇ ਪਹਿਲਾਂ ਇੱਕ ਘੰਟੇ ਦੇ ਸਫ਼ਰ ਤੋਂ ਬਾਅਦ ਪੁਰਾਣੇ ਫ਼ਰੀਦਾਬਾਦ ਵਿੱਚ ਪੀ.ਐਮ. ਸਿਨੇਮਾਜ਼ ਗਏ। ਇੱਕ ਖੰਡਰ ਮੌਲ ਸੀ ਜਿਸਦੀ ਤੀਜੀ ਮੰਜ਼ਿਲ ਉੱਤੇ ਸਿਨੇਮਾ ਸੀ। ਅਸੀਂ ਜਾਕੇ ਪੰਜਾਬ 2016 ਫ਼ਿਲਮ ਦੀਆਂ ਟਿਕਟਾਂ ਮੰਗੀਆਂ ਤਾਂ ਉਹਨਾਂ ਨੇ ਕਿਹਾ ਕਿ ਚਾਰ ਸਾਹਿਬਜ਼ਾਦੇ ਜਾਂ ਕੱਚੇ ਧਾਗੇ ਦੇਖਲੋ। ਹੌਲ ਵਿੱਚ ਗਏ ਤਾਂ ਫ਼ਿਲਮ ਦੇਖਣ ਵਾਲੇ ਅਸੀਂ 6 ਜਾਣੇ ਹੀ ਸੀ। ਬਾਅਦ ਵਿੱਚ ਪਿੱਛੇ ਦੋ ਹੋਰ ਮੁੰਡੇ ਆਕੇ ਬੈਠ ਗਏ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਮੌਲ ਵਾਲੇ ਦੇ ਦੋਸਤ ਸੀ ਤੇ ਫ਼ਿਲਮ ਫਰੀ ਵਿੱਚ ਦੇਖ ਰਹੇ ਸੀ।
ਇਸ ਫ਼ਿਲਮ ਬਾਰੇ ਗੱਲ ਕਰੀਏ ਤਾਂ ਇਸਦਾ ਬਣਨਾ ਆਪਣੇ ਆਪ ਵਿੱਚ ਬਹੁਤ ਔਖਾ ਕੰਮ ਸੀ। ਮੇਰੇ ਲਈ ਇਹ ਗੱਲ ਇਨਕਲਾਬ ਤੋਂ ਘੱਟ ਨਹੀਂ ਹੈ ਕਿ ਥੀਏਟਰ ਗਰੁੱਪ ਰੈੱਡ ਆਰਟਸ ਨੇ ਨਾਟਕ ਅਤੇ ਨੁੱਕੜ ਨਾਟਕ ਕਰਦੇ ਕਰਦੇ ਫ਼ਿਲਮ ਬਣਾਉਣ ਦੀ ਹਿੰਮਤ ਕੀਤੀ ਹੈ। ਫ਼ਿਲਮ ਦੇ ਚੰਗੇ ਪੱਖਾਂ ਦੀ ਗੱਲ ਕਰੀਏ ਤਾਂ ਨਸ਼ੇ ਦੇ ਮਸਲੇ ਨੂੰ "ਉਡਤਾ ਪੰਜਾਬ" ਵਾਂਗੂੰ ਸੈਨਸੇਸ਼ਨ ਨਹੀਂ ਬਣਾਇਆ ਗਿਆ ਅਤੇ ਉਸਨੂੰ ਅਸਲੀਅਤ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ਦੇ ਗੀਤ ਬਹੁਤ ਵਧੀਆ ਹਨ ਅਤੇ ਸੰਗੀਤ ਲਾਜਵਾਬ ਹੈ। ਫ਼ਿਲਮ ਦੀ ਸ਼ੁਰੂਆਤ ਵਿੱਚ ਦੀਪ ਜਗਦੀਪ ਅਤੇ ਮਿੰਟੂ ਕਾਪਾ ਨੇ ਬਹੁਤ ਹੀ ਵਧੀਆ ਕਾਮੇਡੀ ਕੀਤੀ ਹੈ। ਰਾਣਾ ਰਣਬੀਰ ਨੂੰ ਪਹਿਲੀ ਵਾਰ ਨੈਗੇਟਿਵ ਭੂਮਿਕਾ ਵਿੱਚ ਦੇਖ ਕੇ ਵੀ ਵਧੀਆ ਲੱਗਿਆ। ਫ਼ਿਲਮ ਦਾ ਇੱਕ ਹੋਰ ਚੰਗਾ ਪੱਖ ਮਰਦ-ਔਰਤ ਤੋਂ ਬਿਨਾਂ ਇੱਕ ਤੀਜੇ ਜੈਂਡਰ ਦੇ ਪਾਤਰ ਨੂੰ ਸ਼ਾਮਲ ਕਰਨਾ ਹੈ ਪਰ ਉਸ ਪਾਤਰ ਨੂੰ ਸਥਾਪਤ ਜਗ੍ਹਾ ਉੱਤੇ ਹੀ ਰੱਖਿਆ ਹੈ। ਸਵਾਲ ਇਹ ਹੈ ਕਿ ਕੀ 4 ਮੁੱਖ ਕਲਾਕਾਰਾਂ ਵਿੱਚੋਂ ਵੀ ਕੋਈ ਤੀਜੇ ਜੈਂਡਰ ਦਾ ਹੋ ਸਕਦਾ ਸੀ ?(ਇਸ ਫ਼ਿਲਮ ਦੇ ਪ੍ਰਸੰਗ ਵਿੱਚ ਕੋਈ ਬਹੁਤਾ ਵਾਜਬ ਸਵਾਲ ਨਹੀਂ ਹੈ।)
ਜੇ ਫ਼ਿਲਮ ਦੇ ਮਾੜੇ ਪੱਖਾਂ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਦੇ ਡਾਇਲੌਗਜ਼ ਕਈ ਥਾਵਾਂ ਉੱਤੇ ਫ਼ਿਲਮ ਦੀ ਗਤੀ ਵਿੱਚ ਵਿਘਨ ਪਾਉਂਦੇ ਹਨ। ਇੰਸਪੈਕਟਰ ਬਘੇਲ ਦੇ ਡਾਇਲੌਗ ਅਤੇ ਲਾਇਬ੍ਰੇਰੀ ਵਾਲਾ ਸੀਨ ਬਹੁਤ ਹੀ ਗ਼ੈਰਯਥਾਰਥਕ ਲੱਗਦੇ ਹਨ ਅਤੇ ਨਾਲ ਹੀ ਇਹਨਾਂ ਵਿੱਚ ਧੱਕੇ ਨਾਲ ਕਾਮੇਡੀ ਪੈਦਾ ਕਰਨ ਦੀ ਕੋਸ਼ਿਸ਼ ਦੇਖਣ ਨੂੰ ਮਿਲਦੀ ਹੈ। ਅਦਾਕਾਰਾਂ ਵਿੱਚੋਂ ਨਾਟਕੀ ਅਦਾਕਾਰੀ ਝਲਕ ਰਹੀ ਸੀ ਭਾਵ ਫ਼ਿਲਮ ਦੇ ਮਾਧਿਅਮ ਅਨੁਸਾਰ ਉਹ ਆਪਣੇ ਆਪ ਨੂੰ ਢਾਲ ਨਹੀਂ ਸਕੇ ਜਿਵੇਂ ਗੁਰਪ੍ਰੀਤ ਭੰਗੂ ਦਾ ਰੋਣ ਵਾਲਾ ਸੀਨ। ਇਸੇ ਤਰ੍ਹਾਂ ਸਿਨੇਮਾਟੋਗ੍ਰਾਫ਼ੀ ਵਿੱਚ ਵੀ ਬਹੁਤ ਸੁਧਾਰ ਦੀ ਲੋੜ ਸੀ ਕਿਉਂਕਿ ਬਹੁਤ ਸਾਰੇ ਸੀਨ ਥੀਏਟਰ ਦੇ ਮੰਚ ਵਾਂਗੂੰ ਫ਼ਿਲਮਾਏ ਗਏ ਹਨ। ਫ਼ਿਲਮ ਵਿੱਚ ਕਈ ਥਾਵਾਂ ਉੱਤੇ ਬੋਲਚਾਲ ਦੀ ਭਾਸ਼ਾ ਦੀ ਥਾਂ ਉੱਤੇ ਸਾਹਿਤਕ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਫ਼ਿਲਮ ਦੇ ਮਾਧਿਅਮ ਵਿੱਚ ਵਿਘਨ ਪੈਂਦਾ ਹੈ। ਇਹਨਾਂ ਸਭ ਪੱਖਾਂ ਵਿੱਚ ਸੁਧਾਰ ਦੀ ਲੋੜ ਹੈ ਅਤੇ ਉਮੀਦ ਹੈ ਸਾਰੀ ਟੀਮ ਅਗਲੀਆਂ ਕੋਸ਼ਿਸ਼ਾਂ ਵਿੱਚ ਇਹਨਾਂ ਨੂੰ ਯਕੀਨਨ ਸੁਧਾਰੇਗੀ।ਫ਼ਿਲਮ ਉੱਤੇ ਲਗਭਗ 80 ਲੱਖ ਰੁਪਏ ਖ਼ਰਚ ਆਏ ਹਨ। ਮੈਂ ਉਮੀਦ ਕਰਦਾ ਹਾਂ ਕਿ ਇਹ ਫ਼ਿਲਮ ਇੰਨੀ ਕੁ ਦੇਖੀ ਜਾਵੇ ਕਿ ਫ਼ਿਲਮ ਦੀ ਟੀਮ ਹੋਰ ਵਧੀਆ ਫ਼ਿਲਮਾਂ ਬਣਾਉਣ ਦੀ ਹਿੰਮਤ ਅਤੇ ਆਰਥਿਕਤਾ ਰੱਖ ਸਕਣ। ਪੰਜਾਬ ਵਿੱਚ ਕਈ ਥਾਵਾਂ ਉੱਤੇ ਚੰਗੇ ਰਿਸਪੌਂਸ ਤੋਂ ਬਾਅਦ ਹੁਣ ਇਹ ਫ਼ਿਲਮ ਇਟਲੀ, ਕੈਨੇਡਾ ਅਤੇ ਇੰਗਲੈਂਡ ਵਰਗੇ ਮੁਲਕਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ। ਉਮੀਦ ਹੈ ਇਹਨਾਂ ਵਿੱਚ ਰਹਿੰਦੇ ਪੰਜਾਬੀ ਫ਼ਿਲਮ ਨੂੰ ਚੰਗਾ ਹੁੰਗਾਰਾ ਦੇਣਗੇ।(ਮੈਂ ਫ਼ਿਲਮ ਦੇ ਮਾਧਿਅਮ ਨੂੰ ਸਮਝਣ ਦੀ ਲੰਮੇ ਚਿਰ ਤੋਂ ਕੋਸ਼ਿਸ਼ ਕਰ ਰਿਹਾ ਹਾਂ ਅਤੇ ਇਸ ਵੇਲੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਫ਼ਿਲਮ ਉੱਤੇ ਐਮ.ਫਿਲ. ਕਰ ਰਿਹਾ ਹਾਂ।)ਰਾਬਤਾ : +91-9465155746
LeoQueems
Cialis Kaufen Berlin https://cheapcialisir.com/# - Cialis Can To Much Visgra Have Opposite Fffect <a href=https://cheapcialisir.com/#>Cialis</a> Acheter Viagra Pfizer 100mg