ਮੋਦੀ ਸਰਕਾਰ ਨੇ ਮੁਸਲਿਮ ਸਿੱਖਿਅਕ ਸੰਸਥਾਨਾਂ ਨੂੰ ਨਿਸ਼ਾਨਾ ਬਣਾਇਆ
Posted on:- 23-02-2016
- ਅਨੁਵਾਦਕ: ਕਮਲਦੀਪ ਭੁੱਚੋ
ਕਿਉਂਕਿ ਮਦਰੱਸਿਆਂ ਦੇ ਵਿਦਿਆਰਥੀਆਂ ਨੂੰ ਅਧਿਕਾਰਿਤ ਤੌਰ ’ਤੇ ਸ਼ੱਕੀ ਐਲਾਨ ਦਿੱਤਾ ਗਿਆ ਹੈ ਅਤੇ ਮੁਸਲਿਮ ਅਦਾਰਿਆਂ ਉੱਤੇ ਮਾਰਕੇ ਲਾਉਣਾ ਅਤੇ ‘ਸ਼ੋਸ਼ਲ ਪਰੋਫਾਈਲਿੰਗ’ ਹੋ ਰਹੀ ਹੈ ਇਸ ਲਈ ਸਿੱਖੀਆ ਕੇਂਦਰ ਚਿੰਤਿਤ ਹਨ ਅਤੇ ਉਹ ਇਸਦਾ ਵਿਰੋਧ ਕਰ ਰਹੇ ਹਨ ।ਨੈਸ਼ਨਲ ਕੌਂਸਲ ਫਾੱਰ ਪ੍ਰੋਮੋਸ਼ਨ ਆੱਫ਼ ਉਰਦੂ ਲੈਂਗੁਇਜ਼ ਐਂਡ ਨੈਸ਼ਨਲ ਸਕਿਉਰਟੀ(NCPUL) ਅੰਦਰ ਇੱਕੋ ਵਾਕ ‘ਚ ਉਰਦੂ ਭਾਸ਼ਾ ਅਤੇ ਕੌਮੀ ਸੁਰੱਖਿਆ ਦੋਨੋ ਸ਼ਬਦ ਕਈਆਂ ਨੂੰ ਰੜਕ ਸਕਦੇ ਹਨ । ਪਰ ਕੇਂਦਰੀ ਗ੍ਰਹਿ ਮੰਤਰਾਲੇ ਲਈ ,NCPUL ਇੱਕ ਨਵਾਂ ਤੀਰਅੰਦਾਜ਼ੀ ਕਮਾਨ ਹੈ ਜਿਸ ਦਾ ਉਦੇਸ਼ ‘ਅੱਤਵਾਦ ਦੇ ਖਿਲਾਫ਼ ਜੰਗ’ ਲਈ ਤੀਰ ਛੱਡਣਾਹੈ । ਇਸ ਦੀ ਇਛੁੱਕ ਨਿਸ਼ਾਨਾ ਮੁਸਲਮਾਨਾਂ ਦੁਆਰਾ ਚਲਾਏ ਜਾਂਦੇ ਵਿੱਦਿਅਕ ਸੰਸਥਾਨ ਹਨ ।ਜਨਵਰੀ 2016 ਦੇ ਮਹੀਨੇ ਵਿੱਚ, NCPUL ਦੇ ਸੈਂਕੜੇ ਅਧਿਐਨ ਕੇਂਦਰਾਂ, ਖ਼ਾਸ ਕਰ ਮਦਰੱਸਿਆਂ ਅਤੇ ਹੋਰ ਮੁਸਲਮਾਨਾਂ ਦੁਆਰਾ ਚਲਾਏ ਜਾਂਦੇ ਸੰਸਥਾਨਾਂ ਜੋ ਇਸ ਤੋਂ ਮਾਨਤਾ ਪ੍ਰਾਪਤ ਵੱਖ-ਵੱਖ ਡਿਪਲੋਮਾ ਪ੍ਰੋਗਰਾਮ ਕਰਾਉਂਦੇ ਹਨ, ਦੇਸ਼ ਭਰ ਵਿੱਚ ਇਨ੍ਹਾਂ ਨੂੰ NCPUL ਦੇ ਨੋਟਿਸ ਦੇ ਰੂਪ ਵਿੱਚ ਗ੍ਰਹਿ ਮੰਤਰਾਲੇ ਨੇ ਇੱਕ ਧੁੰਦਲਾ ਜਿਹਾ ਸੁਨੇਹਾ ਭੇਜਿਆ ਹੈ,ਜਿਸ ‘ਚ ਉਨ੍ਹਾਂ ਨੂੰ ‘ਗਰਮ ਖਿਆਲੀ ਯਤਨਾਂ ਨੂੰ ਪਛਾਨਣ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ’ ਬਾਰੇ ਕਿਹਾ ਗਿਆ।
NCPUL, ਮਨੁੱਖੀ ਸ਼੍ਰੋਤ ਵਿਕਾਸ ਮੰਤਰਾਲੇ ਦੇ ਅਧੀਨ ਹੈ,ਅਤੇ ਇਹ ਭਾਰਤ ਅੰਦਰ ਉਰਦੂ ਸਿੱਖਿਆ ਨਿਯਮਤ ਕਰਨ ਲਈ ਸਭ ਤੋਂ ਸਿਖ਼ਰਲੀ ਜ਼ਿੰਮੇਵਾਰ ਸੰਸਥਾ ਹੈ। ਇਹ ਨੋਟਿਸ ਉਰਦੂ, ਅਰਬੀ ਅਤੇ ਫ਼ਾਰਸੀ ਦੇ ਕੇਂਦਰ ਇੰਚਾਰਜਾਂ ਦੇ ਨਾਮ ਸੀ,ਜਿਸ ਦੀ ਇੱਕ ਨਕਲ TwoCircles.net ‘ਤੇ ਉਪਲੱਬਧ ਹੈ ਅਤੇ ਇਸ ਦਾ ਸਿਰਲੇਖ ਹੈ –“ਟਾਸਕ ਫੋਰਸ ਦੁਆਰਾ ਕੌਮੀ ਸੁਰੱਖਿਆ ‘ਤੇ ਦਿੱਤੀਆਂ ਸਿਫਾਰਸ਼ਾਂ(ਜਿਨ੍ਹਾਂ ਨੂੰ ਕੈਬਨਿਟ ਕਮੇਟੀ ਦੁਆਰਾ ਪ੍ਰਵਾਨ / ਸਵੀਕਾਰ ਕੀਤਾ ਗਿਆ)ਨੂੰ ਲਾਗੂ ਕਰੋ ।”
ਇਹ ਸੂਚਨਾ ਪੱਤਰ ਦਾ ਸੰਬੰਧ ਹਾਈ ਪ੍ਰੋਫਾਈਲ ਨਰੇਸ਼ ਚੰਦਰ ਕਮੇਟੀ ਦੀਆਂ ਸਿਫਾਰਸ਼ਾਂ ਨਾਲ ਹੈ,ਜਿਸਨੂੰ ਜੂਨ 2011 'ਚ ਯੂ.ਪੀ.ਏ.-2 ਨੇਦੇਸ਼ ਦੀ ਰੱਖਿਆ ਪ੍ਰਬੰਧਨ ਦੀ ਸਮੀਖਿਆ/ਪੜਚੋਲ ਕਰਨ ਲਈ ਬਣਾਇਆ ਸੀ ।
NCPUL ਨੋਟਿਸ ਕਹਿੰਦਾ ਹੈ, "ਟਾਸਕ ਫੋਰਸ ਨੇ ਸਿਫਾਰਸ਼ ਕੀਤੀ ਹੈ ਕਿ ਖੁਫੀਆ ਵਿਭਾਗ (ਆਈ.ਬੀ.) ਅਜਿਹੀ ਸਮਰੱਥਾ ਨੂੰ ਵਿਕਸਿਤ ਕਰੇ ਜੋਗਰਮ-ਖਿਆਲੀ ਯਤਨਾਂ ਨੂੰ ਖੋਜੇ ਅਤੇ ਇਸਦਾ ਮੁਕਾਬਲਾ ਕਰੇ ਅਤੇ ਨਾਲ ਹੀ ਇਨ੍ਹਾਂ ਨੂੰ ਕਾਬੂ ਕਰਨ ਲਈ ਸਰਕਾਰੀ ਅਤੇ ਗੈਰ ਸਰਕਾਰੀ ਢਾਂਚਿਆਂ ਦੁਆਰਾ ਵਿਰੋਧੀ ਕਦਮ ਲਵੇ ।”
ਨੋਟਿਸ ਅੱਗੇ ਵਿਆਖਿਆ ਕਰਦਾ ਹੈ,“ਗਰਮਖਿਆਲੀ ਅਤੇ ਗੈਰ-ਗਰਮਖਿਆਲੀਦੋਨੋ ਹੀ ਬਹੁ-ਅਨੁਸ਼ਾਸਨੀ ਹਨ;ਇਸ ਲਈ ਖੁਫੀਆ ਏਜੰਸੀਆਂ,ਮਨੁੱਖੀ ਸ਼੍ਰੋਤ ਵਿਕਾਸ ਮੰਤਰਾਲਾ,ਘੱਟ ਗਿਣਤੀ ਮਾਮਲਾ ਮੰਤਰਾਲਾ,ਸੂਬਾ ਪੁਲਿਸ ਬਲ ਅਤੇ ਸਾਰੇ ਵਿਕਾਸ ਵਿਭਾਗਾਂ; ਤੋਂ ਆਦਾਨ-ਪ੍ਰਦਾਨ ਦੀ ਲੋੜ ਹੈ।ਇਹ ਸਭ ਕੁਝ ਗ੍ਰਹਿ ਮੰਤਰਾਲੇ ਦੀ ਅਗਵਾਈ ਹੇਠ ਹੋਵੇਗਾ,ਪਰ ਇਸ ਵਿੱਚ ਸਾਰੀ ਸਰਕਾਰ ਦੀ ਸ਼ਮੂਲੀਅਤ ਦੀ ਲੋੜ ਹੈ।”
ਸਾਰੇ ਕੇਦਰਾਂਦੇ ਇੰਚਾਰਜਾਂ ਨੂੰ ਭੇਜੇ ਗਏ ਨੋਟਿਸ ਨੇ ਕੇਂਦਰੀ ਇੰਚਾਰਜ ਨੂੰ ਕੌਮੀ ਸੁਰੱਖਿਆ ਦੇ ਮੁੱਦੇ 'ਤੇ ਕੀਤੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ, ਜਿਸ ’ਚ ਆਪਣੇ ਮਾਨਤਾ ਪ੍ਰਾਪਤ ਕੇਂਦਰਾਂ ਵਿੱਚ ਸੁਰੱਖਿਆ ਬਣਾਈ ਰੱਖਣ ਨੂੰ ਕਿਹਾ ਗਿਆ ਹੈ ।ਕਾਲੀ ਮੁੱਲ੍ਹਾ (Kalimullah),(ਜੋ NCPUL ਦੇ ਫੰਕਸ਼ਨਨਲ ਅਰੈਬੀਕਸੈਂਟਰ ਦਾ ਇੰਚਾਰਜ ਅਤੇ ਖੋਜਾਰਥੀ ਮੁਲਾਜ਼ਮ ਹੈ) ਜਿਸਦੇ ਨਾਮ ਹੇਠ ਨੋਟਿਸ ਜਾਰੀ ਕੀਤਾ ਗਿਆ ਸੀ,ਨੂੰ ਉਦੋਂ ਹੈਰਾਨੀ ਹੋਈ ਜਦੋਂ TwoCircles.net ਨੇ ਉਹਨਾਂ ਨਾਲ ਸੰਪਰਕ ਕੀਤਾ ।ਉਸ ਨੇ ਕਿਹਾ, “ਇਸਦਾ ਸਾਡੇ ਸਿੱਖੀਆ ਕੇਂਦਰਾਂ ਲਈ ਮਤਲਬ ਸੀ ਨਾਂ ਕਿ ਪੱਤਰਕਾਰਾਂ ਲਈ ।”
ਜਦੋਂ ਸਿੱਖਿਆ ਕੇਂਦਰਾਂ ਨੂੰ ਇਸ ਕਿਸਮ ਦੇ ਨੋਟਿਸ ਜਾਰੀ ਕਰਨ ਦੇ ਮਕਸਦ ਬਾਰੇ ਪੁੱਛਿਆ ਗਿਆ,ਤਾਂ ਉਸਨੇ ਸਮਝਾਇਆ,“ ਉਨ੍ਹਾਂ ਨੂੰ ਉੱਥੇ ਪੜ੍ਹ ਰਹੇ ਵਿਦਿਆਰਥੀਆਂ ਦੇ ਰਿਕਾਰਡ ਨੂੰ ਬਰਕਰਾਰ ਰੱਖਣਾ ਹੋਵੇਗਾ, ਅਤੇ ਇਹ ਯਕੀਨੀ ਬਣਾਉਣਾ ਕਿ ਉਹ ਕਿਸੇ ਵੀ ਸਮਾਜ-ਵਿਰੋਧੀ ਕੰਮ ਵਿੱਚ ਹਿੱਸਾ ਨਾ ਲੈਣ ।”
ਇਹ ਪੁੱਛੇ ਜਾਣ ’ਤੇ ਕਿ ਕੀ ਮਦਰੱਸਿਆ ਨੂੰ ਕੌਮੀ ਸੁਰੱਖਿਆ ਨਿਗਰਾਨੀ ਪ੍ਰਕਿਰਿਆ ਵਿੱਚ ਖਿੱਚਣਾ ਸਹੀ ਸੀ?ਉਸ ਨੇ ਜਵਾਬ ਦਿੱਤਾ,“ ਅਸੀਂ ਕੇਂਦਰ ਸਰਕਾਰ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ 'ਤੇ ਕਾਰਵਾਈ ਕੀਤੀ ਹੈ ।” ਉਸ ਨੇ ਕਿਹਾ ਕਿ ਇੱਕ ਮਹੀਨਾ ਪਹਿਲਾਂ NCPUL ਨੂੰ ਕੇਂਦਰ ਸਰਕਾਰ ਤੋਂ ਸਰਕੂਲਰ ਪ੍ਰਾਪਤ ਹੋਇਆ ਸੀ ਜਿਸ ’ਚ ਰਾਸ਼ਟਰੀ ਸੁਰੱਖਿਆ ਲਈ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਕਿਹਾ ਗਿਆ ਸੀ । ਇਸ ਤੋਂ ਬਾਅਦ ਇੱਕ ਅੰਦਰੂਨੀ ਵਿਭਾਗ ਸਰਕੂਲਰ ਸਾਰੇ NCPUL ਵਿਭਾਗਾਂ ਨੂੰ ਉੱਪਰ ਲਿੱਖੇ ਨੂੰ ਲਾਗੂ ਕਰਨ ਲਈ ਜਾਰੀ ਕੀਤਾ ਗਿਆ ਸੀ, ਇਸ ਕਰਕੇ ਨੋਟਿਸ ਸਿੱਖਿਆ ਕੇਂਦਰਾਂ ਨੂੰ ਜਾਰੀ ਕੀਤਾ ਗਿਆ ਸੀ ।
ਕਾਲੀ ਮੁੱਲ੍ਹਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਨੋਟਿਸ ਸਿਰਫ਼ ਮਦਰੱਸਿਆਂ ਲਈ ਨਹੀਂ ਸੀ, “ਸਾਡੇ ਸਿੱਖਿਆ ਕੇਂਦਰ ਜੋ ਐਨ.ਜੀ.ਓ.ਅਤੇ ਵੱਖ-ਵੱਖ ਵਿੱਦਿਅਕ ਸੁਸਾਇਟੀਆਂ ਦੁਆਰਾ ਚਲਾਏ ਜਾਂਦੇ ਹਨ, ਇਹ ਨੋਟਿਸ ਉਨ੍ਹਾਂ ਨੂੰ ਵੀ ਭੇਜੇ ਗਏ ਸਨ,ਨਾ ਕਿ ਕਿਸੇ ਵੀ ਇੱਕ ਖ਼ਾਸ ਮਦਰੱਸੇ ਨੂੰ ।
ਜੇਕਰNCPUL ਵੈਬਸਾਈਟ 'ਤੇ ਸੂਚੀਬੰਧ ਰਜਿਸਟਰ ਸਿੱਖਿਆ ਕੇਂਦਰਾਂ ’ਤੇ ਝਾਤ ਮਾਰੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਜਾਂ ਤਾਂ ਮਦਰੱਸੇ ਹਨ ਜਾਂ ਮੁਸਲਮਾਨਾਂ ਦੁਆਰਾ ਚਲਾਏ ਜਾਂਦੇ ਹੋਰ ਪੇਸ਼ੇਵਰ ਵਿੱਦਿਅਕ ਸੰਸਥਾਨ ਹਨ ।
ਕਾਲੀ ਮੁੱਲ੍ਹਾ ਨੇ ਕਿਹਾ ਕਿ ਉਹ ਸਿਰਫ਼ ਆਪਣੇ ਵਿਭਾਗ ਬਾਰੇ ਗੱਲ ਕਰ ਸਕਦਾ ਹੈ ਅਤੇ ਮੰਨਿਆ ਕਿ ਨੋਟਿਸ ਉਸ ਦੇ ਵਿਭਾਗ ਅਧੀਨ ਸਾਰੇ ਕੇਂਦਰਾਂ ਨੂੰ ਭੇਜਿਆ ਗਿਆ ਸੀ ।
ਪੂਰੇ ਭਾਰਤ ਵਿੱਚ NCPUL ਦੇ 278ਅਰਬੀ ਦੇ ਕਾਰਜਾਤਮਿਕ ਸਿੱਖਿਆ ਕੇਂਦਰ ਹਨ; ਨਾਲ ਹੀ ਉਰਦੂ ਵਿੱਚ ਡਿਪਲੋਮਾ ਲਈ 759 ਸਿੱਖਿਆ ਕੇਂਦਰ;308 ਅਰਬੀ ਸਰਟੀਫਿਕੇਟ ਕੋਰਸ ਕੇਂਦਰ,27 ਐੱਡਵਾਂਸ ਕੰਪਿਊਟਰ ਸਿਖਲਾਈ ਕੇਂਦਰ,53 ਕੈਲੀਗ੍ਰਾਫੀ ਅਤੇ ਡਿਜ਼ਾਈਨ ਕੇਂਦਰ ਅਤੇ 50 ਕੇਂਦਰ ਇਲੈਕਟ੍ਰਾਨਿਕ ਉਪਕਰਣ ਡਿਪਲੋਮਾ ਲਈ ਹਨ ।
ਕਾਲੀ ਮੁੱਲ੍ਹਾ ਨੇ ਇਹ ਵੀ ਕਿਹਾ ਕਿ ਸਾਰੇ ਕੇਂਦਰ ਇੰਚਾਰਜਾਂ(ਜਿਨ੍ਹਾਂ ਨੂੰ ਨੋਟਿਸ ਮਿਲਿਆ ਹੈ)ਨੂੰ ਸਿਫਾਰਸ਼ਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਆਪਣੇ ਸਿੱਖਿਆ ਸਥਾਨ ਦੇ ਮੁਤਾਬਿਕ ਕੌਮੀ ਸੁਰੱਖਿਆ ਦੇ ਮਕਸਦ ਲਈ ਚੁੱਕੇ ਕਦਮਾਂ ਬਾਰੇ NCPUL ਨੂੰ ਵਾਪਸ ਜਵਾਬ ਭੇਜਣਾ ਪਵੇਗਾ।
NCPUL ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਾਰੇ ਵਿਭਾਗਾਂ ਨੂੰ ਸਰਕੂਲਰ ਮਿਲ ਚੁੱਕਾ ਹੈ ਅਤੇ ਉਹਨਾਂ ਮੰਨਿਆ ਕਿ NCPUL ਦੇ ਹਰ ਵਿਭਾਗ ਨੂੰ ਪ੍ਰਾਪਤ ਹੋ ਚੁੱਕਾ ਹੈ ਅਤੇ ਨਾਲ ਹੀ ਇਹ ਨੋਟਿਸ,ਸੰਬੰਧਤ ਵਿਭਾਗ ਦੇ ਸਾਰੇ ਸੰਬੰਧਿਤ ਸਿੱਖਿਆ ਕੇਂਦਰਾਂ ਨੂੰ ਜਾਰੀ ਕੀਤਾ ਜਾ ਚੁੱਕਾ ਹੈ ।
ਉਸ ਨੇ ਅੱਗੇ ਦੱਸਿਆ ਕਿ NCPUL ਨੇ ਗ੍ਰਹਿ ਮੰਤਰਾਲੇ(ਅੰਦਰੂਨੀ ਗ੍ਰਹਿ ਖੰਡ) ਦੇ ਸਕੱਤਰ ਤੋਂ ਇਹ ਸਰਕੂਲਰ ਪ੍ਰਾਪਤ ਕੀਤਾ,ਜਿਸ ’ਚ ਬਾਕੀ ਸਾਰੇ ਸਿੱਖਿਆ ਕੇਂਦਰਾਂ ਨੂੰ ਸਹੀਸਾਰ-ਸੂਚੀ(ਐਕਸਟਰੈਕਟ)ਦਾ ਵੇਰਵਾ ਦੇਣ ਲਈ ਕਿਹਾ ਗਿਆ ਹੈ। ਉਸੇ ਅਧਿਕਾਰੀ ਨੇ ਇਹ ਵੀ ਕਿਹਾ ਕਿ ਇਹੀ ਸਰਕੂਲਰ ਦੀ ਨਕਲ,ਮਨੁੱਖੀ ਸ਼੍ਰੋਤ ਵਿਕਾਸ ਮੰਤਰਾਲੇ, ਘੱਟ ਗਿਣਤੀ ਮਾਮਲੇ ਮੰਤਰਾਲੇ, ਯੂ.ਜੀ.ਸੀ.ਚੇਅਰਮੈਨ ਅਤੇ ਸਾਰੇ ਸੂਬਿਆਂ ਦੇ ਡੀ.ਜੀ.ਪੀ’ਜ਼ (DGPs)ਨੂੰ ਵੀ ਭੇਜੀ ਗਈ ਸੀ ।
ਸ੍ਰੀ ਕਮਲ ਸਿੰਘ, ਸਹਾਇਕ ਡਾਇਰੈਕਟਰ (ਪ੍ਰਸ਼ਾਸ਼ਨ),(ਜਿਸ ਨੇ ਅੰਤਰ-ਵਿਭਾਗੀ ਸਰਕੂਲਰ ਜਾਰੀ ਕੀਤਾ ਸੀ) ਉਸ ਸਮੇਂ ਛੁੱਟੀ 'ਤੇ ਸੀ ਅਤੇ ਉਹ ਆਪਣੀ ਟਿੱਪਣੀ ਲਈ ਉਪਲੱਬਧ ਨਹੀਂ ਸੀ ।TCN ਨੇ NCPUL ਦੇ ਨਿਰਦੇਸ਼ਕ ਡਾ. ਖਵਾਜ਼ਾ ਏਕ੍ਰਾਮੁਦੀਨ (Ekramuddin)ਤੱਕ ਪਹੁੰਚ ਕਰਨ ਦੀ ਵੀ ਕੋਸ਼ਿਸ਼ ਕੀਤੀ,ਪਰ ਉਹ ਵੀ ਆਪਣੀ ਟਿੱਪਣੀ ਲਈ ਉਪਲੱਬਧ ਨਹੀਂ ਸੀ ।
ਹੈਦਰਾਬਾਦ ਵਿੱਚ ਇੱਕ ਮੁਸਲਮਾਨ ਸਿੱਖਿਆ ਸੁਸਾਇਟੀ, ਜੋ ਇੱਕਮਦਰੱਸੇ ਦੇ ਨਾਲ ਪ੍ਰਾਇਮਰੀ ਸਕੂਲ ਨੂੰ ਵੀ ਚਲਾਉਂਦੀ ਹੈ,ਤੇ ਜੋ ਨਾਲ ਹੀ ਕਾਰਜਾਤਮਿਕ ਅਰਬੀ ਕੋਰਸ ਦੇ ਸਿੱਖਿਆ ਕੇਂਦਰ ਦੇ ਰੂਪ ਵਿੱਚ ਵੀ ਸੇਵਾ ਨਿਭਾਉਂਦੀ ਹੈ, ਉਸਨੇ NCPUL ਵੱਲੋਂ ਰਾਸ਼ਟਰੀ ਸੁਰੱਖਿਆ ਨੋਟਿਸ ਮਿਲਣ ਦੀ ਪੁਸ਼ਟੀ ਕੀਤੀ ਹੈ ।
ਨਾਮ ਗੁਪਤ ਰੱਖਣ ਦੇ ਭਰੋਸੇ 'ਤੇ ਇੰਚਾਰਜ ਨੇ ਡਰ ਅਤੇ ਘਬਰਾਹਟ ਨਾਲ ਆਪਣੇ ਜਜ਼ਬਾਤ ਦਾ ਪ੍ਰਗਟਾਵਾ ਕੀਤਾ,“ਅਸੀਂ ਵਿੱਦਿਅਕ ਅਦਾਰੇ ਚਲਾਉਂਦੇ ਹਾਂ ਨਾ ਕਿਬ੍ਰੇਨਵਾਸ਼ਿੰਗ (brainwashing) ਦੇ ਕੇਂਦਰ ।ਉਸ ਨੇ TCN ਨੂੰ ਦੱਸਿਆ, “ ਸਿੱਖਿਆ ਦੇ ਕੇਂਦਰਾਂ ਨੂੰ ‘ਦਹਿਸ਼ਤ(ਆਤੰਕ)ਖਿਲਾਫ਼ ਜੰਗ’ ਦੇ ਇਸ ਗੰਦੇ ਚਿੱਕੜ ਵਿੱਚ ਨਹੀਂ ਘੜੀਸਿਆ ਜਾਣਾ ਚਾਹੀਂਦਾ ।”
“ਉਹ ਹੁਣ ਸਾਨੂੰ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਹਿ ਰਹੇ ਹਨ,ਅਗਲੀ ਸਰਕਾਰ ਸਾਨੂੰ ਵਿਦਿਆਰਥੀਆਂ ਦੀ ਜਾਣਕਾਰੀ ਪੁਲਿਸ ਸਟੇਸ਼ਨ ਨੂੰ ਭੇਜਣ ਦੀ ਮੰਗ ਕਰੇਗੀ; ਮੁਸਲਮਾਨ ਸੰਸਥਾਨਾਂ ’ਤੇ ਮਾਰਕਾ ਲਾਉਣਾ ਅਤੇ ਸ਼ੋਸ਼ਲ ਪਰੋਫਾਈਲਿੰਗ ਅਸਵੀਕ੍ਰਿਤ ਹੈ, "ਉਸਨੇ ਕਿਹਾ।ਉਸ ਨੇ ਚਿੰਤਾ ਪ੍ਰਗਟਾਈ ਕਿ ਹੁਣ ਇਸ ਸਰਕੂਲਰ ਨਾਲ ਮਦਰੱਸਿਆਂ ਦੇ ਸਾਰੇ ਵਿਦਿਆਰਥੀ ਅਧਿਕਾਰਿਤ ਤੌਰ ’ਤੇ ਸ਼ੱਕੀ ਐਲਾਨ ਦਿੱਤੇ ਗਏ ਹਨ ।
ਉਸ ਨੇ ਇਹ ਵੀ ਦੱਸਿਆ ਕਿ ਉਹ ਇਸ ਨੋਟਿਸ ਦੇ ਨਾਲ ਨਹੀਂ ਹੈ ਅਤੇ ਨਾ ਹੀ ਪਾਲਣਾ ਕਰੇਗਾ ਅਤੇ ਇਸਦੇ ਵਿਰੋਧ ਵਿੱਚ NCPUL ਸਿੱਖਿਆ-ਕੇਂਦਰਾਂ ਦੀ ਸੂਚੀ ਵਿੱਚੋਂ ਬਾਹਰ ਹੋ ਜਾਵੇਗਾ ਅਤੇ ਹੋਰਾਂ ਨੂੰ ਵੀ ਅਜਿਹਾ ਕਰਨ ਦੀ ਬੇਨਤੀ ਕਰੇਗਾ ।
ਉਸ ਨੇ ਕਿਹਾ, “ਅਸੀਂ NCPUL ਵਿੱਚ ਇਹ ਸੋਚਕੇ ਸ਼ਾਮਿਲ ਹੋਏ ਸੀ ਕਿ ਇਹ ਦੂਰਗਾਮੀ-ਸਿੱਖਿਆ ਲਈ ਬਹੁਤ ਵਧੀਆ ਬਣਤਰ ਮੁਹੱਈਆ ਕਰਾਉਂਦਾ ਹੈ, ਪਰ ਹੁਣ ਇਹ ਇੱਕ ਅੱਤਵਾਦ ਵਿਰੋਧੀ ਏਜੰਸੀ ਵਿੱਚ ਬਦਲ ਰਿਹਾ ਹੈ, ਸਾਡੇ ਕੋਲ ਉਸ ਨਾਲ ਰਹਿਣ ਦਾ ਕੋਈ ਕਾਰਨ ਨਹੀਂ ਬਚ ਜਾਂਦਾ ।”
sergeyigorev
Hello google