Thu, 21 November 2024
Your Visitor Number :-   7255862
SuhisaverSuhisaver Suhisaver

ਜਿੱਥੇ ਆਪਣਿਆਂ ਵੱਲੋਂ ਹੀ ਵੇਚਿਆ ਜਾ ਰਿਹਾ ਮੌਤ ਦਾ ਸਾਮਾਨ - ਕਰਨ ਬਰਾੜ

Posted on:- 08-06-2014

suhisaver

ਸਾਡੇ ਦੇਸ਼ ਵਾਸੀਆਂ ਦੀ ਖ਼ਾਸੀਅਤ ਰਹੀ ਹੈ ਕਿ ਅਸੀਂ ਦੁਨੀਆ ਦੇ ਜਿਸ ਹਿੱਸੇ ਵਿਚ ਵੀ ਗਏ ਉੱਥੇ ਆਪਣੇ ਚੰਗੇਪਣ ਦੇ ਨਾਲ ਨਾਲ ਬੁਰਾਈਆਂ ਵੀ ਨਾਲ ਹੀ ਲੈ ਕੇ ਗਏ। ਦੁਨੀਆ ਨੂੰ ਜਿੱਥੇ ਅਸੀਂ ਆਪਣੇ ਅਮੀਰ ਸਭਿਆਚਾਰ ਵਿਰਸੇ ਅਤੇ ਗੂੜ੍ਹੇ ਰਿਸ਼ਤੇ ਨਾਤਿਆਂ ਤੋਂ ਜਾਣੂੰ ਕਰਵਾਇਆ ਉੱਥੇ ਝੂਠ ਬੋਲਣ, ਠੱਗੀਆਂ ਮਾਰਨ, ਰਿਸ਼ਵਤਾਂ ਲੈਣ ਅਤੇ ਬਾਹਰ ਆਉਣ ਦੇ ਬੁਰੇ ਤੋਂ ਬੁਰੇ ਤਰੀਕੇ ਵੀ ਸਿਖਾਏ। ਸਾਡੀਆਂ ਠੱਗੀਆਂ, ਚੋਰੀਆਂ, ਯਾਰੀਆਂ ਦੀਆਂ ਖ਼ਬਰਾਂ ਅਕਸਰ ਹੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਰਹੀਆਂ। ਜੇ ਗੱਲ ਆਸਟ੍ਰੇਲੀਆ ਦੀ ਕਰੀਏ ਤਾਂ ਇਥੇ ਦੇਸ਼ਵਾਸੀ ਪਿਛਲੇ ਦਸ ਬਾਰਾਂ ਸਾਲਾਂ ਤੋਂ ਜ਼ਿਆਦਾ ਦੀ ਗਿਣਤੀ ਵਿਚ ਆਉਣੇ ਸ਼ੁਰੂ ਹੋਏ।

 ਨਵੇਂ ਆਏ ਦੇਸ਼ਵਾਸੀ ਨੇ ਕੰਗਾਰੂਆਂ ਦੀ ਧਰਤੀ ਤੇ ਪੈਰ ਧਰਦਿਆਂ ਮੁੱਢਲੀਆਂ ਲੋੜਾਂ ਨਾਲ ਦੋ ਚਾਰ ਹੁੰਦਿਆਂ ਭਾਰੀ ਮਿਹਨਤ ਮਸ਼ੱਕਤ ਭਰੇ ਕੰਮ ਕੀਤੇ ਅਤੇ ਸਖ਼ਤ ਮਿਹਨਤ ਮਜ਼ਦੂਰੀ ਦੇ ਚੱਲਦਿਆਂ ਕਾਮਜ਼ਬੀ ਦੀਆਂ ਮੰਜ਼ਿਲਾਂ ਸਰ ਕਰਨੀਆਂ ਸ਼ੁਰੂ ਕੀਤੀਆਂ ਪਰ ਜਿਵੇਂ ਜਿਵੇਂ ਅਸੀਂ ਇਸ ਦੇਸ਼ ਵਿਚ ਸਥਾਪਿਤ ਹੁੰਦੇ ਗਏ ਨਾਲ ਨਾਲ ਕੁਝ ਆਪਣੀਆਂ ਕਾਲੀਆਂ ਕਰਤੂਤਾਂ ਵੀ ਸਾਹਮਣੇ ਲਿਆਉਣ ਲੱਗੇ। ਜਿਸ ਦੀਆਂ ਕਈ ਉਧਾਰਣਾ ਮਿਲ ਜਾਣਗੀਆਂ ਇਸੇ ਕੜੀ ਨੂੰ ਜੋੜਦੀ ਹੋਈ ਤਾਜ਼ਾ ਉਦਾਹਰਣ ਹੈ ਕਿ ਸਾਡੇ ਦੇਸ਼ ਵਾਸੀਆਂ ਵੱਲੋਂ ਇੱਥੇ ਚਲਾਏ ਜਾਦੇ ਇੰਡੀਅਨ/ਪੰਜਾਬੀ ਗਰੌਸਰੀ ਸਟੋਰਾਂ ਤੋਂ ਜਿੱਥੋਂ ਸਾਨੂੰ ਆਪਣੇ ਦੇਸ਼ ਤੋਂ ਆਇਆ ਘਰੇਲੂ ਵਰਤੋਂ ਅਤੇ ਖਾਣ ਪੀਣ ਦਾ ਸਮਾਨ ਮਿਲਦਾ ਹੈ, ਓਥੋਂ ਜ਼ਿਆਦਾਤਰ ਸਮਾਨ ਲੰਘੀਆਂ ਤਰੀਕਾਂ ਵਾਲਾ ਵੇਚਿਆ ਜਾ ਰਿਹਾ ਹੈ, ਜਿਨ੍ਹਾਂ ਵਿੱਚ ਦਾਲਾਂ, ਬਿਸਕੁਟ, ਮਸਾਲੇ, ਤੇਲ, ਸਾਬਣ ਸਭ ਕੁਝ ਸ਼ਾਮਿਲ ਹੈ।

ਤੁਸੀਂ ਹੈਰਾਨ ਰਹਿ ਜਾਓਗੇ ਕਿ ਕੁਝ ਸਮਾਨ ਤਾਂ ਸਾਲ ਡੇਢ ਸਾਲ ਮੁਨਿਆਦ ਲੰਘੀ ਵਾਲਾ ਵੇਚਿਆ ਜਾ ਰਿਹਾ ਹੈ। ਜਿਸ ਦੀ ਵਰਤੋਂ ਕਰਕੇ ਤੁਹਾਨੂੰ ਕਈ ਕਿਸਮ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਇਸ ਵਿਚ ਕੁਝ ਸਮਾਨ ਬੱਚਿਆਂ ਲਈ ਵੀ ਹੁੰਦਾ ਜਿਸ ਨੂੰ ਖ਼ਰੀਦਣ ਵੇਲੇ ਖ਼ਾਸ ਧਿਆਨ ਦੀ ਲੋੜ ਹੈ। ਬੇਨਤੀ ਹੈ ਭਾਵੇਂ ਕੇ ਕੰਮ ਧੰਦਿਆਂ ਵਿਚ ਬੀਜ਼ੀ ਰਹਿਣ ਕਰਕੇ ਸਾਰਿਆਂ ਕੋਲ ਟਾਈਮ ਘੱਟ ਹੁੰਦਾ ਪਰ ਇਹਨਾਂ ਸਟੋਰਾਂ ਤੋਂ ਸਮਾਨ ਲੈਣ ਵੇਲੇ ਮੁਨਿਆਦ ਖ਼ਤਮ ਵਾਲੇ ਖ਼ਾਨੇ ਤੇ ਨਜ਼ਰ ਜ਼ਰੂਰ ਮਾਰੀ ਜਾਵੇ ਕਿਉਂਕਿ ਇਹ ਤੁਹਾਡਾ ਅਤੇ ਤੁਹਾਡੇ ਬੱਚਿਆਂ ਦੀ ਸਿਹਤ ਦਾ ਸਵਾਲ ਹੈ। ਇਸ ਤਰ੍ਹਾਂ ਦੀ ਲੰਘੀ ਮੁਨਿਆਦ ਵਾਲੀਆਂ ਚੀਜ਼ਾਂ ਖਾਣ ਨਾਲ ਤੁਹਾਡੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ। ਸਮਾਨ ਖ਼ਰੀਦਣ ਵੇਲੇ ਇਹਨਾਂ ਗੱਲਾਂ ਦਾ ਖ਼ਾਸ ਧਿਆਨ ਰੱਖੋ ਕਿ ਤੁਸੀਂ ਬਿਸਕੁਟਾਂ ਦੇ ਰੂਪ ਵਿਚ ਮੌਤ ਤਾਂ ਨੀ ਖ਼ਰੀਦ ਰਹੇ। ਇਹਨਾਂ ਸਟੋਰਾਂ ਤੋਂ ਸਮਾਨ ਖ਼ਰੀਦਣ ਵੇਲੇ ਸਾਵਧਾਨੀ ਵਰਤੋ ਸਮਾਨ ਤਰੀਕਾਂ ਚੈੱਕ ਕਰਕੇ ਖ਼ਰੀਦੋ ਅਤੇ ਬਿੱਲ ਜ਼ਰੂਰ ਲਵੋ ਤਾਂ ਜੋ ਤੁਸੀਂ ਇਸਦੀ ਸ਼ਿਕਾਇਤ ਕਰ ਸਕੋ।

ਦੂਜੀ ਬੇਨਤੀ ਇਹਨਾਂ ਸਟੋਰਾਂ ਵਾਲੇ ਵੀਰ ਭਰਾਵਾਂ ਨੂੰ ਹੈ ਕਿ ਅੱਗੇ ਥੋੜ੍ਹਾ ਨਾਮ ਚਮਕਾਇਆ ਅਸੀਂ ਦੁਨੀਆ ਵਿਚ ਅਜਿਹੇ ਕੰਮ ਕਰਕੇ ਕਿਉਂ ਚੰਦ ਪੈਸਿਆਂ ਲਈ ਕਿਸੇ ਦੀਆਂ ਜ਼ਿੰਦਗੀਆਂ ਨਾਲ ਖੇਡਦੇ ਹੋ। ਸਰਕਾਰਾਂ ਤੋਂ ਨਹੀਂ ਡਰਨਾ ਤਾਂ ਨਾ ਸਹੀ ਰੱਬ ਤੋਂ ਤਾਂ ਡਰੋਂ ਪਰ ਤੁਹਾਡੀ ਨਿਡਰਤਾ ਦੀ ਦਾਤ ਦੇਣੀ ਬਣਦੀ ਹੈ ਸੂਰਮਿਓ! ਜਿਸ ਮੁਲਖ ਵਿੱਚ ਖਾਣ ਪੀਣ ਦੇ ਮਾਮਲੇ ਵਿਚ ਇੰਨੀ ਸਖ਼ਤਾਈ ਹੋਵੇ ਜਿੱਥੇ ਇੱਕ ਦਿਨ ਲੰਘੀ ਮੁਨਿਆਦ ਵਾਲਾ ਖਾਣ ਪੀਣ ਦਾ ਸਮਾਨ ਸੁੱਟ ਦਿੱਤਾ ਜਾਵੇ ਉਸ ਦੇ ਨੱਕ ਥੱਲੇ ਤੁਸੀਂ ਸਾਲ ਸਾਲ ਪੁਰਾਣਾ ਸਾਮਾਨ ਵੇਚੋ ਸਦਕੇ ਜਾਣ ਨੂੰ ਜੀਅ ਕਰਦਾ ਬਹਾਦਰ ਕੌਮਾਂ ਦੇ। ਐਵੇਂ ਤਾਂ ਨੀ ਸਿੱਕੇ ਚਲਦੇ ਸਾਡੇ ਦੁਨੀਆ ਤੇ, ਪਰ ਦੱਸਣ ਵਾਲੇ ਦੱਸਦੇ ਨੇ ਕੀ ਇਹ ਤਾਂ ਸਿਰਫ਼ ਟ੍ਰੇਲਰ ਹੀ ਹੈ ਅੰਦਰੋਂ ਤਾਂ ਸਾਰੀ ਦਾਲ ਹੀ ਕਾਲੀ ਹੈ ਪਿੱਛੇ ਜਿਹੇ ਇੰਡੀਅਨ ਸਟੋਰਾਂ ਦੇ ਬਾਸਮਤੀ ਚੋਲ੍ਹਾਂ ਚੋਂ ਨਸ਼ਿਆਂ ਦੀ ਪਤਾ ਨੀ ਕੀ ਸਵਾਹ ਖੇਹ ਫੜੀ ਸੀ ਪਰ ਜੋ ਕਰੂ ਆਪੇ ਭਰੂ ਪਰ ਹੱਥ ਜੋੜ ਕੇ ਬੇਨਤੀ ਹੈ ਕਿ ਲੋਕਾਂ ਨੂੰ ਖਾਣ ਪੀਣ ਦੇ ਸਮਾਨ ਰਾਹੀਂ ਮੌਤ ਨਾ ਵੇਚੋ।

ਸੰਪਰਕ: +61430850045

Comments

Harpal Sandhu

koi anjan hi nhi dekhda hovega langi date ...amm lok cheej chakn to pahila dekhde hn ... bhut ghatt lok anjan honge ... baki date langi cheej saste rate te hundi dekh lok chakk lainde hnn ....... food health inspector .. ate food safety program regulation ihh sbh dukan kholn to pahila krvayia janda hai ...pr fir shi hai ke dukandar nu dsna chahida hai .... gahk khud vi iss gll wll gor krn ..... ajj kll dukana te malik nhi student hi kmm krde hn... ate uhh gor nhi krde .....nuksan malik da hunda hai ...

owedehons

http://onlinecasinouse.com/# real casino slots play online casino <a href="http://onlinecasinouse.com/# ">slot games </a> casino blackjack

CoreyRouse

This year turned out to be very difficult. But we have optimized and reduced the cost of our products! It is almost impossible to find prices lower than ours, the sale is at the cost price level. Watch and be surprised by our super low prices https://is.gd/72jG3I

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ